Site icon Sikh Siyasat News

ਚੀਨ ਦੀ ਅਫਗਾਨਿਸਤਾਨ ਚਣੌਤੀ

(ਤ੍ਰਿਦਿਵੇਸ਼ ਸਿੰਘ ਮੈਣੀ ਦੀ ਲਿਖਤ ਚੀਨ ਦੀ ਅਫਗਾਨਿਸਤਾਨ ਚਣੌਤੀ 16 ਜੁਲਾਈ 2021 ਨੂੰ ਗਲੋਬਲ ਏਸ਼ੀਆ ਵਿੱਚ ਛਪੀ ਲਿਖਤ ਦਾ ਚੋਣਵੇਂ ਹਿੱਸਾ ਦਾ ਪੰਜਾਬੀ ਉਲੱਥਾ ਹੇਠਾਂ ਸਾਂਝਾ ਕਰ ਰਹੇ ਹਾਂ।)

ਸਾਲ 2014 ਤੋਂ ਬੀਜਿੰਗ ਨੇ ਅਫਗਾਨਿਸਤਾਨ ਵਿੱਚ ਆਪਣੀ ਸ਼ਮੂਲੀਅਤ ਕਾਫੀ ਵਧਾ ਲਈ ਹੈ। ਚੀਨ ਦੇ ਅਫਗਾਨਿਸਤਾਨ ਵਿੱਚ ਨਿਵੇਸ਼ ਦਾ ਟੀਚਾ ਇਸ ਖੇਤਰ ਦੇ ਕੁਦਰਤੀ ਸਾਧਨਾਂ ਤੱਕ ਆਪਣੀ ਰਸਾਈ ਕਾਇਮ ਕਰਨੀ ਹੈ।

ਮਿਸਾਲ ਵੱਜੋਂ ਬੀਜਿੰਗ ਨੇ ਸਾਲ 2007 ਵਿੱਚ ਹੀ ਲੋਗਾਰ ਵਿਚਲੀ ਤਾਂਬੇ ਦੀ ਮੇਸ ਆਇਨਾਕ ਖਾਨ ਦੇ ਵਾਹਿਦ ਹੱਕ (ਐਕਸਕੂਸਿਵ ਰਾਈਟਸ) ਹਾਸਿਲ ਕਰ ਲਿਆ ਸੀ।

ਚੀਨੀ ਕੰਪਨੀਆਂ ਨੇ ਵੀ ਅਫਗਾਨਿਸਤਾਨ ਦੇ ਊਰਜਾ ਖੇਤਰ ਵਿੱਚ ਨਿਵੇਸ਼ ਕਰਨ ਵਿੱਚ ਰੁਚੀ ਦਿਖਾਈ ਹੈ।

ਸਾਲ 2011 ਵਿੱਚ ‘ਚਾਈਨਾ ਨੈਸ਼ਨਲ ਪੈਟਰੋਲੀਅਮ ਕਾਰਪੋਰੇਸ਼ਨ’ ਨੇ 400 ਡਾਲਰ ਦੀ ਬੋਲੀ ਲਗਾ ਕੇ ਅਮੂ ਦਰਿਆ ਦੇ ਬੇਸਿਨ ਵਿੱਚੋਂ 25 ਸਾਲ ਲਈ ਤੇਲ ਕੱਢਣ ਦੇ ਅਖਤਿਆਰ ਹਾਸਿਲ ਕਰ ਲਏ ਸਨ। ਸਮਝਿਆ ਜਾਂਦਾ ਹੈ ਕਿ ਇਸ ਖੇਤਰ ਵਿੱਚ 87 ਮਿਲੀਅਨ ਬੈਰਲ ਤੇਲ ਹੈ।

ਬੀਜਿੰਗ ਨੇ ਵੀ ‘ਬੈਲਟ ਐਂਡ ਰੋਡ ਇਨੀਸ਼ੀਏਟਿਵ’ (ਬੀ.ਆਰ.ਆਈ.) ਦੇ ਸੰਧਰਭ ਵਿੱਚ ਅਫਗਾਨਿਸਤਾਨ ਦੀ ਮਹੱਤਤਾ ਨੂੰ ਤਸਦੀਕ ਕੀਤਾ ਹੈ। ਇਰਾਨ ਅਤੇ ਮੱਧ-ਪੂਰਬ ਨਾਲ ਜਮੀਨੀ ਸੰਪਰਕ ਦੇ ਪੱਖੋਂ ਅਫਗਾਨਿਸਤਾਨ ਦੀ ਮਹੱਤਤਾ ਬਾਰੇ ਕੋਈ ਸ਼ੱਕ ਵੀ ਨਹੀਂ ਹੈ।

ਸਾਲ 2016 ਵਿੱਚ ਅਫਗਾਨਿਸਤਾਨ ਨੇ ਚੀਨ ਨਾਲ ਬੀ.ਆਰ.ਆਈ. ਵਿੱਚ ਸਮੂਲੀਅਤ ਬਾਰੇ ਸਮਝੌਤਾ ਕੀਤਾ ਅਤੇ 2017 ਵਿੱਚ ਅਫਗਾਨਿਸਤਾਨ ਏਸ਼ੀਅਨ ਇਨਫਰਾਸ੍ਰਕਚਰ ਬੈਂਕ ਦਾ ਹਿੱਸਾ ਬਣਿਆ।

ਮਈ 2021 ਚੀਨੀ ਵਿਦੇਸ਼ ਵਜ਼ਾਰਤ ਦੇ ਬੁਲਾਰੇ ਜ਼ਾਓ ਲਿਜਿਆਨ ਨੇ ਕਿਹਾ ਚੀਨ-ਪਾਕਿਸਤਾਨ ਇਕਨੌਮਿਕ ਕੋਰੀਡੋਰ (ਸੀ-ਪੈਕ) ਖੇਤਰੀ-ਸੰਪਰਕ (ਰੀਜਨਲ ਕੁਨੈਕਟੀਵਿਟੀ) ਨੂੰ ਹੁਲਾਰਾ ਦੇਵੇਗਾ। ਬੁਲਾਰੇ ਨੇ ਅੱਗੇ ਕਿਹਾ ਸੀ ਕਿ “ਸਾਡੇ ਧਿਆਨ ਵਿੱਚ ਆਇਆ ਹੈ ਕਿ ਅਫਗਾਨਿਸਤਾਨ ਗਦਾਵਰ ਅਤੇ ਕਰਾਚੀ ਦੀਆਂ ਬੰਦਰਗਾਹਾਂ ਰਾਹੀਂ ਆਯਾਤ-ਨਿਰਯਾਤ ਕਰਦਾ ਹੈ। ਤੇਜ਼ ਰਫਤਾਰ ਵਾਲੀਆਂ ਸੜਕਾਂ (ਹਾਈ ਸਪੀਡ ਹਾਈਵੇਜ਼) ਨੂੰ ਅਫਗਾਨਿਸਤਾਨ ਤੱਕ ਵਧਾਇਆ ਜਾ ਰਿਹਾ ਹੈ”।

ਮਈ 2021 ਵਿੱਚ ਅਫਗਾਨਿਸਤਾਨ ਦੇ ਬਦਾਖਸ਼ਨ ਸੂਬੇ ਵਿਚਲੇ ਵਾਖਾਨ ਗਲਿਆਰੇ/ਇਲਾਕੇ ਵਿੱਚ ਜਿਹੜੀ ਸੜਕ (ਹਾਈਵੇ) ਬਣਨੀ ਸ਼ੁਰੂ ਹੋਈ ਹੈ ਉਹਦੀ ਸਿਰਫ ਆਵਾਜਾਈ ਅਤੇ ਬੀ.ਆਰ.ਆਈ. ਦੇ ਪੱਖ ਤੋਂ ਹੀ ਮਹੱਤਤਾ ਨਹੀਂ ਹੈ ਬਲਕਿ ਇਹ ਅਫਗਾਨਿਸਤਾਨ ਅਤੇ ਚੀਨ ਦਰਮਿਆਨ ਬਣਨ ਵਾਲਾ ਪਹਿਲਾ ਸਿੱਧਾ ਰਾਹ (ਰੂਟ) ਹੈ। ਇਹਦੇ ਰਾਹੀਂ ਚੀਨ ਦੀ ਅਫਗਾਨਿਸਤਾਨ ਵਿੱਚਲੀਆਂ ਖਾਨਾਂ ਵਿੱਚਲੇ ਕੱਚੇ ਮਾਲ ਤੱਕ ਰਸਾਈ ਹੋਵੇਗੀ।

ਤ੍ਰਿਦਿਵੇਸ਼ ਸਿੰਘ ਮੈਣੀ ਦੀ ਗਲੋਬਲ ਏਸ਼ੀਆ ਵਿੱਚ ਛਪੀ ਪੂਰੀ ਲਿਖਤ (ਅੰਗਰੇਜੀ ਵਿੱਚ) ਪੜ੍ਹਨ ਲਈ ਇਹ ਸਰੋਤ ਤੰਦ ਛੂਹੋ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version