Site icon Sikh Siyasat News

ਕਾਂਗਰਸੀ ਉੱਚ ਆਗੂ ਖੁਰਸ਼ੀਦ ਨੇ ਕਿਹਾ ਕਿ ਕਾਂਗਰਸ ਦੇ ਹੱਥ ਘੱਟਗਿਣਤੀਆਂ ਦੇ ਖੂਨ ਨਾਲ ਰੰਗੇ ਹਨ

ਨਵੀਂ ਦਿੱਲੀ: ਕਾਂਗਰਸ ਪਾਰਟੀ ਦੇ ਉੱਚ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਨੇ ਅੱਜ ਮੰਨਿਆ ਕਿ ਉਨ੍ਹਾਂ ਦੀ ਪਾਰਟੀ ਦੇ ਹੱਥ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ। ਖੁਰਸ਼ੀਦ ਵਲੋਂ ਇਹ ਬਿਆਨ ਅੱਜ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਇਕ ਵਿਦਿਆਰਥੀ ਮਿਲਣੀ ਦੌਰਾਨ ਦਿੱਤਾ ਗਿਆ ਜਦੋਂ ਉਨ੍ਹਾਂ ਨੂੰ ਕਾਂਗਰਸ ਦੇ ਰਾਜ ਦੌਰਾਨ ਹੋਏ 1984 ਦੇ ਸਿੱਖ ਕਤਲੇਆਮ ਅਤੇ 1992 ਵਿਚ ਬਾਬਰੀ ਮਸਜ਼ਿਦ ‘ਤੇ ਹਮਲੇ ਤੋਂ ਬਾਅਦ ਹੋਏ ਕਤਲੇਆਮ ਬਾਰੇ ਪੁਛਿਆ ਗਿਆ। ਖੁਰਸ਼ੀਦ ਨੇ ਨਾਲ ਹੀ ਕਿਹਾ ਕਿ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ ਤਾਂ ਕਿ ਇਤਿਹਾਸ ਨਾ ਦੁਹਰਾਇਆ ਜਾਵੇ।

ਸਲਮਾਨ ਖੁਰਸ਼ੀਦ

ਏਐਨਆਈ ਦੀ ਖਬਰ ਅਨੁਸਾਰ ਉਨ੍ਹਾਂ ਕਿਹਾ, “ਮੈਂ ਕਾਂਗਰਸ ਦਾ ਹਿੱਸਾ ਹਾਂ। ਇਸ ਲਈ, ਮੈਨੂੰ ਮੰਨਣ ਦਿਓ ਕਿ ਸਾਡੇ ਹੱਥਾਂ ‘ਤੇ ਮੁਸਲਮਾਨਾਂ ਦਾ ਖੂਨ ਲੱਗਿਆ ਹੈ। ਮੈਂ ਤੁਹਾਨੂੰ ਇਹ ਕਹਿ ਰਿਹਾ ਹਾਂ; ਅਸੀਂ ਆਪਣੇ ਹੱਥਾਂ ‘ਤੇ ਲੱਗੇ ਖੂਨ ਨੂੰ ਦਖਾਉਣ ਲਈ ਤਿਆਰ ਹਾਂ ਤਾਂ ਕਿ ਤੁਸੀਂ ਇਹ ਸਮਝ ਸਕੋ ਕਿ ਤੁਹਾਡੇ ਹੱਥਾਂ ‘ਤੇ ਵੀ ਖੂਨ ਨਾ ਲੱਗੇ।”

ਖੁਰਸ਼ੀਦ ਨੇ ਕਿਹਾ ਕਿ ਜੇ ਘੱਟਗਿਣਤੀਆਂ ਦਾ ਕਤਲੇਆਮ ਹੁੰਦਾ ਹੈ ਤਾਂ ਹਮਲਾਵਰਾਂ ਦੇ ਹੱਥ ਖੁਦ ਹੀ ਦਾਗੀ ਹੋ ਜਾਂਦੇ ਹਨ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਖੁਰਸ਼ੀਦ ਨੇ ਕਿਹਾ ਕਿ ਉਨ੍ਹਾਂ ਨੇ ਇਹ ਬਿਆਨ ਇਕ ਇਨਸਾਨ ਹੋਣ ਨਾਅਤੇ ਦਿੱਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version