Site icon Sikh Siyasat News

ਦਲ ਖਾਲਸਾ ਨੇ ਬੰਬ ਧਮਾਕੇ ਦੇ ਦੋਸ਼ੀਆਂ ਦੀ ਜਲਦੀ ਗ੍ਰਿਫਤਾਰੀ ਦੀ ਜਰਮਨ ਸਰਕਾਰ ਤੋਂ ਕੀਤੀ ਮੰਗ

ਅੰਮ੍ਰਿਤਸਰ: ਸਿੱਖ ਜੱਥੇਬੰਦੀ ਦਲ ਖਾਲਸਾ ਨੇ ਜਰਮਨ ਸਰਕਾਰ  ਨੂੰ ਦਿੱਲੀ ਸਥਿਤ ਦੂਤਾਘਰ  ਰਾਹੀ ਬੇਨਤੀ ਕੀਤੀ ਕਿ ਐਸਨ ਸ਼ਹਿਰ ਦੇ ਗੁਰਦੁਆਰਾ ਨਾਨਕਸਰ ਵਿਖੇ ਹੋਏ ਬੰਬ ਧਮਾਕੇ ਦੀ ਜਲਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇ।

ਪਿਛਲੇ ਦਿਨੀ ਜਰਮਨ ਦੇ ਪੱਛਮੀ ਸ਼ਹਿਰ ਐਸਨ ਦੇ ਗੁਰਦੁਆਰਾ ਸਾਹਿਬ ਵਿੱਚ ਨਾਕਾਬਪੋਸ਼ ਬੰਦੇ ਵੱਲੋਂ ਰੱਖੇ ਬੰਬ ਨਾਲ ਹੋਏ ਧਮਾਕੇ ਕਾਰਣ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਮੇਤ ਤਿੰਨ ਬੰਦੇ ਜ਼ਖਮੀ ਹੋ ਗਏ ਸਨ।

ਐਸਨ ਗੁਰਦੁਆਰਾ ਸਾਹਿਬ

ਦਿੱਲੀ ਸਥਿਤ ਜਰਮਨ ਦੂਤਾਘਰ ਦੇ ਅਧਿਕਾਰੀ ਨੂੰ ਪਾਰਟੀ ਦੇ ਰਾਜਸੀ ਮਾਮਲਿਆਂ ਦੇ ਸਕੱਤਰ ਕੰਵਰਪਾਲ ਸਿੰਘ ਵੱਲੋਂ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਕੌਮਾਂਤਰੀ ਮਾਹੌਲ ਅੰਦਰ ਇਸ ਸਮੇਂ ਸਿੱਖ ਕੌਮ ਨੂੰ ਨਸਲੀ ਹਮਲਿਆਂ ਅਤੇ ਵਿਤਕਰੇ ਦੇ ਮਾਮਲਿਆਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ, ਅਜਿਹੇ ਸਮੇਂ ਗੁਰਦੁਆਰਾ ਸਾਹਿਬ ਵਿੱਚ ਬੰਬ ਧਮਾਕੇ ਦੀ ਘਟਨਾ ਨੇ  ਸਾਨੂੰ ਹੋਰ ਪ੍ਰੇਸ਼ਾਨ ਕੀਤਾ ਹੈ।

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:

Dal Khalsa urges German authorities to crack the case as targeting place of worship is highly deplorable and inhuman

ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਸੰਸਾਰ ਭਰ ਵਿੱਚ ਵੱਸਦੀ ਸਿੱਖ ਕੌਮ ਬੰਬ ਧਮਾਕੇ ਦੀ ਇਸ ਸਾਜ਼ਿਸੀ ਅਤੇ ਘਿਨੌਣੀ ਘਟਨਾ ਤੋਂ ਚਿੰਤਤ ਹੈ। ਇਸ ਘਟਨਾ ਨਾਲ ਸੰਸਾਰ ਭਰ ਵਿੱਚ ਵੱਸਦੀ ਸਿੱਖ ਕੌਮ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version