Site icon Sikh Siyasat News

ਦਿੱਲੀ ਹਾਈਕੋਰਟ ਵਲੋਂ ਡੇਰਾ ਬਿਆਸ ਮੁਖੀ ਨੂੰ 14 ਨਵੰਬਰ ਨੂੰ ਨਿਜੀ ਤੌਰ ਤੇ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ 14 ਨਵੰਬਰ ਨੂੰ ਨਿੱਜੀ ਤੌਰ ‘ਤੇ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗੁਰਿੰਦਰ ਸਿੰਘ ਢਿੱਲੋਂ ਤੇ ਉਸ ਦੇ ਪਰਿਵਾਰ ਦੇ ਜੀਆਂ ਨੇ ਅਦਾਲਤ ‘ਚ ਅਰਜੀ ਦਾਖਲ ਕਰ ਕੇ ਕਿਹਾ ਸੀ ਕਿ ਉਨ੍ਹਾਂ ਦੀ ਆਰ. ਐਚ. ਸੀ. ਹੋਲਡਿੰਗ ਜਿਸ ਦੇ ਪ੍ਰਮੋਟਰ ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਹਨ, ਵੱਲ ਕੋਈ ਦੇਣਦਾਰੀ ਨਹੀਂ ਹੈ | ਇਸ ਤੋਂ ਪਹਿਲਾਂ ਅਦਾਲਤ ਰਨਬੈਕਸੀ ਦੇ ਸਾਬਕਾ ਪ੍ਰਮੋਟਰਾਂ ਨੂੰ ਜਾਪਾਨੀ ਫਰਮ ਡਾਇਰੀ ਸੈਂਕਿਓ ਨੂੰ 3500 ਕਰੋੜ ਰੁਪਏ ਦਾ ਭੁਗਤਾਨ ਕਰਨ ਦੇ ਹੁਕਮ ਦੇ ਚੁੱਕੀ ਹੈ |

ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ

ਆਪਣੀ ਅਰਜੀ ‘ਚ ਡੇਰਾ ਬਿਆਸ ਮੁਖੀ ਨੇ ਆਰ.ਐਚ.ਸੀ. ਦੇ ਲੈਣਦਾਰੀ ਦੇ ਦਾਅਵੇ ਨੂੰ ਗਲਤ ਦੱਸਿਆ ਸੀ ਜਿਸ ਤੋਂ ਬਾਅਦ ਅਦਾਲਤ ਨੇ 11 ਅਕਤੂਬਰ ਨੂੰ ਦਿੱਤੇ ਆਪਣੇ ਆਦੇਸ਼ ‘ਚ ਗੁਰਿੰਦਰ ਸਿੰਘ ਢਿੱਲੋਂ, ਉਸ ਦੀ ਪਤਨੀ ਸ਼ਬਨਮ, ਬੇਟੇ ਗੁਰਕੀਰਤ ਤੇ ਗੁਰਪ੍ਰੀਤ ਅਤੇ ਨੂੰਹ ਨਯਨ ਤਾਰਾ ਨੂੰ ਲੈਣ-ਦੇਣ ਨਾਲ ਸਬੰਧਿਤ ਦਸਤਾਵੇਜ਼ਾਂ ਨਾਲ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਹੈ।

ਇਸ ਤੋਂ ਪਹਿਲਾਂ ਅਦਾਲਤ ਨੇ ਬੀਤੇ ਦਿਨੀਂ ਡੇਰਾ ਬਿਆਸ ਮੁਖੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਸਹਿਯੋਗੀਆਂ ਸਮੇਤ 55 ਲੋਕਾਂ ਤੇ ਇਕਾਈਆਂ ਨੂੰ ਅਦਾਲਤ ਨੇ ਆਦੇਸ਼ ਦਿੱਤਾ ਸੀ ਕਿ ਉਹ 6000 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਆਰ.ਐਚ.ਸੀ. ਹੋਲਡਿੰਗ ਨੂੰ ਦੇਣ |

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version