Site icon Sikh Siyasat News

ਪੰਜਾਬ ਸਰਕਾਰ ਸਰਕਾਰੀ ਕਾਲਜਾਂ ਦੇ 90 ਹਜ਼ਾਰ ਵਿਦਿਆਰਥੀਆਂ ਨੂੰ ਦੇਵੇਗੀ ਮੁਫ਼ਤ ਵਾਈ-ਫਾਈ ਸਹੂਲਤ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਦੇ ਤਕਰੀਬਨ 90 ਹਜ਼ਾਰ ਵਿਦਿਆਰਥੀਆਂ ਨੂੰ ਇਕ ਸਾਲ ਲਈ ਮੁਫਤ ਵਾਈ-ਫਾਈ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ ਤੇ ਮੁਫਤ ਵਾਈ-ਫਾਈ ਦੀ ਸਹੂਲਤ ਰਿਲਾਇੰਸ ਜੀਓ ਵਲੋਂ ਦਿੱਤੀ ਜਾਵੇਗੀ।

ਪ੍ਰਤੀਕਾਤਮਕ ਤਸਵੀਰ

ਮੀਡੀਆ ਦੀਆਂ ਖ਼ਬਰਾਂ ਮੁਤਾਬਕ ਹਰੇਕ ਵਿਦਿਆਰਥੀ ਨੂੰ ਪ੍ਰਤੀ ਦਿਨ 20 ਐਮਬੀ ਡਾਟਾ ਦਿਤਾ ਜਾਵੇਗਾ। ਇਹ ਪੇਸ਼ਕਸ਼ ਰਿਲਾਇੰਸ ਤੋਂ ਇਲਾਵਾ ਹੋਰ ਟੈਲੀਕੌਮ ਕੰਪਨੀਆਂ ਲਈ ਵੀ ਖੁੱਲ੍ਹੀ ਹੈ। ਉਹ ਵੀ ਸਰਕਾਰ ਕੋਲ ਇਹ ਸਹੂਲਤ ਦੇਣ ਲਈ ਪਹੁੰਚ ਕਰ ਸਕਦੀਆਂ ਹਨ ਤੇ ਜੇਕਰ ਉਨ੍ਹਾਂ ਦੀ ਸਹੂਲਤ ਬਿਹਤਰ ਹੋਈ ਤਾਂ ਰਾਜ ਸਰਕਾਰ ਉਨ੍ਹਾਂ ਨੂੰ ਵੀ ਮੌਕਾ ਦੇ ਸਕਦੀ ਹੈ।

ਪੰਜਾਬ ਵਿਚ 48 ਸਰਕਾਰੀ ਕਾਲਜ ਹਨ ਤੇ ਇਨ੍ਹਾਂ ਤੋਂ ਇਲਾਵਾ 11 ਹੋਰ ਸਰਕਾਰੀ ਕਾਲਜ ਹਨ ਜਿਨ੍ਹਾਂ ਨੂੰ ਯੂਨੀਵਰਸਿਟੀਆਂ ਨਾਲ ਅਟੈਚ ਕਰ ਦਿਤਾ ਗਿਆ ਸੀ ਤੇ ਇਨ੍ਹਾਂ ਨੂੰ ਯੂਨੀਵਰਸਿਟੀ ਕਾਲਜ ਕਿਹਾ ਜਾਂਦਾ ਹੈ। ਪਿਛਲੇ ਅਰਸੇ ਵਿਚ ਦੋ ਸਰਕਾਰੀ ਕਾਲਜ ਨਰੋਟ ਜੈਮੱਲ ਅਤੇ ਗੁਰਨੇ ਖੁਰਦ ਬੰਦ ਹੋ ਚੁੱਕੇ ਹਨ। ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਹੂਲਤ ਮਿਲਣ ਤੋਂ ਬਾਅਦ ਪ੍ਰਾਈਵੇਟ ਕਾਲਜਾਂ ਦੇ ਵਿਦਿਆਰਥੀ ਵੀ ਮੁਫਤ ਵਾਈ-ਫਾਈ ਦੀ ਸਹੂਲਤ ਲੈਣ ਦੀ ਮੰਗ ਚੁੱਕ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version