Site icon Sikh Siyasat News

ਸਿੱਖ ਨਸਲਕੁਸ਼ੀ ਦੇ ਮਾਮਲੇ ਚ 5-5 ਸਾਲ ਦੀ ਸਜਾ ਬਹਾਲ ਕਰਨ ਚ ਭਾਰਤੀ ਅਦਾਲਤ ਨੂੰ 22 ਸਾਲ ਲੱਗੇ

1984 ਸਿੱਖ ਕਤਲੇਆਮ ਪ੍ਰਤੀਕਾਤਮਕ ਤਸਵੀਰ

ਦਿੱੱਲੀ: 1984 ਵਿੱਚ ਭਾਰਤ ਦੇ ਵੱਖ ਸੂਬਿਆਂ ਅਤੇ ਮੁੱਖ ਤੌਰ ‘ਤੇ ਦਿੱਲੀ ਵਿੱਚ ਵਾਪਰਿਆ ਸਿੱਖ ਨਸਲਕੁਸ਼ੀ ਦਾ ਵਰਤਾਰਾ ਹਰੇਕ ਸਿੱਖ ਲਈ ਨਾ-ਭੁੱਲਣਯੋਗ ਹੈ, ਜਦੋਂ ਭਾਰਤੀ ਉਪਮਹਾਦੀਪ ਦੇ ਸੱਭਿਆਚਾਰ, ਆਰਥਿਕਤਾ ਅਤੇ ਸਮਾਜਕ ਤਾਣੇ-ਬਾਣੇ ਵਿੱਚ ਵੱਡੀ ਥਾਂ ਰੱਖਣ ਵਾਲੇ ਸਿੱਖਾਂ ਦਾ ਗਲਾਂ ਵਿੱਚ ਟਾਇਰ ਪਾ ਕੇ ਅੱਗਾਂ ਲਾਉਣ ਜਿਹੇ ਭਿਆਨਕ ਤਰੀਕਿਆਂ ਨਾਲ ਕਤਲੇਆਮ ਕੀਤਾ ਗਿਆ ।

ਇਸ ਕਤਲੇਆਮ ਦੇ ਦੋਸ਼ੀਆਂ ਨੂੰ ਹਾਲੇ ਤੀਕ ਵੀ ਸਜਾਵਾਂ ਨਹੀਂ ਦਿੱਤੀਆਂ ਗਈਆਂ । ਹਜਾਰਾਂ ਦੋਸ਼ੀ ਹਾਲੇ ਵੀ ਖੁਲ੍ਹੇ ਫਿਰਦੇ ਹਨ ਅਤੇ ਇਸ ਕਤਲੇਆਮ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਆਗੂਆਂ ਨੂੰ ਉੱਚੇ ਅਹੁਦਿਆਂ ਨਾਲ ਤਰੱਕੀਆਂ ਦਿੱਤੀਆਂ ਗਈਆਂ ਹਨ ।

1996 ਤੋਂ ਲਮਕੇ ਆ ਰਹੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਦੇ ਮੁਕੱਦਮੇ ਵਿੱਚ ਹਾਈਕੋਰਟ ਨੇ ਕਲ੍ਹ 70 ਦੋਸ਼ੀਆਂ ਦੀ ਸਜਾ ਬਰਕਰਾਰ ਰੱਖਣ ਦਾ ਫੈਸਲਾ ਸੁਣਾਇਆ ਹੈ । 1996 ਵਿੱਚ ਸੈਸ਼ਨ ਅਦਾਲਤ ਨੇ 94 ਮੁਲਜਮਾਂ ਵਿੱਚੋਂ 5 ਨੂੰ ਬਰੀ ਕਰ ਦਿੱਤਾ ਸੀ ਜਿਸ ਵਿੱਚੋਂ ਤਕਰੀਬਨ 16 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 3 ਜਣੇ ਭਗੌੜੇ ਦੱਸੇ ਜਾ ਰਹੇ ਹਨ।

27 ਅਗਸਤ 1996 ਵਿੱਚ ਦਿੱਲੀ ਦੀ ਇੱਕ ਸੈਸ਼ਨ ਕੋਰਟ ਵਲੋਂ ਤਿਰਲੋਕਪੁਰੀ ਇਲਾਕੇ ਵਿੱਚ ਹੋਏ ਸਿੱਖਾਂ ਦੇ ਕਤਲੇਆਮ, ਘਰਾਂ ਦੀ ਲੁੱਟ ਅਤੇ ਸਿੱਖ ਬੀਬੀਆਂ ਦੀ ਬੇਪਤੀ ਦੇ ਦੋਸ਼ਾਂ ਹੇਠ 89 ਮੁਲਜਮਾਂ ਨੂੰ ਪੰਜ-ਪੰਜ ਸਾਲ ਦੀ ਸਜਾ ਸੁਣਾਈ ਗਈ ਸੀ। ਅਗਲੇ ਹੀ ਮਹੀਨੇ ਸਤੰਬਰ ਵਿੱਚ ਮੁਲਜਮਾਂ ਵਲੋਂ ਹਾਈ ਕੋਰਟ ਵਿੱਚ ਇਸ ਫੈਸਲੇ ਦੇ ਵਿਰੁੱਧ ਅਪੀਲ ਦਾਇਰ ਕਰ ਦਿੱਤੀ ਗਈ ਸੀ।

ਇਹ ਫੈਸਲਾ ਹਾਈਕੋਰਟ ਜੱਜ ਜਸਟਿਸ ਆਰ.ਕੇ ਗੌਬਾ  ਵਲੋਂ ਸੁਣਾਇਆ ਗਿਆ ਹੈ ।

ਤਿਰਲੋਕਪੁਰੀ ਇਲਾਕੇ ਵਿੱਚ ਸਰਕਾਰ ਦੇ ਕਾਗਜੀ ਰਿਕਾਰਡ ਅਨੁਸਾਰ 95 ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ ਸੀ।

ਪ੍ਰਸ਼ਾਸਨ ਵਲੋਂ ਮਰ ਚੁੱਕੇ ਦੋਸ਼ੀਆਂ ਦੀ ਸਹੀ ਗਿਣਤੀ ਪਤਾ ਕਰਨ ਦੀ ਵੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ।

“ਅੰਗਰੇਜੀ ਅਖਬਾਰ ‘ਦੀ ਹਿੰਦੂ ‘ ਅਨੁਸਾਰ 16 ਬੰਦਿਆਂ ਦੀ ਮੌਤ ਹੋ ਚੁੱਕੀ ਹੈ ।”

“ਜਦਕਿ ਪੰਜਾਬੀ ਅਖਬਾਰ ਅਜੀਤ ਵਿੱਚ ਪੁਲਸ ਮੁਲਾਜ਼ਮਾਂ ਦੇ ਹਵਾਲੇ ਨਾਲ ਛਪਿਆ ਐ ਕਿ ਸਿਰਫ 47 ਦੋਸ਼ੀ ਹੀਂ ਜਿੰਦਾ ਹਨ ਐਡਵੋਕੇਟ ਫੂਲਕਾ ਦਾ ਕਹਿਣੈ ਕਿ 47 ਦੋਸ਼ੀ ਹੀ ਜਿੰਦਾ ਬਚੇ ਹੋਣ ਦੀ ਗੱਲ ਫਿਲਹਾਲ ਪੱਕੇ ਤੌਰ ਉੱਤੇ ਨਹੀਂ ਆਖੀ ਜਾ ਸਕਦੀ “।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version