ਖ਼ਾਲਸਾ ਡੇ ਪਰੇਡ ਦੌਰਾਨ ਦਿਖਾਏ ਗਏ ਹੋਰਡਿੰਗ (ਬੈਨਰ)

ਵਿਦੇਸ਼

ਖਾਲਸਾ ਡੇ ਪਰੇਡ(ਸਰੀ)ਬਾਰੇ ਭਾਰਤ ਸਰਕਾਰ ਨੇ ਕੈਨੇਡਾ ਦੇ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ:ਮੀਡੀਆ ਰਿਪੋਰਟ

By ਸਿੱਖ ਸਿਆਸਤ ਬਿਊਰੋ

May 03, 2017

ਚੰਡੀਗੜ੍ਹ: ਭਾਰਤੀ ਮੀਡੀਆ ਦੇ ਵੱਖ-ਵੱਖ ਹਿੱਸਿਆਂ ਵਲੋਂ ਖ਼ਬਰ ਨਸ਼ਰ ਕੀਤੀ ਗਈ ਕਿ ਭਾਰਤੀ ਕੌਂਸਲ ਨੇ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਚ ਗਲੋਬਲ ਅਫੇਅਰਸ-ਕੈਨੇਡਾ ਕੋਲ ਪਿਛਲੇ ਹਫਤੇ ਕੈਨੇਡੀਆਨ ਸਿੱਖਾਂ ਵਲੋਂ ਕੱਢੀ ਗਈ ਸਰੀ ਦੀ ਖ਼ਾਲਸਾ ਡੇ ਪਰੇਡ ਬਾਰੇ ਸ਼ਿਕਾਇਤ ਦਰਜ ਕਰਵਾਈ ਹੈ।

ਭਾਰਤੀ ਮੀਡੀਆ ਵਲੋਂ ਅਣਦੱਸੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਖ਼ਾਲਸਾ ਡੇ ਪਰੇਡ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਧਮਕੀ ਦਿੱਤੀ ਗਈ ਹੈ। ਹਾਲਾਂਕਿ ਖ਼ਬਰ ਏਜੰਸੀ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਧਮਕੀ ਕੀ ਦਿੱਤੀ ਗਈ ਹੈ।

ਭਾਰਤੀ ਦੂਤਘਰ ਨੇ ਜੂਨ 1984 ‘ਚ ਭਾਰਤ ਦੀ ਫੌਜ ਵਲੋਂ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਅਤੇ ਸੰਘਰਸ਼ ਕਰ ਰਹੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਅਤੇ ਹੋਰ ਸ਼ਹੀਦਾਂ ਦੀਆਂ ਤਸਵੀਰਾਂ ਨੂੰ ਜਨਤਕ ਤੌਰ ‘ਤੇ ਦਿਖਾਏ ਜਾਣ ‘ਤੇ ਇਤਰਾਜ਼ ਦਰਜ ਕਰਵਾਇਆ ਹੈ।

ਸਬੰਧਤ ਖ਼ਬਰ:  ਅਮਰੀਕਾ ਅਤੇ ਕੈਨੇਡਾ ਤੋਂ ਆਈਆਂ ਦੋ ਚੰਗੀਆਂ ਖਬਰਾਂ (ਲੇਖ) …

ਜੇ ਭਾਰਤੀ ਮੀਡੀਏ ‘ਤੇ ਯਕੀਨ ਕੀਤਾ ਜਾਵੇ ਤਾਂ ਭਾਰਤ ਸਰਕਾਰ ਨੇ ਗਲੋਬਲ ਅਫੇਅਰਸ-ਕੈਨੇਡਾ ਨੂੰ ਕੀਤੀ ਸ਼ਿਕਾਇਤ ‘ਚ ਦਸ਼ਮੇਸ਼ ਗੁਰਦੁਆਰਾ ਸਾਹਿਬ ਦੇ ਸਾਬਕਾ ਅਹੁਦੇਦਾਰ ਇੰਦਰਜੀਤ ਸਿੰਘ ਬੈਂਸ ਅਤੇ ਸਿੱਖਸ ਫਾਰ ਜਸਟਿਸ ਦੇ ਇਕ ਹੋਰ ਵਿਅਕਤੀ ਦਾ ਨਾਂ ਲਿਆ ਹੈ, ਭਾਰਤੀ ਮੀਡੀਆ ਦੀ ਰਿਪੋਰਟ ‘ਚ ਉਸਦੇ ਨਾਂ ਦਾ ਜ਼ਿਕਰ ਨਹੀਂ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਉਪ ਮਹਾਂਦੀਪ ਤੋਂ ਬਾਹਰ ਵਸਦੇ ਸਿੱਖ ਭਾਰਤ ਸਰਕਾਰ ਵਲੋਂ ਸਿੱਖਾਂ ਅਤੇ ਹੋਰ ਕੌਮਾਂ ‘ਤੇ ਕੀਤੇ ਜਾ ਰਹੇ ਅਤਿਆਚਾਰਾਂ ਬਾਰੇ ਖੁੱਲ੍ਹ ਕੇ ਬੋਲਦੇ ਹਨ। ਭਾਰਤੀ ਅਧਿਕਾਰੀ ਅਤੇ ਭਾਰਤੀ ਮੀਡੀਆ ਉਪ ਮਹਾਂਦੀਪ ‘ਚ ਸੰਘਰਸ਼ ਕਰ ਰਹੀਆਂ ਕੌਮਾਂ ਅਤੇ ਭਾਰਤ ਦੇ ਅਤਿਆਚਾਰਾਂ ਦਾ ਪਰਦਾਫਾਸ਼ ਕਰਨ ਵਾਲੀਆਂ ਕਾਰਵਾਈਆਂ ਬਾਰੇ ਨਕਾਰਾਤਮਕ ਪ੍ਰਭਾਵ ਬਣਾਉਣ ਲਈ ਬਹੁਤ ਰੌਲਾ ਪਾਉਂਦਾ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Indian Govt. Complains with Canadian Authorities Against Khalsa Day Parade (Surrey): Media Reports …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: