Site icon Sikh Siyasat News

ਕਸ਼ਮੀਰ ਰਾਜ ਦੀ ਹੋਂਦ ਖਤਮ ਕਰਨਾ ਮੋਦੀ ਸਰਕਾਰ ਦੀ ਤਾਨਾਸ਼ਾਹੀ: ਏਜੀਪੀਸੀ

ਫਰੀਮਾਂਟ:  ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਆਗੂਆਂ ਦੇ ਬਿਆਨ ਨੂੰ  ਏਜੀਪੀਸੀ ਦੇ ਕੋਆਰਡੀਨੇਟਰ ਡਾ: ਪਿ੍ਤਪਾਲ ਸਿੰਘ ਨੇ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤ ਦੇ ਪ੍ਧਾਨ ਮੰਤਰੀ ਮੋਦੀ ਤੇ ਉਸਦੀ ਹਿੰਦੂ ਰਾਸਟਰਵਾਦੀ ਭਾਜਪਾ ਸਰਕਾਰ ਨੇ ਜੰਮੂ ਕਸਮੀਰ ਦੀ ਵਿਸੇਸ ਧਾਰਾ 370 ਨੂੰ ਖਤਮ ਕਰਨ ਤੇ  ਕਸਮੀਰ ਰਾਜ ਨੂੰ ਖਤਮ ਕਰਨ ਵਾਲੀ ਕਾਰਵਾਈ ਦੀ ਸਖਤ ਨੁਕਤਾਚੀਨੀ ਕੀਤੀ ਹੈ।  ਉਨਾਂ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਕਸਮੀਰ ਵਿਚ ਲੱਖਾਂ ਦੀ ਗਿਣਤੀ ਵਿਚ ਫੋਜ ਲਾ ਕੇ ਕਸਮੀਰੀਆਂ ਨੂੰ ਘਰਾਂ ਵਿਚ ਕੈਦ ਕਰ ਦਿਤਾ ਗਿਆ ਹੈ ਤੇ ਕਸਮੀਰ ਦੇ ਰਾਜਨੀਤਕ ਤੇ ਧਾਰਮਿਕ ਆਗੂਆ ਨੂਂ ਨਜਰਬੰਦ ਕਰ ਕੇ ਕਸਮੀਰ ਦੇ ਜਨ ਜੀਵਨ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਹੈ। ਕਸਮੀਰੀਆਂ ਦੇ ਮੁੱਢਲੇ ਅਧਿਕਾਰਾਂ ਦਾ ਕਤਲ ਕਰ ਦਿਤਾ ਗਿਆ ਹੈ। ਇਸ ਵੇਲੇ ਪੂਰੀ ਕਸਮੀਰ ਘਾਟੀ ਵਿਚ ਫੋਨ ਤੇ  ਇੰਟਰਨੈਟ ਸੇਵਾਵਾਂ ਰੱਦ ਕਰ ਦਿਤੀਆ ਹਨ। ਪੂਰੀ ਤਰਾਂ ਹਿੰਦੂ-ਭਗਵਾ ਤਾਨਾਸਾਹੀ ਲਾਗੂ ਕਰ ਦਿੱਤੀ ਗਈ ਹੈ। ਪੂਰੇ ਸੰਸਾਰ ਨਾਲੋਂ ਕਸਮੀਰ ਦਾ ਸੰਪਰਕ ਤੋੜ ਦਿਤਾ ਗਿਆ ਹੈ।
ਭਾਰਤ ਦੀ ਮੋਦੀ ਸਰਕਾਰ ਨੇ ਕਸਮੀਰ ਵਿਚ ਬਿਲਕੁਲ ਉਵੇਂ ਹੀ ਕਸਮੀਰੀਆਂ ਦੀ ਨਸਲਕੁਸੀ ਸੁਰੂ ਕਰ ਦਿਤੀ ਹੈ ਜਿਵੇਂ 1984 ਵਿਚ ਦਰਬਾਰ ਸਾਹਿਬ ਤੇ ਪੰਜਾਬ ਵਿਚ ਸਿੱਖਾਂ ਦੀ ਨਸਲਕੁਸੀ ਕੀਤੀ ਸੀ। ਜਿਵੇਂ ਪੰਜਾਬ ਵਿਚ ਸਿੱਖਾਂ ਨੂੰ ਘੱਟ ਗਿਣਤੀ ਕਰਨ ਲਈ ਯੂਪੀ ਬਿਹਾਰ ਤੋਂ ਭਈਏ ਲਿਆ ਕੇ ਵਸਾਏ ਜਾ ਰਹੇ ਨੇ, ਬਿਲਕੁਲ ਇਸੇ ਤਰਜ ਤੇ ਕਸਮੀਰ ਵਿਚ ਕਸਮੀਰੀਆਂ ਨੂੰ ਘਟ ਗਿਣਤੀ ਬਣਾਉਣ ਲਈ ਜੰਮੂ ਕਸਮੀਰ ਰਾਜ ਦਾ ਖਾਤਮਾ ਕਰਕੇ ਇਸਨੂੰ ਚੰਗੀਗੜ੍ਹ ਦੀ ਤਰਜ ਤੇ ਕੇਂਦਰੀ ਪ੍ਰਸਾਸਨ ਐਲਾਨ ਦਿਤਾ ਗਿਆ ਹੈ। ਇਹ ਲੋਕਤੰਤਰ ਦਾ ਸਿੱਧਾ ਕਤਲ ਹੈ,ਜਿਸਨੂ ਬਰਦਾਸਤ ਨਹੀਂ ਕੀਤਾ ਜਾ ਸਕਦਾ। ਹੈ। ਏਜੀਪੀਸੀ ਦੇ ਆਗੂਆਂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿਤੀ ਹੈ ਕਿ ਮੋਦੀ ਸਰਕਾਰ ਦੁਆਰਾ ਲਾਈ ਨਫਰਤ ਦੀ ਅੱਗ ਵਿਚ ਪੂਰਾ ਭਾਰਤ ਤਬਾਹ ਹੋ ਸਕਦਾ ਹੈ, ਇਸ ਕਰਕੇ ਮੋਦੀ ਸਰਕਾਰ ਨੂੰ ਆਪਣੀ ਮੂਰਖਤਾ ਤੋਂ ਬਾਜ ਆਉਣਾ ਚਾਹੀਦਾ ਹੈ ਤੇ ਜੰਮੂ ਕਸਮੀਰ ਰਾਜ ਨੂੰ ਬਹਾਲ ਕਰਕੇ ਕਸਮੀਰੀਆਂ ਦੇ ਲੋਕਤੰਤਰੀ ਹੱਕ ਬਹਾਲ ਕਰ ਦੇਣੇ ਚਾਹੀਦੇ ਹਨ।
 ਹੈ।
ਏਜੀਪੀਸੀ ਵੱਲੋਂ ਡਾਕਟਰ ਪਿ੍ਤਪਾਲ ਸਿੰਘ ਹੁਰਾਂ ਕਿਹਾ ਕਿ ਅਕਾਲੀਆਂ ਨੇ ਰਾਜਾਂ ਨੂੰ ਵਧ ਅਧਿਕਾਰਾਂ ਲਈ ਕਦੇ ਮੋਰਚਾ ਲਾਇਆ ਸੀ ਪਰ ਹੁਣ ਉਹ ਰਾਜਾਂ ਦੀ ਮੌਤ ਉਤੇ ਦਸਤਖਤ ਕਰ ਰਹੇ ਹਨ , ਅਕਾਲੀ ਆਪਣਾ ਦਿਮਾਗੀ ਤਵਾ੍ਜਨ ਗੁਆ ਬੈਠੇ ਹਨ ਤੇ ਹੁਣ ਕਿਸੇ ਭਲੇ ਦੀ ਆਸ ਰਖਣੀ ਮੂਰਖਤਾ ਹੋਵੇਗੀ। ਕਸਮੀਰ ਰਾਜ ਦੀ ਹੋਂਦ ਮੁਕਾਉਣ ਲਈ ਮੋਦੀ ਦਾ ਸਮਰਥਨ ਕਰਨਾ ਬਹੁਤ ਨਿੰਦਣ ਵਾਲੀ ਕਾਰਵਾਈ ਹੈ,ਜਿਸਦੀ ਅਕਾਲੀਆਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version