February 5, 2023
ਅਮਰੀਕਾ ਦੇ ਅਸਮਾਨ ਵਿਚ ਚੀਨ ਦੇ ‘ਜਸੂਸੀ’ ਗੁਬਾਰੇ ਨੇ ਨਾ ਸਿਰਫ ਅਮਰੀਕਾ ਸਮੇਤ ਦੁਨੀਆ ਭਰ ਦੇ ਖਬਰ ਅਦਾਰਿਆਂ ਦੀਆਂ ਸੁਰਖੀਆਂ ਇਕੱਠੀਆ ਕੀਤੀਆਂ ਹਨ ਬਲਕਿ ਇਸ ਕਾਰਨ ਅਮਰੀਕਾ ਦੇ ਸੈਕਟਰੀ ਆਫ ਸੇਟਟ ਦਾ ਚੀਨ ਦੌਰਾ ਵੀ ਰੱਦ ਹੋ ਗਿਆ ਹੈ। ਇਸ ਦੌਰੇ ਦਾ ਮਨੋਰਥ ਚੀਨ ਅਤੇ ਅਮਰੀਕਾ ਦਰਮਿਆਨ ਵਧ ਰਹੇ ਤਣਾਅ ਨੂੰ ਘਟਾਉਣ ਬਾਰੇ ਸੀ।
ਅਮਰੀਕੀ ਹਵਾਈ ਫੌਜ ਦੇ ਇਕ ਚਾਰ ਸਿਤਾਰਾ ਜਨਰਲ ਨੇ ਇਕ ਅੰਦਰੂਨੀ ਪੱਤਰ (ਇੰਟਰਨਲ ਮੀਮੋ) ਵਿਚ ਲਿਖਿਆ ਹੈ ਕਿ “ਮੈਂ ਉਮੀਦ ਕਰਦਾ ਹਾਂ ਕਿ ਮੈਂ ਗਲਤ ਹੋਵਾਂ ਪਰ ਮੈਨੂੰ ਮਹਿਸੂਸ (ਗੱਟ ਫੀਲਿੰਗ) ਹੋ ਰਿਹਾ ਹੈ ਕਿ 2025 ਵਿਚ ਸਾਡੀ ਲੜਾਈ ਹੋਵੇਗੀ”।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਰਾਸ਼ਟਰੀ ਸੁਰੱਖਿਆ ਦੇ ਪੱਖ ਤੋਂ ਚੀਨ ਇਸ ਵੇਲੇ ਭਾਰੀ ਅਸਥਿਰਤਾ ਦਾ ਸਾਹਮਣਾ ਕਰ ਰਿਹਾ ਹੈ। ਉਸ ਨੇ ਚੀਨ ਦੀ ਫੌਜ ਨੂੰ ਕਿਹਾ ਹੈ ਕਿ ਫੌਜ ਵੱਲੋਂ ਆਪਣਾ ਸਾਰਾ ਧਿਆਨ ਆਪਣੀ ਸਮਰੱਥਾ ਨੂੰ ਵਧਾਉਣ ਅਤੇ ਜੰਗੀ ਤਿਆਰੀ ਕਰਨ ਤੇ ਜੰਗਾਂ ਜਿੱਤਣ ਵੱਲ ਦਿੱਤਾ ਜਾਵੇ।
ਇੰਡੀਆ ਅਗਲੇ ਦਿਨਾਂ ਵਿਚ ਉਡੀਸਾ ਦੇ ਤਟ ਤੋਂ ਹਿੰਦ ਮਹਾਂਸਾਗਰ ਵਿਚ ਇਕ ਮਿਜ਼ਾਈਲ ਦੀ ਪਰਖ ਕਰਨ ਜਾ ਰਿਹਾ ਹੈ। ਇੰਡੀਆ ਨੇ ਇਕ ‘ਉਡਾਣ-ਰਹਿਤ’ ਖੇਤਰ (ਨੋ ਫਲਾਈ ਜ਼ੋਨ) ਦੀ ਸੂਚਨਾ ਜਾਰੀ ਕੀਤੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇੰਡੀਆ ਵੱਲੋਂ ਇਸ ਖੇਤਰ ਵਿਚ ਮਿਜ਼ਾਈਲ ਦੀ ਪਰਖ ਕੀਤੇ ਜਾਣ ਦੀ ਸੰਭਾਵਨਾ ਹੈ।
ਇੰਡੀਆ ਅਤੇ ਚੀਨ ਨੇ 13 ਸਤੰਬਰ 2022 ਨੂੰ ਗਸ਼ਤ ਨਾਕੇ-15 (ਗਾਰਗਾ ਹੌਟ ਸਪਰਿੰਗ) ਤੋਂ ਫੌਜਾਂ ਪਿੱਛੇ ਹਟਾਉਣ ਦਾ ਅਮਲ ਪੂਰਾ ਕਰ ਲੈਣ ਦੀ ਤਸਦੀਕ ਕੀਤੀ ਹੈ। ਦੋਵਾਂ ਧਿਰਾਂ ਨੇ ਲੰਘੇ ਵੀਰਵਾਰ ਇਸ ਨਾਕੇ ਤੋਂ ਆਪਣੀਆਂ ਫੌਜਾਂ ਪਿੱਛੇ ਹਟਾਉਣ ਦਾ ਐਲਾਨ ਕੀਤਾ ਸੀ।
ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ 14 ਤੋਂ 16 ਸਤੰਬਰ ਨੂੰ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜ਼ੇਸ਼ਨ ਦੀ 22ਵੀਂ ਇਕੱਤਰਤਾ ਹੋਣ ਜਾ ਰਹੀ ਹੈ ਜਿਸ ਵਿੱਚ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਬੈਠਕ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਵੀ ਹਿੱਸਾ ਲਿਆ ਜਾਵੇਗਾ।
ਲੰਘੀ 9 ਮਾਰਚ ਨੂੰ ਇੰਡੀਆ ਵਿਚੋਂ ਚੱਲੀ ਇਕ ਮਿਜ਼ਾਇਲ ਪਾਕਿਸਤਾਨ ਵਿਚ ਜਾ ਕੇ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਇਹ ਮਿਜ਼ਾਇਲ ਪਾਕਿਸਤਾਨ ਦੇ ਖੇਤਰ ਵਿਚ 124 ਕਿੱਲੋਮੀਟਰ ਦਾਖਿਲ ਹੋ ਕੇ ਜਮੀਨ ਉੱਤੇ ਡਿੱਗ ਪਈ। ਭਾਵੇਂ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਾਕਿ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਪਾਕਿਸਤਾਨ ਦੇ ਨਾਗਰਿਕਾਂ ਦੀ ਨਿੱਜੀ ਸੰਪਤੀ ਦਾ ਨੁਕਸਾਨ ਹੋਇਆ ਹੈ।
ਚੀਨ ਅਫਗਾਨਿਸਤਾਨ ਵਿੱਚੋਂ ਅਮਰੀਕਾ ਦੇ ਬਾਹਰ ਨਿੱਕਲਣ ਦੇ ਮੌਕੇ ਨੂੰ ਇਸ ਖਿੱਤੇ ਵਿੱਚ ਆਪਣਾ ਪ੍ਰਭਾਵ ਵਧਾਉਣ ਅਤੇ ਉਸ ਰਾਹੀਂ ਦੋ ਵੱਡੇ ਰਣਨੀਤਕ ਨਿਸ਼ਾਨੇ ਸਰ ਕਰਨ ਲਈ ਵਰਤਣਾ ਚਾਹੁੰਦਾ ਹੈ। ਚੀਨ ਆਪਣੇ 'ਬੈਲਟ ਐਂਡ ਰੋਡ' ਉੱਦਮ ਨੂੰ ਅਫਗਾਨਿਸਤਾਨ ਤੱਕ ਵਧਾਉਣਾ ਚਾਹੁੰਦਾ ਹੈ ਜਿਸ ਨਾਲ ਚੀਨ ਨੂੰ ਪੱਛਮੀ ਏਸ਼ੀਆ ਤੱਕ ਜ਼ਮੀਨੀ ਲਾਂਘਾ ਮਿਲ ਜਾਵੇਗਾ। ਹਾਲਾਤ ਨੂੰ ਆਪਣੇ ਪੱਖ ਵਿੱਚ ਰੱਖਣ ਲਈ ਚੀਨ ਰੂਸ, ਪਾਕਿਸਤਾਨ ਅਤੇ ਈਰਾਨ ਦੀ ਤਿਕੱੜੀ ਰਾਹੀਂ ਕੰਮ ਕਰ ਰਿਹਾ ਹੈ। ਤੁਰਕੀ ਵੀ ਛੇਤੀ ਇਸ ਗੁੱਟ ਦਾ ਹਿੱਸਾ ਬਣ ਸਕਦਾ ਹੈ।
ਅਮਰੀਕਾ, ਉਜਬੇਕਿਸਤਾਨ, ਅਫਗਾਨਿਸਤਾਨ ਅਤੇ ਪਾਕਿਸਤਾਨ ਨੇ ਚਹੁੰਧਿਰੀ ਮੰਚ ਬਣਾਉਣ ਦਾ ਐਲਾਨ ਕੀਤਾ ਹੈ।
ਜਿੱਥੇ ਵੱਖ-ਵੱਖ ਦੇਸ਼ਾਂ ਦੇ ਲੋਕ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰ ਰਹੇ ਹਨ ਉੱਥੇ ਹੀ ਕਈ ਅਮਰੀਕੀ ਕਾਨੂੰਨਸਾਜ਼ਾਂ ਨੇ ਮੂਹਰੇ ਹੋ ਕੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ। ਅਮਰੀਕੀ ਕਾਨੂੰਨਸਾਜ਼ ਹੇਲੀ ਸਟੀਵਨਜ਼ ਨੇ ਕਿਹਾ, ‘ਭਾਰਤ ਵਿੱਚ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ਾਂਤੀਪੂਰਨ ਤਰੀਕੇ ਨਾਲ ਜਾਰੀ ਵਿਰੋਧ ਪ੍ਰਦਰਸ਼ਨ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਤੋਂ ਮੈਂ ਫ਼ਿਕਰਮੰਦ ਹਾਂ।’
Next Page »