Site icon Sikh Siyasat News

ਜੰਮੂ-ਕਸ਼ਮੀਰ: ਮਾਂ ਨੇ ਧੀ ਨੂੰ ਪੁਲਿਸ ਦੀ ਗੈਰਕਾਨੂੰਨੀ ਹਿਰਾਸਤ ਵਿੱਚੋਂ ਰਿਹਾਅ ਕਰਵਾਉਣ ਲਈ ਹਾਈਕੋਰਟ ਪਹੁੰਚ ਕੀਤੀ

ਸ੍ਰੀਨਗਰ: ਪਿਛਲੇ ਦਿਨੀ ਜੰਮੂ-ਕਸ਼ਮੀਰ ਦੇ ਹੰਦਵਾੜਾ ‘ਚ ਕਾਲਜ਼ ਦੀ ਵਿਦਿਆਰਥਣ ਨਾਲ ਇੱਕ ਭਾਰਤੀ ਫੌਜੀ ਵੱਲੋਂ ਛੇੜਛਾੜ ਕਰਨ ਦੇ ਮਾਮਲੇ ਵਿੱਚ ਪੀੜਤ ਕੁੜੀ ਦੀ ਮਾਂ ਨੇ ਪੁਲਿਸ ‘ਤੇ ਦੋਸ਼ ਲਾਇਆ ਕਿ ਉਸਨੂੰ ਆਪਣੀ ਧੀ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ।

ਪਰਿਵਾਰ ਵਾਲਿਆਂ ਪਰਿਵਾਰ ਵਾਲਿਆਂ ਨੇ ਪੁਲਿਸ ‘ਤੇ ਦੋਸ਼ ਲਾਉਦਿਆਂ ਕਿਹਾ ਕਿ ਕੁੜੀ ‘ਤੇ ਦਬਾਅ ਪਾ ਕੇ ਉਸਦਾ ਬਿਆਨ ਲਿਆ ਗਿਆ ਸੀ, ਜਿਸ ‘ਚ ਉਸਨੇ ਛੇੜਛਾੜ ਦੇ ਲਈ ਫੌਜ ਦੇ ਜਵਾਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਸੀ । ਇਸਦੇ ਨਾਲ ਹੀ ਪਰਿਵਾਰ ਨੇ ਅਦਾਲਤ ਦਾ ਦਰਵਾਜ਼ਾ ਖੜਕਾ ਕੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ।

ਘਟਨਾ ਤੋਂ ਬਾਅਦ ਪੈਦਾ ਹੋਏ ਤਨਾਅ ਤੋਂ ਪ੍ਰਸ਼ਾਸ਼ਨ ਵੱਲੋਂ ਸਖਤ ਚੌਕਸੀ

ਕੁੜੀ ਦੀ ਮਾਂ ਨੇ ਦਾਅਵਾ ਕੀਤਾ ਕਿ, ‘ਮੇਰੀ ਬੇਟੀ 16 ਸਾਲ ਦੀ ਹੈ ਅਤੇ ਜਦੋਂ ਉਸਦਾ ਬਿਆਨ ਦਰਜ ਕੀਤਾ ਗਿਆ ਸੀ ਤਾਂ ਉਹ ਪੁਲਿਸ ਸਟੇਸ਼ਨ ‘ਚ ਇਕੱਲੀ ਸੀ । ਪੁਲਿਸ ਨੇ ਬਿਆਨ ਦੇਣ ਦੇ ਲਈ ਉਸ ‘ਤੇ ਦਬਾਅ ਬਣਾਇਆ ਸੀ’ ।

ਇਕ ਸਿਵਲ ਸੁਸਾਇਟੀ ਗਰੁੱਪ ਵੱਲੋਂ ਵਿਦਿਆਰਥਣ ਦੇ ਪਰਿਵਾਰ ਦੇ ਲਈ ਸ਼ਨਿਚਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਕਰਵਾਉਣ ਦਾ ਪ੍ਰੋਗਰਾਮ ਸੀ, ਪ੍ਰੰਤੂ ਪੁਲਿਸ ਨੇ ਇਸਦੀ ਇਜਾਜ਼ਤ ਨਹੀਂ ਦਿੱਤੀ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੜਕੀ ਦੀ ਮਾਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਪਰਿਵਾਰ ਨੂੰ ਦੱਸੇ ਬਿਨਾ ਉਨ੍ਹਾਂ ਦੀ ਬੇਟੀ ਨੂੰ ਹਿਰਾਸਤ ‘ਚ ਲੈ ਲਿਆ, ਅਤੇ ਉਸਦਾ ਚਿਹਰਾ ਢੱਕੇ ਬਿਨਾ ਹੀ ਉਸਦਾ ਵੀਡੀਓ ਬਿਆਨ ਰਿਕਾਰਡ ਕੀਤਾ ਅਤੇ ਉਸਦੀ ਪਛਾਣ ਜ਼ਾਹਿਰ ਕਰ ਦਿੱਤੀ ।

ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:

J&K police must release detained teenage girl and her parents

ਲੜਕੀ ਦੀ ਮਾਂ ਨੇ ਕਿਹਾ ਕਿ, ‘ਮੰਗਲਵਾਰ ਨੂੰ ਲੜਕੀ ਜਦੋਂ ਸਕੂਲ ਤੋਂ ਘਰ ਵਾਪਸ ਆ ਰਹੀ ਸੀ ਤਾਂ ਉਹ ਬਾਥਰੂਮ ‘ਚ ਗਈ ਅਤੇ ਸੈਨਾ ਦੇ ਇਕ ਜਵਾਨ ਨੇ ਉਸਦਾ ਪਿੱਛਾ ਕੀਤਾ, ਜਦੋਂ ਉਸਨੇ ਬਾਥਰੂਮ ‘ਚ ਇਸ ਜਵਾਨ ਨੂੰ ਵੇਖਿਆ ਤਾਂ ਉਸ ਨੇ ਰੌਲਾ ਪਾਇਆ, ਜਿਸ ਨਾਲ ਨਜ਼ਦੀਕ ਦੇ ਦੁਕਾਨਦਾਰਾਂ ਨੂੰ ਪਤਾ ਲੱਗ ਗਿਆ, ਪੁਲਿਸ ਵੀ ਉਥੇ ਪਹੁੰਚੀ ਪ੍ਰੰਤੂ ਤਦ ਤੱਕ ਸੈਨਾ ਦਾ ਜਵਾਨ ਭੱਜ ਗਿਆ ਸੀ । ਉਸ ਤੋਂ ਬਾਅਦ ਸਾਨੂੰ ਦੱਸੇ ਬਗੈਰ ਲੜਕੀ ਨੂੰ ਥਾਣੇ ਲਿਜਾਇਆ ਗਿਆ ।

ਦੂਸਰੇ ਪਾਸੇ ਜੰਮੂ-ਕਸ਼ਮੀਰ ਹਾਈਕੋਰਟ ਨੇ ਰਾਜ ਦੀ ਪੁਲਿਸ ਤੋਂ ਪੁੱਛਿਆ ਕਿ ਉਸਨੇ ਕਿਸ ਕਾਨੂੰਨ ਦੇ ਤਹਿਤ ਨਾਬਾਲਿਗ ਲੜਕੀ ਨੂੰ ਹਿਰਾਸਤ ‘ਚ ਲਿਆ ਹੈ । ਲੜਕੀ ਦੀ ਮਾਂ ਤਾਜ ਬੇਗਮ ਵੱਲੋਂ ਹਾਈਕੋਰਟ ‘ਚ ਅਰਜ਼ੀ ਦਾਇਰ ਕਰਕੇ ਆਪਣੀ ਬੇਟੀ ਅਤੇ ਦੋ ਦੂਸਰੇ ਪਰਿਵਾਰਕ ਮੈਂਬਰਾਂ ਦੀ ਪੁਲਿਸ ਦੀ ਗੈਰਕਾਨੂੰਨੀ ਹਿਰਾਸਤ ‘ਚੋਂ ਰਿਹਾਈ ਦੀ ਮੰਗ ਕੀਤੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version