Site icon Sikh Siyasat News

ਮਾਨਸਾ ਅਦਾਲਤ ਵਿਚ ਬਲੀ ਸਿੰਘ ਦੀ ਮੁੜ ਗਵਾਹੀ ਹੋਈ; ਅਗਲੀ ਸੁਣਵਾਈ 6 ਫਰਵਰੀ ਨੂੰ

ਮਾਨਸਾ/ਪੰਜਾਬ (17 ਜਨਵਰੀ, 2011): ਮਾਨਸਾ ਦੀ ਅਦਾਲਤ ਵਿਚ ਚੱਲ ਰਹੇ ਡੇਰਾ ਸਿਰਸਾ ਦੇ ਪ੍ਰੇਮੀ ਲੀਲੀ ਸ਼ਰਮਾ ਕਤਲ ਦੇ ਮੁਕਦਮੇਂ ਵਿਚ ਇਕ ਵਾਰ ਫਿਰ ਮ੍ਰਿਤਕ ਦੇ ਭਰਾ ਬਲੀ ਸਿੰਘ ਦੀ ਗਵਾਹੀ ਹੋਈ ਹੈ। ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਨਾਂ ਦੀ ਮੁੜ ਪੇਸ਼ੀ 6 ਫਰਵਰੀ ‘ਤੇ ਪੈ ਗਈ ਹੈ। ਸਥਾਨਕ ਵਧੀਕ ਸੈਸ਼ਨ ਜੱਜ ਬਲਦੇਵ ਸਿੰਘ ਸੋਢੀ ਦੀ ਅਦਾਲਤ ਵਿਚ ਬਲੀ ਸਿੰਘ, ਜੋ ਕਿ ਇਸ ਮਮਾਲੇ ਦਾ ਮੁੱਖ ਗਵਾਹ ਹੈ, ਨੇ ਆਪਣੀ ਗਵਾਹੀ ਦਰਜ਼ ਕਰਵਾਈ।

ਮਾਨਸਾ ਅਦਾਲਤ ਵਿਚ ਭਾਈ ਦਲਜੀਤ ਸਿੰਘ ਆਪਣੇ ਵਕੀਲ ਸ੍ਰ. ਅਜੀਤ ਸਿੰਘ ਭੰਗੂ ਨਾਲ ਗੱਲਬਾਤ ਕਰਦੇ ਹੋਏ (17 ਜਨਵਰੀ, 2012)।

ਪੰਜਾਬੀ ਦੇ ਰੋਜ਼ਾਨਾ ਅਖਬਾਰ ਅਜੀਤ ਵਿਚ ਛਪੇ ਵੇਰਵਿਆਂ ਅਨੁਸਾਰ ਬਲੀ ਸਿੰਘ ਨੇ ਭਾਈ ਦਲਜੀਤ ਸਿੰਘ, ਭਾਈ ਮਨਧੀਰ ਸਿੰਘ, ਪ੍ਰੋ: ਗੁਰਵੀਰ ਸਿੰਘ, ਬਲਬੀਰ ਸਿੰਘ ਮੌਲਵੀਵਾਲਾ, ਰਾਜ ਸਿੰਘ ਤੇ ਅੰਮ੍ਰਿਤਪਾਲ ਕੋਟਧਰਮੂ, ਕਰਨ ਸਿੰਘ ਤੇ ਗਮਦੂਰ ਸਿੰਘ ਝੰਡੂਕੇ ਅਤੇ ਬਿੰਦਰ ਸਿੰਘ ਨੂੰ ਬੇਗੁਨਾਹ ਦੱਸਦਿਆਂ ਪਹਿਲਾਂ ਦਰਜ ਕਰਵਾਈ ਐਫ.ਆਈ.ਆਰ. ਵਿਚ ਸ਼ਾਮਿਲ ਵਿਅਕਤੀਆਂ ਦਲਜੀਤ ਸਿੰਘ ਟੈਣੀ, ਮਿੱਠੂ ਸਿੰਘ ਤੇ ਡਾ. ਸ਼ਿੰਦਾ ਨੂੰ ਕਥਿਤ ਤੌਰ ਉੱਤੇ ਦੋਸ਼ੀ ਦੱਸਿਆ।

ਅਦਾਲਤ ਨੇ ਗਵਾਹੀ ਉਪਰੰਤ ਅਗਲੀ ਤਰੀਕ 6 ਫਰਵਰੀ ‘ਤੇ ਪਾ ਦਿੱਤਾ ਹੈ। ਇਸ ਮੌਕੇ ਸ਼ਹੀਦ ਭਾਈ ਸੁਖਪਾਲ ਸਿੰਘ ਦੇ ਮਾਤਾ ਮਲਕੀਤ ਕੌਰ, ਏਕਨੂਰ ਖ਼ਾਲਸਾ ਫ਼ੌਜ ਦੇ ਮੁਖੀ ਭਾਈ ਬਲਜਿੰਦਰ ਸਿੰਘ ਖ਼ਾਲਸਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਹਰਚਰਨ ਸਿੰਘ ਬੁਰਜਹਰੀ ਤੇ ਹੋਰ ਅਨੇਕਾਂ ਸਿੰਘ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version