Site icon Sikh Siyasat News

ਘੱਲੂਘਾਰਾ 1984 ਦੇ ਸ਼ਹੀਦਾਂ ਦੀ ਯਾਦ ‘ਚ ਵੁਲਵਰਹੈਂਪਟਨ ਵਿਖੇ ਹੋਇਆ ਸ਼ਰਧਾਂਜਲੀ ਸਮਾਗਮ

ਲੰਡਨ (13 ਜੂਨ, 2015): ਭਾਰਤੀ ਫੌਜ ਵੱਲੋਂ ਸਿੱਖਾਂ ਦੇ ਪਵਿੱਤਰ ਅਸਥਾਨ ਸ਼੍ਰੀ ਦਰਬਾਰ ਸਾਹਿਬ ‘ਤੇ ਜੂਨ 1984 ਵਿੱਚ ਹਮਲਾ ਕਰਕੇ, ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਲਈ ਲੜ ਰਹੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਅਤੇ ਸਾਥੀ ਸਿੰਘਾਂ ਨੂੰ ਸ਼ਹੀਦ ਕਰਨ ਦੇ ਨਾਲ ਨਾਲ ਹੋਰ ਵੀ ਹਾਜ਼ਾਰਾਂ ਬੇਕਸੂਰ ਸਿੱਖ ਸ਼ਰਧਾਲੂਆਂ ਦਾ ਕਤਲੇਆਮ ਕੀਤਾ ਗਿਆ ਸੀ।

ਘੱਲੂਘਾਰਾ 1984 ਦੇ ਸ਼ਹੀਦਾਂ ਨੂੰ ਸ਼ਰਧਾਜ਼ਲੀ ਭੇਟ ਕਰਦੇ ਮੇਅਰ ਈਅਨ ਬਰੁੱਕਫੀਲਡ

ਜੂਨ 1984 ਦੇ ਸ਼ਹੀਦਾਂ ਅਤੇ ਨਵੰਬਰ 1984 ‘ਚ ਦਿੱਲੀ ਸਮੇਤ ਭਾਰਤ ਦੇ ਵੱਖ ਵੱਖ ਸ਼ਹਿਰਾਂ ‘ਚ ਸਿੱਖ ਨਸਲਕੁਸ਼ੀ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦ ‘ਚ ਵੁਲਵਰਹੈਂਪਟਨ ਦੇ ਮੇਅਰ ਈਅਨ ਬਰੁੱਕਫੀਲਡ ਦੇ ਪਾਰਲਰ ‘ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ।

ਇਸ ਮੌਕੇ ਮੇਅਰ ਬਰੁੱਕਫੀਲਡ, ਐਮ. ਪੀ. ਰੌਬ ਮੌਰਿਸ, ਐਮ. ਪੀ. ਪੈਟ ਮੈਕਫੇਡਨ, ਐਮ. ਪੀ. ਐਮਾ ਰੈਨਲਡਜ਼, ਕੌਾਸਲਰ ਭੁਪਿੰਦਰ ਸਿੰਘ ਗਾਖ਼ਲ, ਕੌਾਸਲਰ ਰੁਪਿੰਦਰਜੀਤ ਕੌਰ, ਕੁਲਦੀਪ ਸਿੰਘ ਅਤੇ ਡਾ. ਸਾਧੂ ਸਿੰਘ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਹ ਇੱਕ ਅਜਿਹੀ ਦਰਦਨਾਕ ਘਟਨਾ ਹੈ ਜਿਸ ਦੀ ਪੀੜ ਅੱਜ ਵੀ ਸਿੱਖ ਮਹਿਸੂਸ ਕਰ ਰਹੇ ਹਨ ।

ਭਾਰਤ ਲਈ ਕੁਰਬਾਨੀਆਂ ਕਰਨ ਵਾਲਿਆਂ ਦੀਆਂ ਕੀਤੀਆਂ ਹੱਤਿਆਵਾਂ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ । ਉਨ੍ਹਾਂ ਯੂ. ਕੇ. ਸਰਕਾਰ ਦੀ ਭੂਮਿਕਾ ਦੀ ਜਾਂਚ ਦੀ ਵੀ ਮੰਗ ਕੀਤੀ ਗਈ । ਆਖਿਰ ‘ਚ ਮੇਅਰ, ਫਾਇਰ ਬਿ੍ਗੇਡ, ਪੁਲਿਸ ਅਤੇ ਸਥਾਨਕ ਗੁਰੂ ਘਰਾਂ ਦੇ ਨੁਮਾਇੰਦਿਆਂ ਵੱਲੋਂ ਸੈਨੋਟਾਫ ਅੱਗੇ ਫੁਲ ਚੜ੍ਹਾਏ ਗਏ । ਯੂਰਪ ਭਰ ‘ਚ 1984 ਸਬੰਧ ‘ਚ ਸ਼ਾਇਦ ਇਹ ਪਹਿਲਾ ਪ੍ਰੋਗਰਾਮ ਸੀ ਜੋ ਮੇਅਰ ਦੇ ਪਾਰਲਰ ‘ਚ ਕਰਵਾਇਆ ਗਿਆ ਸੀ । ਇਸ ਮੌਕੇ ਸ. ਮੋਤਾ ਸਿੰਘ, ਹਰਜਿੰਦਰ ਸਿੰਘ ਸੰਧੂ, ਨਿਰਮਲ ਸਿੰਘ ਕੰਧਾਲਵੀ, ਤਰਸੇਮ ਸਿੰਘ, ਬਲਰਾਜ ਸਿੰਘ ਅਟਵਾਲ ਆਦਿ ਹਾਜ਼ਰ ਸਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version