Site icon Sikh Siyasat News

ਨਫਰਤ ਦੇ ਨਾਗ ਨੇ ਕਾਨੂੰਨ ਦਾ ਇਮਤਿਹਾਨ ਡੰਗਿਆ !

ਚੰਡੀਗੜ੍ਹ: ਗਊ ਰੱਖਿਆ ਦੇ ਨਾਂਅ ਉੱਤੇ ਮੁਸਲਮਾਨਾਂ, ਦਲਿਤਾਂ ਅਤੇ ਘੱਟ ਗਿਣਤੀਆਂ ਦੀ ਹੁੰਦੀ ਝੁੰਡ-ਕੁੱਟ ਅਤੇ ਕਤਲਾਂ ਜਿਹੀਆਂ ਘਟਨਾਵਾਂ ਦਿਨੋਂ- ਦਿਨ ਵੱਧਦੀਆਂ ਜਾ ਰਹੀਆਂ ਹਨ। ਭਾਰਤੀ ੳਪਮਹਾਦੀਪ ਦੇ ਗਊ ਅਤੇ ਹਿੰਦੀ ਖੇਤਰਾਂ(ਬਿਹਾਰ-ਮੱਧ-ਪ੍ਰਦੇਸ਼-ਰਾਜਸਥਾਨ-ਉੱਤਰ-ਪ੍ਰਦੇਸ਼) ਵਿਚ ਅਜਿਹੀਆਂ ਘੱਟ-ਨਾਂਵਾ ਨੂੰ ਸਾਧਾਰਨ ਜਿਹੀ ਗੱਲ ਬਣਾਕੇ ਪੇਸ਼ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਦਿੱਲੀ ਦੀ ਇੱਕ ਯੁਨੀਵਰਸਿਟੀ ਦੇ ਕਨੂੰਨ ਦਾ ਸਵਾਲ ਇਸਨੂੰ ਅਧਾਰ ਬਣਾਕੇ ਪੁੱਛੇ ਜਾਣ ਦੀ ਗੱਲ ਸਾਹਮਣੇ ਆਈ ਹੈ।

ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਦੇ ਕਾਨੂੰਨ ਦੀ ਤੀਜੀ ਛਿਮਾਹੀ ਦੇ ਵਿਦਿਆਰਥੀਆਂ ਤੋਂ ਪੁੱਛੇ ਜਾਣ ਵਾਲੇ ਸਵਾਲਾਂ ਵਿੱਚ ਇੱਕ ਸਵਾਲ ਇਹ ਪਾਇਆ ਗਿਆ ਕਿ ਅਹਿਮਦ, ਜੋ ਕਿ ਇੱਕ ਮੁਸਲਮਾਨ ਹੈ, ਰੋਹਿਤ ਤੁਸ਼ਾਰ, ਮਾਨਵ ਅਤੇ ਰਾਹੁਲ ਦੇ ਸਾਹਮਣੇ ਬਾਜ਼ਾਰ ਵਿੱਚ ਗਾਂ ਮਾਰਦਾ ਹੈ। ਕੀ ਅਹਿਮਦ ਨੇ ਕੋਈ ਜੁਰਮ ਕੀਤਾ ਹੈ ?

ਇਹ ਸਵਾਲ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਵਿੱਚ 7 ਦਸੰਬਰ ਨੂੰ ਹੋਏ ਇਮਤਿਹਾਨ ਲਾਅ ਆਫ ਕਰਾਈਮਜ਼-1 (ਜੁਰਮਾਂ ਦਾ ਕਾਨੂੰਨ-1) ਵਿੱਚ ਪੁੱਛਿਆ ਗਿਆ ।

ਗੁਰੂ ਗੋਬਿੰਦ ਸਿੰਘ ਇੰਦਰ ਪ੍ਰਸਥ ਯੁਨੀਵਰਸਿਟੀ ਦੇ ਪ੍ਰਸ਼ਨ ਪੱਤਰ ਵਿਚ ਗਊ ਰੱਖਿਆ ਨਾਲ ਸੰਬੰਧਤ ਪੁੱਛੇ ਗਏ ਸਵਾਲ ਦੀ ਤਸਵੀਰ।

ਬਿਜਲ ਸੱਥਾਂ ਉੱਤੇ ਪ੍ਰਸ਼ਨ ਪੱਤਰ ਦੀ ਤਸਵੀਰ ਨਸ਼ਰ ਹੋ ਜਾਣ ‘ਤੇ ਯੁਨੀਵਰਸਿਟੀ ਦੇ ਰਜਿਸਟਰਾਰ ਸਤਨਾਮ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਇਸ ਗੱਲ ‘ਤੇ ਬਹੁਤ ਅਫਸੋਸ ਹੈ, ਹੁਣ ਇਹ ਪ੍ਰਸ਼ਨ ਖਤਮ ਕਰ ਦਿੱਤਾ ਗਿਆ ਹੈ ਅਤੇ ਇਸ ਸਵਾਲ ਦੇ ਜਵਾਬ ਦਾ ਮੁਲਾਂਕਣ ਨਹੀ ਕੀਤਾ ਜਾਵੇਗਾ।ਉਸਨੇ ਕਿਹਾ ਕਿ ਅਸੀਂ ਸਵਾਲ ਪਾਉਣ ਵਾਲਿਆਂ ਨੂੰ ਅਜਿਹੇ ਸਵਾਲ ਪਾਉਣ ਤੋਂ ਨਾਂਹ ਕਰਾਂਗੇ।

ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ “ ਇਸ ਮਾਮਲੇ ਸੰਬੰਧੀ ਪੜਤਾਲ ਕਰਨ ਦਾ ਹੁਕਮ ਦੇ ਦਿੱਤਾ ਗਿਆ ਹੈ। ਸਿਸੋਦੀਆ ਨੇ ਕਿਹਾ ਕਿ , “ਇਹ ਬਹੁਤ ਹੀ ਅਜੀਬ ਹੈ ਅਤੇ ਲੱਗਦਾ ਹੈ ਕਿ ਸਮਾਜ ਦੀ ਸ਼ਾਤੀ ਨੂੰ ਭੰਗ ਕਰਨ ਦੀ ਕੋਸ਼ਿਸ ਕੀਤੀ ਗਈ ਹੈ। ਅਸੀਂ ਅਜਿਹਾ ਵਿਹਾਰ ਬਰਦਾਸ਼ਤ ਨਹੀ ਕਰਾਂਗੇ ਮੈਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜਿੰਮੇਵਾਰਾਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣਗੀਆਂ “

ਸੁਪਰੀਮ ਕੋਰਟ ਦੇ ਵਕੀਲ ਬਿਲਾਲ ਅਨਵਰ ਖਾਨ ਨੇ ਐਤਵਾਰ ਦੀ ਰਾਤ ਨੂੰ ਇਸ ਪ੍ਰਸ਼ਨ ਪੱਤਰ ਦੀ ਤਸਵੀਰ ਆਪਣੇ ਟਵਿੱਟਰ ਖਾਤੇ ਉੱਤੇ ਪਾਈ ਅਤੇ ਲਿਖਿਆ ਕਿ “ਸਮੁੱਚੀ ਬਰਾਦਰੀ ਨੂੰ ਬਦਨਾਮ ਕਰਨਾ ਇੱਕ ਆਮ ਜਿਹੀ ਗੱਲ ਹੋ ਗਈ ਹੈ

ਖਾਨ ਨੇ ਕਿਹਾ ਕਿ ਉਸਨੇ ਯੂਨੀਵਰਸਿਟੀ ਅਤੇ ਕਾਲਜ ਨੂੰ ਇਸ ਮਾਮਲੇ ਬਾਰੇ ਲਿਖਿਆ ਹੈ ਪਰ ਅਜੇ ਤੱਕ ਕੋਈ ਜਵਾਬ ਨਹੀ ਆਇਆ। ਉਹਨਾਂ ਕਿਹਾ, “ਪ੍ਰਸ਼ਨ ਪੱਤਰ ਦਾ ਸਰੂਪ ਇੱਕ ਖਾਸ ਜਮਾਤ ਅਤੇ ਭਾਈਚਾਰੇ ਪ੍ਰਤੀ ਅਪਮਾਨਜਨਕ ਹੈ। ਇਹ ਪ੍ਰਸ਼ਨ ….. ਸੰਵਿਧਾਨ ਦੀ ਭਾਵਨਾ ਦੇ ਉਲਟ ਹੈ।ਇਹ ਸਮਾਨਤਾ ਦੀ ਕਦਰਾਂ ਕੀਮਤਾਂ ਦੇ ਖਿਲਾਫ ਹੈ…….। ਕ੍ਰਿਪਾ ਕਰਕੇ ਅਜਿਹਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਇਹ ਪ੍ਰਸ਼ਨ ਪੱਤਰ ਗੁਰੂ ਗੋਬਿੰਦ ਸਿੰਘ ਇੰਦਰ ਪ੍ਰਸਥ ਯੁਨੀਵਰਸਿਟੀ ਨਾਲ ਸੰਬੰਧਤ ਕਾਲਜ ਚੰਦਰ ਪ੍ਰਭੂ ਜੈਨ (ਸੀਪੀਜੇ ) ਕਾਲਜ ਦਾ ਸੀ।

CPJ ਸਕੂਲ ਆਫ ਲਾਅ ਦੀ ਪ੍ਰਿੰਸੀਪਲ ਨੀਤਾ ਬੇਰੀ ਨੇ ਕਿਹਾ ਕਿ “ਪ੍ਰਸ਼ਨ ਪੱਤਰ ਯੂਨੀਵਰਸਿਟੀ ਨੇ ਤਿਆਰ ਕੀਤਾ ਪਰ ਮੈਂਨੂੰ ਨਹੀਂ ਲੱਗਦਾ ਕਿ ਇਸ ਬਾਰੇ ਯੁਨੀਵਰਸਿਟੀ ਮੁਲਾਜ਼ਮਾਂ ਦੇ ਨਾਲ ਗੱਲ ਕੀਤੀ ਜਾਣੀ ਚਾਹੀਦੀ ਹੈ “ਇਹ ਕਾਨੂੰਨ ਦਾ ਸਵਾਲ ਹੈ। ਕਿਤੇ ਵੀ, ਕਦੇ ਵੀ, ਕੋਈ ਵੀ ਸਥਿਤੀ ਪੈਦਾ ਹੋ ਸਕਦੀ ਹੈ ਅਤੇ ਨਿਆਂਪਾਲਿਕਾ ਨੂੰ ਇਸ ਦੇ ਫੈਸਲੇ ਬਾਰੇ ਪੁੱਛਿਆ ਕਾ ਸਕਦਾ ਹੈ”।

ਯੂਨੀਵਰਸਿਟੀ ਦੇ ਪ੍ਰੀਖਿਆ ਵਿਭਾਗ ਦੇ ਇੱਕ ਮੁਲਾਜ਼ਮ ਨੇ ਕਿਹਾ ਕਿ “ਸਵਾਲ ਬਹੁਤ ਹੀ ਗੁਪਤ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਹਨ, ਉਹਨਾਂ ਅੱਗੇ ਕਿਹਾ ਕਿ “ਕਿ ਸਵਾਲ ਸਮਾਜਿਕ ਹਾਲਤਾਂ ਨੂੰ ਅਧਾਰ ਬਣਾਕੇ ਪੁੱਛੇ ਜਾਂਦੇ ਹਨ, ਅਜਿਹੇ ਸਵਾਲ ਪੁੱਛੇ ਜਾਣਾ ਚੰਗੀ ਗੱਲ ਹੈ ਇਸ ਨਾਲ ਵਿਦਿਆਰਥੀ ਆਪਣੀ ਪੜ੍ਹਾਈ ਅਤੇ ਸਮਾਜਿਕ ਸੱਚਾਈ ਨੂੰ ਜੋੜ ਕੇ ਵੇਖ ਸਕਣਗੇ। ਇਸ ਨੂੰ ਸਿਰਫ ਅਕਾਦਮਿਕ ਪੱਖ ਤੋਂ ਹੀ ਵਾਚਿਆ ਜਾਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version