Site icon Sikh Siyasat News

ਰਵਿੰਦਰ ਗੋਸਾਂਈ ਕੇਸ: ਐਨ. ਆਈ. ਏ. ਨੇ ਅਦਾਲਤ ਨੂੰ ਤਲਜੀਤ ਸਿੰਘ ਜਿੰਮੀ ਵਿਰੁਧ ਮਾਮਲਾ ਖਤਮ ਕਰਨ ਲਈ ਕਿਹਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਮੁਹਾਲੀ: ਭਾਰਤੀ ਜਾਂਚ ਏਜੰਸੀ ਐਨ. ਆਈ. ਏ. ਨੇ ਮੁਹਾਲੀ ਸਥਿਤ ਵਿਸ਼ੇਸ਼ ਅਦਾਲਤ ਨੂੰ ਹਿੰਦੂਤਵੀ ਜਥੇਬੰਦੀ ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਦੇ ਆਗੂ ਰਵਿੰਦਰ ਗੋਸਾਈ ਨੂੰ ਮਾਰਨ ਨਾਲ ਸੰਬੰਧਤ ਮਾਮਲੇ ਵਿੱਚ ਅਦਾਲਤ ਨੂੰ ਤਲਜੀਤ ਸਿੰਘ ਜਿੰਮੀ ਵਿਰੁਧ ਸਬੂਤ ਨਾ ਮਿਲਣ ਕਾਰਨ ਮੁਕਦਮਾ ਖਾਰਜ ਕਰਨ ਲਈ ਕਿਹਾ ਹੈ। ਐਨ. ਆਈ. ਏ. ਨੇ ਅੱਜ ਅਦਾਲਤ ਵਿੱਚ ਪੇਸ਼ ਕੀਤੇ ਚਲਾਣ ਵਿੱਚ 11 ਵਿਅਕੀਆਂ ਖਿਲਾਫ ਚਲਾਣ ਪੇਸ਼ ਕੀਤਾ ਹੈ ਤੇ ਚਾਰ ਵਿਅਕਤੀਆਂ ਨੂੰ ਇਸ ਮਾਮਲੇ ਵਿਚ ਲੋੜੀਂਦੇ ਕਰਾਰ ਦਿੱਤਾ ਹੈ। ਭਾਈ ਹਰਮਿੰਦਰ ਸਿੰਘ ਮਿੰਟੂ ਦੀ ਪਟਿਆਲਾ ਜੇਲ੍ਹ ਵਿੱਚ ਹੋਈ ਮੌਤ ਦੇ ਮੱਦੇਨਜ਼ਰ ਇਸ ਮਾਮਲੇ ਵਿੱਚ ਜੇਲ੍ਹ ਦਾ ਰਿਕਾਰਡ ਅਦਲਾਤੀ ਕਾਰਵਾਈ ਵਿੱਚ ਦਰਜ਼ ਕੀਤਾ ਜਾਵੇਗਾ।

ਜਗਤਾਰ ਸਿੰਘ ਜੱਗੀ, ਤਲਜੀਤ ਸਿੰਘ ਜਿੰਮੀ, ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ

ਲੋੜੀਂਦੇ ਐਲਾਨੇ ਗਏ ਵਿਅਕਤੀਆਂ ਵਿੱਚ ਹਰਮੀਤ ਸਿੰਘ (ਪੀ.ਐਚ.ਡੀ), ਗੁਰਸ਼ਰਨਬੀਰ ਸਿੰਘ, ਗੁਰਜਿੰਦਰ ਸਿੰਘ ਅਤੇ ਗੁਰਜੰਟ ਸਿੰਘ ਦਾ ਨਾਂ ਸ਼ਾਮਲ ਹੈ।

ਜਾਂਚ ਏਜੰਸੀ ਨੇ ਜਿਨ੍ਹਾਂ 11 ਵਿਅਤੀਆਂ ਵਿਰੁਧ ਚਲਾਣ ਪੇਸ਼ ਕੀਤਾ ਹੈ ਉਨ੍ਹਾਂ ਦੇ ਨਾਂ ਹਨ: ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ, ਜਗਤਾਰ ਸਿੰਘ ਜੱਗੀ, ਧਰਮਿੰਦਰ ਸਿੰਘ ਗੁਗਨੀ, ਅਨਿਲ ਕਾਲਾ, ਪਰਵੇਜ਼, ਮਲੂਕ, ਅਮਨਿੰਦਰ ਸਿੰਘ, ਰਵੀਪਾਲ ਸਿੰਘ ਅਤੇ ਮਨਪ੍ਰੀਤ ਸਿੰਘ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version