Site icon Sikh Siyasat News

ਨਿਰੰਕਾਰੀ ਮੁਖੀ ਹਰਦੇਵ ਸਿੰਘ ਦੀ ਕੈਨੇਡਾ ਦੇ ਸ਼ਹਿਰ ਮਾਂਟਰਿਅਲ ’ਚ ਕਾਰ ਹਾਦਸੇ ’ਚ ਮੌਤ

ਚੰਡੀਗੜ੍ਹ: ਨਿਰੰਕਾਰੀ ਮੁਖੀ ਹਰਦੇਵ ਸਿੰਘ ਦੀ ਕੈਨੇਡਾ ਦੇ ਮਾਂਟਰਿਅਲ ਸ਼ਹਿਰ ਵਿਚ ਇਕ ਕਾਰ ਹਾਦਸੇ ਵਿਚ ਮੌਤ ਹੋ ਗਈ। 1980 ਵਿਚ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਦੇ ਦਿੱਲੀ ਵਿਖੇ ਕਤਲ ਤੋਂ ਬਾਅਦ ਗੁਰਬਚਨ ਸਿੰਘ ਦੇ ਲੜਕੇ ਹਰਦੇਵ ਸਿੰਘ ਨੂੰ ਨਿਰੰਕਾਰੀਆਂ ਦਾ ਮੁਖੀ ਬਣਾਇਆ ਗਿਆ ਸੀ। ਇਸ ਵੇਲੇ ਹਰਦੇਵ ਸਿੰਘ ਦੀ ਉਮਰ 62 ਸਾਲ ਦੀ ਸੀ। ਨਿਰੰਕਾਰੀਆਂ ਦੀਆਂ 27 ਦੇਸ਼ਾਂ ਵਿਚ 100 ਸ਼ਾਖਾਵਾਂ ਹਨ, ਇਨ੍ਹਾਂ ਦਾ ਮੁਖ ਦਫਤਰ ਦਿੱਲੀ ਵਿਚ ਹੈ।

ਜ਼ਿਕਰਯੋਗ ਹੈ ਕਿ ਨਿਰੰਕਾਰੀ ਡੇਰਾ 1970 ਦੇ ਦਹਾਕੇ ਦੌਰਾਨ ਉਦੋਂ ਚਰਚਾ ਵਿਚ ਆਇਆ ਜਦੋਂ ਇਸਦੇ ਮੁਖੀ ਨੇ ਆਪਣੇ ਆਪ ਨੂੰ ਸਿੱਖਾਂ ਦੇ ਗੁਰੂ ਦੇ ਰੂਪ ਵਿਚ ਪੇਸ਼ ਕਰਨਾ ਸ਼ੁਰੂ ਕੀਤਾ। ਅਤੇ ਸਿੱਖਾਂ ਵਲੋਂ ਇਸਦਾ ਵਿਰੋਧ ਕਰਨ ‘ਤੇ 1978 ਵਿਚ ਨਿਰੰਕਾਰੀਆਂ ਹੱਥੋਂ 13 ਸਿੰਘਾਂ ਦਾ ਕਤਲ ਹੋਇਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version