Site icon Sikh Siyasat News

ਪੰਜ ਪਿਆਰਿਆਂ ਦੀ ਬਰਖਾਸਤਗੀ ਦੇ ਫੈਂਸਲੇ ਦੀ ਹਮਾਇਤ ਕਰਨ ਵਾਲੇ ਮੈਂਬਰ ਪੰਜੋਲੀ ਨੇ ਮੰਗੀ ਪੰਥ ਤੋਂ ਮੁਆਫੀ

ਚੰਡੀਗੜ੍ਹ: ਬੀਤੇ ਕੱਲ੍ਹ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਸ਼ਰੋਮਣੀ ਕਮੇਟੀ ਦੀ ਮੀਟਿੰਗ ਵਿੱਚ ਪੰਜ ਪਿਆਰਿਆਂ ਦੀ ਬਰਖਾਸਤਗੀ ਦੀ ਹਮਾਇਤ ਕਰਨ ਵਾਲੇ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇਂ ਉਸ ਫੈਂਸਲੇ ਦੀ ਹਮਾਇਤ ਕਰਨ ਨੂੰ ਆਪਣੀ ਗਲਤੀ ਮੰਨਦੇ ਹੋਏ ਖਾਲਸਾ ਪੰਥ ਤੋਂ ਮੁਆਫੀ ਮੰਗੀ ਹੈ।

ਕਰਨੈਲ ਸਿੰਘ ਪੰਜੋਲੀ (ਫਾਈਲ ਫੋਟੋ)

ਕਰਨੈਲ ਸਿੰਘ ਪੰਜੋਲੀ ਨੇ ਆਪਣੇ ਫੇਸਬੁੱਕ ਪੇਜ ਤੇ ਇਹ ਮੁਆਫੀ ਮੰਗਦੇ ਹੋਏ ਕਿਹਾ ਕਿ ਪੰਜ ਪਿਆਰਿਆ ਦੇ ਵਿਰੁੱਧ ਅੈਗਜ਼ੈਕਟਿਵ ਕਮੇਟੀ ਵੱਲੋ ਕੀਤਾ ਗਿਆ ਫੈਸਲਾ ਖਾਲਸਾ ਪੰਥ ਨੁੰ ਚੰਗਾ ਨਹੀ ਲੱਗਿਆ ਖਾਲਸਾ ਪੰਥ ਦਾ ਸੱਭ ਤੋ ਵੱਧ ਗੁੱਸਾ ਮੇਰੇ ਉੱਤੇ ਨਿਕਲਿਆ। ਮੈ ਵੀ ਸਮਝਦਾ ਹਾਂ ਕਿ ਖਾਲਸਾ ਪੰਥ ਮੇਰੇ ਪਾਸੋ ਇਹ ਉਮੀਦ ਰਖਦਾ ਸੀ ਕਿ ਪੰਜ ਪਿਆਰਿਆ ਦੇ ਵਿਰੁੱਧ ਜਦੋ ਕੋਈ ਫੈਸਲਾ ਅੰਤਰਿੰਗ ਕਮੇਟੀ ਵਿੱਚ ਹੋਵੇ ਮੈ ਉਸ ਫੈਸਲੇ ਦੇ ਵਿਰੁੱਧ ਆਪਣਾ ਵਿਰੋਧੀ ਨੋਟ ਦੇਵਾ।

ਮੈਨੁੰ ਲਗਦਾ ਹੈ ਕਿ ਇਥੇ ਮੈ ਕਿਤੇ ਨਾ ਕਿਤੇ ਕਮਜੋਰੀ ਦਿਖਾਈ ਹੈ !ਇਹ ਵੀ ਸੱਚ ਹੈ ਕਿ ਮੈ ਅੱਜ ਤੱਕ ਹਮੇਸਾ ਸਿਧਾਂਤਾਂ ਉੱਤੇ ਪਹਿਰਾ ਦਿੱਤਾ ਹੈ ਅੱਜ ਵੀ ਪੰਥ ਮੇਰੇ ਪਾਸੋ ਸਿਧਾਂਤਾਂ ਦੀ ਸਹੀ ਪਹਿਰੇਦਾਰੀ ਦੀ ਉਮੀਦ ਕਰਦਾ ਹੈ। ਮੈ ਖਾਲਸਾ ਪੰਥ ਨੁੰ ਵਿਸ਼ਵਾਸ ਦਿਵਾਂਉਦਾ ਹਾਂ ਕਿ ਭਖਿੱਖ ਵਿੱਚ ਮੈ ਸਿਧਾਂਤਕ ਪਹਿਰੇਦਾਰੀ ਪੂਰੀ ਦਿ੍ੜਤਾ ਨਾਲ ਕਰਾਂਗਾ। ਮੈ ਸਿੱਖ ਪੰਥ ਦਾ ਗੁੱਸਾ ਨਹੀ ਝੱਲ ਸਕਦਾ ਅਤੇ ਨਾ ਹੀ ਪੰਥ ਤੋਂ ਦੂਰ ਜਾ ਸਕਦਾ ਹਾਂ। ਖਾਲਸਾ ਪੰਥ ਇਸ ਭੁੱਲ ਦੀ ਖਿਮਾ ਕਰੇ।

ਮੈ ਸਮਝਦਾ ਹਾਂ ਕਿ ਪੰਜ ਪਿਆਰਿਆ ਦੇ ਮਸਲੇ ਵਿੱਚ ਭਾਵੇਂ ਟੈਕਨੀਕਲੀ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੰਨੀ ਵੀ ਠੀਕ ਕਿਉਂ ਨਾ ਹੋਵੇ ਪਰ ਪੰਥਕ ਭਾਵਨਾਵਾਂ ਪੰਜ ਪਿਆਰਿਆ ਰਾਹੀਂ ਪਰਗਟ ਹੋ ਰਹੀਆ ਹਨ। ਇਸ ਲਈ ਪੰਜ ਪਿਆਰਿਆਂ ਵਿਰੁੱਧ ਕੀਤਾ ਗਿਆ ਫੈਸਲਾ ਪੰਥ ਨੁੰ ਪਰਵਾਨ ਨਹੀ। ਮੈ ਉਮੀਦ ਕਰਾਂਗਾ ਕਿ ਖਾਲਸਾ ਪੰਥ ਮੇਰੇ ਜਜ਼ਬਾਤਾ ਨੁੰ ਸਮਝੇਗਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version