Site icon Sikh Siyasat News

ਸਿਆਸੀ ਸਿੱਖ ਕੈਦੀ ਭਾਈ ਗੁਰਦੀਪ ਸਿੰਘ ਖਹਿਰਾ ਦਾ ਅਨੰਦ ਕਾਰਜ ਬੀਬੀ ਗੁਰਜੀਤ ਕੌਰ ਨਾਲ ਹੋਇਆ

punjab page. Marriage of TADA convict Gurdeep Singh Khera is being solemnised at a Gurdwara near Rayya, about 40 km from Amritsar on Friday. photo The Tribune

ਅੰਮ੍ਰਿਤਸਰ: ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਸਿਆਸੀ ਸਿੱਖ ਬੰਦੀ ਗੁਰਦੀਪ ਸਿੰਘ ਖਹਿਰਾ ਦਾ ਪੈਰੋਲ ’ਤੇ ਰਿਹਾਈ ਦੌਰਾਨ ਸ਼ੁੱਕਰਵਾਰ (24 ਮਾਰਚ) ਰਈਆ ਨੇੜੇ ਗੁਰਦੁਆਰੇ ਵਿੱਚ ਅਨੰਦ ਕਾਰਜ ਹੋਇਆ। ਇਸ ਸੰਖੇਪ ਸਮਾਗਮ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵੀ ਆਪਣੀ ਪਤਨੀ ਨਵਨੀਤ ਕੌਰ ਭੁੱਲਰ ਨਾਲ ਸ਼ਾਮਲ ਹੋਏ।

ਭਾਈ ਖਹਿਰਾ ਨੂੰ ਜੂਨ 2015 ਵਿੱਚ ਕਰਨਾਟਕ ਦੀ ਗੁਲਬਰਗਾ ਜੇਲ੍ਹ ਤੋਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ। ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਹੋਣ ਮਗਰੋਂ ਹੀ ਉਨ੍ਹਾਂ ਨੂੰ ਪੈਰੋਲ ’ਤੇ ਰਿਹਾਈ ਮਿਲੀ ਹੈ। ਭਾਈ ਖਹਿਰਾ ਦਾ ਅਨੰਦ ਕਾਰਜ ਬੀਬੀ ਗੁਰਜੀਤ ਕੌਰ ਨਾਲ ਵਾਸੀ ਆਨੰਦਪੁਰ ਸਾਹਿਬ ਨਾਲ ਹੋਇਆ ਹੈ।

ਭਾਈ ਗੁਰਦੀਪ ਸਿੰਘ ਖਹਿਰਾ ਦੇ ਅਨੰਦ ਕਾਰਜ ਦੀ ਤਸਵੀਰ

ਇਸ ਮੌਕੇ ਬੀਬੀ ਨਵਨੀਤ ਕੌਰ ਭੁੱਲਰ ਨੇ ਦੱਸਿਆ ਕਿ ਉਹ ਪ੍ਰੋ. ਭੁੱਲਰ ਨਾਲ ਭਾਈ ਖਹਿਰਾ ਨੂੰ ਵਧਾਈ ਦੇਣ ਆਏ ਸਨ। ਉਨ੍ਹਾਂ ਮੰਗ ਕੀਤੀ ਹੈ ਕਿ ਪ੍ਰੋ. ਭੁੱਲਰ ਅਤੇ ਭਾਈ ਖਹਿਰਾ ਵਾਂਗ ਹੋਰ ਸਿੱਖ ਬੰਦੀ, ਜੋ ਆਪਣੀ ਉਮਰ ਦਾ ਵਡੇਰਾ ਹਿੱਸਾ ਜੇਲ੍ਹਾਂ ਵਿੱਚ ਬਿਤਾ ਚੁੱਕੇ ਹਨ, ਦੀ ਪੱਕੀ ਰਿਹਾਈ ਹੋਵੇ। ਉਨ੍ਹਾਂ ਦੱਸਿਆ ਕਿ ਪ੍ਰੋ. ਭੁੱਲਰ ਪਹਿਲਾਂ ਨਾਲੋਂ ਸਿਹਤਯਾਬ ਹਨ। ਭਾਈ ਖਹਿਰਾ 15 ਮਾਰਚ ਤੋਂ ਪੈਰੋਲ ’ਤੇ ਹਨ ਅਤੇ ਜੇਲ੍ਹ ਪ੍ਰਸ਼ਾਸਨ ਨੇ 42 ਦਿਨਾਂ ਦੀ ਛੁੱਟੀ ਦਿੱਤੀ ਹੈ। ਭਾਈ ਖਹਿਰਾ ਦੇ ਮਾਂ-ਬਾਪ ਬਜ਼ੁਰਗ ਹਨ ਤੇ ਭਾਈ ਖਹਿਰਾ ਹੀ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਵਾਲੇ ਹਨ। ਜ਼ਿਕਰਯੋਗ ਹੈ ਭਾਈ ਗੁਰਦੀਪ ਸਿੰਘ ਖਹਿਰਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੱਲੂਪੁਰ ਖਹਿਰਾ ਦੇ ਰਹਿਣ ਵਾਲੇ ਹਨ। ਉਨ੍ਹਾਂ ਖ਼ਿਲਾਫ਼ ਟਾਡਾ ਐਕਟ ਹੇਠ ਦਿੱਲੀ ਅਤੇ ਬਿਦਰ (ਕਰਨਾਟਕ) ਵਿੱਚ ਦੋ ਵੱਖ-ਵੱਖ ਕੇਸ ਦਰਜ ਹੋਏ ਸਨ। ਅਦਾਲਤ ਨੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਹ ਪਹਿਲਾਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਰਹੇ ਤੇ ਮਗਰੋਂ ਕਰਨਾਟਕ ਦੀ ਗੁਲਬਰਗਾ ਜੇਲ੍ਹ ਰਹੇ। ਜੂਨ 2015 ਵਿੱਚ ਉਨ੍ਹਾਂ ਨੂੰ ਅੰਮ੍ਰਿਤਸਰ ਜੇਲ੍ਹ ਤਬਦੀਲ ਕਰ ਦਿੱਤਾ ਗਿਆ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Sikh Political Prisoner Bhai Gurdeep Singh Khera Marries to Bibi Gurjeet Kaur …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version