ਚੰਡੀਗੜ੍ਹ: ਭਾਰਤ ਦੀ ਸੁਪਰੀਮ ਕੋਰਟ ਨੇ ਮੰਗਲਵਾਰ (12 ਦਸੰਬਰ, 2017) ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ 1991 ‘ਚ ਹੋਏ ਕਤਲ ਦੇ ਪਿੱਛੇ “ਵੱਡੀ ਸਾਜ਼ਿਸ਼” ਦੀ ਕਈ ਏਜੰਸੀਆਂ ਨੇ ਜਾਂਚ ਕੀਤੀ ਅਤੇ ਇਹ “ਅੰਤਹੀਣ” ਲਗਦੀ ਹੈ।
ਰਾਜੀਵ ਗਾਂਧੀ ਕਤਲ ਮਾਮਲੇ ‘ਚ ਕੈਦ ਇਕ ਤਾਮਿਲ ਪੇਰਾਰੀਵਲਨ ਬਾਰੇ ਸੀ. ਬੀ.ਆਈ. ਦੇ ਸਾਬਕਾ ਜਾਂਚ ਅਧਿਕਾਰੀ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਟਾਡਾ ਅੰਦਰ ਦਰਜ ਕੀਤੇ ਗਏ ਬਿਆਨ ਦਾ ਉਹ ਹਿੱਸਾ ਜਾਣ ਬੁੱਝ ਕੇ ਕੱਢ ਦਿੱਤਾ ਗਿਆ ਸੀ ਜਿਸ ਤੋਂ ਉਸ ਦੀ ਬੇਗੁਨਾਹੀ ਸਾਬਤ ਹੁੰਦੀ ਸੀ। ਪੇਰਾਰਾਵਲਨ ਬੀਤੇ 26 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ।
ਜਸਟਿਸ ਰੰਜਨ ਗੋਗੋਈ ਅਤੇ ਆਰ. ਬਾਨੁਮਤੀ ਨੇ ਵਕੀਲ ਗੋਪਾਲ ਸ਼ੰਕਰ ਨਾਰਾਇਣਨ ਅਤੇ ਪ੍ਰਭੂ ਰਾਮਾਸੁਬਰਾਮਣੀਅਮ ਨੂੰ ਦੋ ਨੁਕਤਿਆਂ ‘ਤੇ ਦਲੀਲਾਂ ਦੇਣ ਨੂੰ ਕਿਹਾ। ਇਕ, “ਵੱਡੀ ਸਾਜ਼ਿਸ਼” ਦੀ ਬਹੁ-ਏਜੰਸੀ ਜਾਂਚ ਜਲਦੀ ਮੁਕਾਉਣ ਲਈ, ਦੂਜਾ, ਪੇਰਾਰੀਵਲਨ ਦੇ ਦੋਸ਼ ਅਤੇ ਇਰਾਦੇ, ਜਾਂ ਸਾਬਕਾ ਜਾਂਚ ਅਧਿਕਾਰੀ ਦੇ ਬਿਆਨ ਕਿ 19 ਸਾਲਾਂ ਦੇ ਪੇਰਾਰੀਵਲਨ ਨੂੰ “ਬਿਲਕੁਲ ਕੋਈ ਅੰਦਾਜ਼ਾ” ਨਹੀਂ ਸੀ ਕਿ ਜਿਹੜੀ 9 ਵੋਲਟ ਦੀ ਬੈਟਰੀ ਉਹ ਖਰੀਦ ਰਿਹਾ ਹੈ ਉਸਦਾ ਕਿੰਨਾ ਭਿਆਨਕ ਉਦੇਸ਼ ਸੀ।
ਜਸਟਿਸ ਗੋਗੋਈ ਨੇ ਸ੍ਰੀ ਸ਼ੰਕਰ ਨਾਰਾਇਣਨ ਨੂੰ ਸਲਾਹ ਦਿੱਤੀ, “ਤੁਹਾਡੇ ਕੋਲ ਦੋ ਵਿਕਲਪ ਮੌਜੂਦ ਹਨ, ਇਕ ਮਲਟੀ ਡਿਸਪਲਿਨ ਮੌਨੀਟਰਿੰਗ ਅਥਾਰਿਟੀ ਦੀ ਜਾਂਚ ਦੀ ਮੰਗ, ਦੂਜਾ, ਤੁਹਾਡੇ ਵਿਰੁੱਦ ਸਾਰਾ ਮਾਮਲਾ ਮੁੜ ਖੋਲ੍ਹਿਆ ਜਾਵੇ।”
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਪੜ੍ਹਨ ਲਈ: