Tag Archive "indian-politics"

ਸੰਸਾਰ ਬਦਲਣ ਵਾਸਤੇ ਕਿਸਾਨੀ ਜੱਦੋ-ਜਹਿਦ ਲਈ 1789 ਦੀ ਫਰਾਂਸੀਸੀ ਕ੍ਰਾਂਤੀ ਤੋਂ ਸਬਕ

1789 ਈ. ਦੀ ਫਰਾਂਸੀਸੀ ਕ੍ਰਾਂਤੀ ਆਜ਼ਾਦੀ, ਬਰਾਬਰੀ ਅਤੇ ਭਾਈਬੰਦੀ ਲਈ ਲੜੀ ਗਈ ਸੀ। ਅੱਜ ਦੀ ਕਿਸਾਨ ਜੱਦੋਜਹਿਦ ਇਨ੍ਹਾਂ ਦੇ ਨਾਲ ਨਾਲ ਸਰਬ ਸਾਂਝੀਵਾਲਤਾ ਦੀ ਵੀ ਗੱਲ ਕਰ ਰਹੀ ਹੈ। ਫਰਾਂਸੀਸੀ ਕ੍ਰਾਂਤੀ ਨੇ ਦੁਨੀਆਂ ਦੇ ਵੱਡੇ ਸਮੀਕਰਨ ਬਦਲ ਦਿੱਤੇ ਅਤੇ ਸਦੀਆਂ ਤੋਂ ਸਥਾਪਤ ਹੋ ਚੁੱਕੇ ਰਾਜ ਅਤੇ ਸਦੀਆਂ ਤੋਂ ਕਾਬਜ ਰਾਜਸੀ ਢਾਂਚੇ ਨੂੰ ਪਲਟ ਕੇ ਸੁੱਟ ਦਿੱਤਾ ਸੀ। 2020 ਦੀ ਕਿਸਾਨ ਜੱਦੋ ਜਹਿਦ ਇਨ੍ਹਾਂ ਸਾਰੀਆਂ ਸੰਭਾਵਨਾਵਾਂ ਨਾਲ ਭਰੀ ਹੋਈ ਹੈ ਪਰ ਇਸ ਵਿੱਚ ਇਹ ਸੰਭਾਵਨਾਵਾਂ ਹੁਣ ਜਗਾਉਣ ਦੀ ਲੋੜ ਹੈ। ਹਕੂਮਤ ਦਾ ਜ਼ੋਰ ਉਨ੍ਹਾਂ ਸੰਭਾਵਨਾਵਾਂ ਨੂੰ ਲਾਂਭੇ ਕਰਨ ਜਾਂ ਲੁਕੋਣ ਲਈ ਲੱਗਿਆ ਹੋਇਆ ਹੈ। ਭਾਰਤੀ ਹਕੂਮਤ ਅਤੇ ਉਸ ਦਾ ਸਮੁੱਚਾ ਮੀਡੀਆ ਇਨ੍ਹਾਂ ਇਸ ਜੱਦੋਜਹਿਦ ਨੂੰ ਕੇਵਲ ਤਿੰਨ ਕਾਨੂੰਨਾਂ ਦੇ ਦੁਆਲੇ ਹੀ ਵਲ ਰਿਹਾ ਹੈ ਜਦਕਿ ਇਸ ਜੱਦੋਜਹਿਦ ਦੀ ਸਮਰੱਥਾ ਬਹੁਤ ਜ਼ਿਆਦਾ ਵਸੀਹ ਹੈ।

ਕਿਸਾਨੀ ਸੰਘਰਸ਼ ਬਾਰੇ ਟਰੂਡੋ ਦੇ ਬਿਆਨ ਦਾ ਵਿਰੋਧ ਮੋਦੀ ਸਰਕਾਰ ਦੀ ਕੂਟਨੀਤਿਕ ਹਾਰ ਸਾਬਿਤ ਹੋਇਆ

ਦਿੱਲੀ ਤਖਤ ਵੱਲੋਂ ਥੋਪੇ ਜਾ ਰਹੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ ਉੱਠਿਆ ਕਿਰਸਾਨੀ ਉਭਾਰ ਜਿੱਥੇ ਹੁਣ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚ ਚੁੱਕਾ ਹੈ ਅਤੇ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧਪ੍ਰਦੇਸ਼ ਅਤੇ ਦੱਖਣੀ ਖੇਤਰਾਂ ਦੇ ਕਿਸਾਨ ਵੀ ਇਸ ਵਿੱਚ ਸ਼ਾਮਿਲ ਹੋ ਰਹੇ ਹਨ ਓਥੇ ਇਸ ਦੀ ਚਰਚਾ ਹੁਣ ਕੌਮਾਂਤਰੀ ਪੱਧਰ ਉੱਤੇ ਵੀ ਹੋ ਰਹੀ ਹੈ।

ਸ਼ੰਭੂ ਬਾਰਡਰ ਮੁੜ ਖੁਲ੍ਹਵਾਇਆ ਤੇ ਪੁਲਿਸ ਦੇ ਅੱਥਰੂ ਗੈਸ ਦੇ ਗੋਲੇ ਬੰਦ ਕਰਵਾਏ

ਪੰਜਾਬ ਦੇ ਕਿਸਾਨਾਂ ਨੇ ਜਿਸ ਦਿ੍ਰੜਤਾ ਨਾਲ ਦਿੱਲੀ ਪੁੱਜਣ ਦਾ ਨਿਸ਼ਚਾ ਧਾਰਿਆ ਹੋਇਆ ਹੈ ਉਸ ਨਾਲ ਸਰਕਾਰ ਅੱਜੇ ਬਿਲਕੁਲ ਅਣਕਿਆਸੀ ਹਾਲਾਤ ਪੈਦਾ ਹੋ ਗਈ ਹੈ। ਹਰਿਆਣੇ ਦੀ ਸਰਕਾਰ ਦੀਆਂ ਰੋਕਾਂ ਪੰਜਾਬ ਦੇ ਵਾਰਿਸਾਂ ਦੇ ਵੇਗ ਅੱਗ ਖਿੰਡ ਗਈਆਂ ਅਤੇ ਅੱਜ ਸਵੇਰੇ ਕਿਸਾਨਾਂ ਦੇ ਦਿੱਲੀ ਦੀ ਫਸੀਲਾਂ ਜਾ ਛੂਹੀਆਂ।

ਮੁਕੇਰੀਆਂ ਨੇੜੇ ਫੌਜੀਆਂ ਤੇ ਕਿਸਾਨਾਂ ਵਿੱਚ ਲਫਜ਼ੀ ਤਕਰਾਰ ਹੋਈ

ਪੰਜਾਬ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਨੀਮ ਫੌਜੀ ਦਲ ਸੀ.ਆਰ.ਪੀ.ਐਫ. ਦੇ ਫੌਜੀਆਂ ਵੱਲੋਂ ਮੁਕੇਰੀਆਂ ਨੇੜੇ ਇੱਕ ਟੋਲ ਪਲਾਜ਼ੇ ਉੱਤੇ ਕੀਤੀ ਇੱਕ ਕਾਰਵਾਈ ਕਾਰਨ ਲੰਘੇ ਦਿਨ ਇੱਕ ਵਾਰ ਹਾਲਾਤ ਤਣਾਅ ਪੂਰਨ ਬਣ ਗਈ ਸੀ। ਪਰ ਇਲਾਕੇ ਦੇ ਕਿਸਾਨਾਂ ਤੇ ਫੌਜੀ ਅਫਸਰਾਂ ਨੇ ਦਖਲ ਦੇ ਕੇ ਹਾਲਾਤ ਉੱਤੇ ਕਾਬੂ ਪਾ ਲਿਆ।

30 ਕਿਸਾਨ ਯੂਨੀਅਨਾਂ ਵੱਲੋਂ ਦਿੱਲੀ ਗੱਲਬਾਤ ਲਈ ਜਾਣ ਦਾ ਫੈਸਲਾ

ਪੰਜਾਬ ਦੀਆਂ ਤੀਹ ਕਿਸਾਨ ਯੂਨੀਅਨਾਂ ਵੱਲੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ਸਾਂਝੀ-ਮੀਟਿੰਗ ਦੌਰਾਨ ਇੰਡੀਆ ਦੀ ਕੇਂਦਰ ਸਰਕਾਰ ਦੇ ਗੱਲਬਾਤ ਦੇ ਸੱਦੇ ਉੱਤੇ ਗੱਲਬਾਤ ਲਈ ਦਿੱਲੀ ਜਾਣ ਦਾ ਫੈਸਲਾ ਕੀਤਾ ਗਿਆ। ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਦੌਰਾਨ ਕਰੀਬ 5 ਘੰਟੇ ਲੰਬੀ ਚਰਚਾ ਹੋਈ।

ਬਿਹਾਰ ਚੋਣ ਨਤੀਜੇ: ਜੇਤੂ ਐਨ.ਡੀ.ਏ. ਚ ਭਾਜਪਾ ਜੇ.ਡੀ.ਯੂ. ਤੋਂ ਵੱਡੀ ਧਿਰ ਕਿਵੇਂ ਬਣੀ? ਕਿਉਂ ਹਾਰਿਆ ਮਹਾਂਗਠਜੋੜ?

ਬੀਤੇ ਕੱਲ (10 ਨਵੰਬਰ ਨੂੰ) ਵੋਟਾਂ ਦੀ ਗਿਣਤੀ ਤੋਂ ਬਾਅਦ ਸਾਹਮਣੇ ਆਏ ਚੋਣ ਨਤੀਜੇ ਭਾਰਤੀ ਜਨਤਾ ਪਾਰਟੀ ਦੀ ਭਾਜਪਾ-ਜਨਤਾ ਦਲ (ਯੂ) ਗਠਜੋੜ (ਐਨ.ਡੀ.ਏ.) ਦੀ ਜਿੱਤ ਪਰ ਨਿਤਿਸ਼ ਕੁਮਾਰ ਨੂੰ ‘ਵੱਡੇ ਭਾਈ’ ਤੋਂ ‘ਨਿੱਕਾ’ ਬਣਾਉਣ ਦੀ ਰਣਨੀਤੀ ਦੀ ਰਣਨੀਤੀ ਦੇ ਮੁਤਾਬਿਕ ਹੀ ਆਏ ਹਨ। 243 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਬਹੁਮਤ ਲਈ ਘੱਟੋ-ਘੱਟ 122 ਸੀਟਾਂ ਦੀ ਲੋੜ ਹੁੰਦੀ ਹੈ। ਐਨ.ਡੀ.ਏ. ਨੂੰ ਇਸ ਵਾਰ 125 ਸੀਟਾਂ ਮਿਲੀਆਂ ਹਨ ਜਿਨ੍ਹਾਂ ਵਿਚੋਂ ਭਾਜਪਾ ਨੇ 74 ਸੀਟਾਂ ਅਤੇ ਨਿਤਿਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੁ) ਨੂੰ 43 ਸੀਟਾਂ ਮਿਲੀਆਂ ਹਨ। ਇੰਝ ਭਾਜਪਾ ਹੁਣ ਗਠਜੋੜ ਵਿਚਲੀ ਵੱਡੀ ਧਿਰ ਬਣ ਗਈ ਹੈ।

ਪੰਜਾਬ ਦੇ ਸੂਬੇਦਾਰ ਨੂੰ ਦਿੱਲੀ ਤਖਤ ਵੱਲੋਂ ਠਿੱਠ ਕਰਨ ਦੇ ਕੀ ਮਾਅਨੇ ਹੋ ਸਕਦੇ ਹਨ?

ਦਿੱਲੀ ਤਖਤ ਪੰਜਾਬ ਦੇ ਸੂਬੇਦਾਰ ਨੂੰ ਪੂਰਾ ਮਿੱਥ ਕੇ ਠਿੱਠ ਕਰ ਰਿਹਾ ਹੈ। ਦਿੱਲੀ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ ਭਖੇ ਹੋਏ ਸੰਘਰਸ਼ ਦੌਰਾਨ ਜਦੋਂ ਪੰਜਾਬ ਦੇ ਮੌਜੂਦਾ ਸੂਬੇਦਾਰ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿਸਾਨਾਂ ਨੂੰ ਪੰਜਾਬ ਵਿੱਚ ਮਾਲ ਗੱਡੀਆਂ ਚੱਲਣ ਦੇਣ ਉੱਤੇ ਰਾਜੀ ਕਰ ਲਿਆ ਤਾਂ ਉਸੇ ਵੇਲੇ ਦਿੱਲੀ ਤਖਤ ਦੀ ਹਕੁਮਤ ਨੇ ਪੰਜਾਬ ਵਿੱਚ ਮਾਲ ਗੱਡੀਆਂ ਚਲਾਉਣੀਆਂ ਬੰਦ ਕਰਨ ਦਾ ਐਲਾਨ ਕਰ ਦਿੱਤਾ।

ਉਲਝਦੀ ਜਾਂਦੀ ਤਾਣੀ: ਇੰਡੀਆ ਵਿੱਚ ਚੀਨ ਵਿਰੁੱਧ ਰਾਏ ਭਖਦੀ ਜਾ ਰਹੀ ਹੈ – ਸਰਵੇਖਣ

ਚੀਨ ਅਤੇ ਇੰਡੀਆ ਦਰਮਿਆਨ ਸੰਬੰਧਾਂ ਦੀ ਤਾਣੀ ਉਲਝਦੀ ਜਾ ਰਹੀ ਹੈ। ਇਸ ਤਾਣੀ ਦੀ ਗੁੰਝਲਦਾਰ ਹੁੰਦੀ ਜਾ ਰਹੀ ਇੱਕ ਤੰਦ ਲੋਕ ਰਾਏ ਨਾਲ ਸੰਬੰਧਿਤ ਹੈ। ਲੰਘੇ ਮਹੀਨੇ (17 ਜੁਲਾਈ ਨੂੰ) ਜਦੋਂ ਚੀਨ ਦੇ ਵਿਦੇਸ਼ ਮੰਤਰੀ ਅਤੇ ਇੰਡੀਆ ਦੇ ਸੁਰੱਖਿਆ ਸਲਾਹਕਾਰ ਦਰਮਿਆਨ ਗੱਲਬਾਤ ਹੋਈ ਤਾਂ ਉਸ ਮੌਕੇ ਚੀਨ ਵੱਲੋਂ ਉਚੇਚੇ ਤੌਰ ਉੱਤੇ ਇਹ ਗੱਲ ਕਹੀ ਗਈ ਕਿ ਇੰਡੀਆ ਆਪਣੇ ਦੇਸ਼ ਵਿੱਚ ਚੀਨ ਬਾਰੇ ਪ੍ਰਚੱਲਤ ਲੋਕ ਰਾਏ ਨੂੰ ‘ਸਹੀ ਸੇਧ’ ਦੇਵੇ।

ਲੱਦਾਖ ਮਾਮਲਾ: “ਐਲ.ਏ.ਸੀ. ਦੇ ਹਾਲਾਤ ਨੂੰ ਨਜਿੱਠਣ ਲਈ ਫੌਜਾਂ ਨੂੰ ਖੁੱਲ੍ਹ ਦੇ ਦਿੱਤੀ ਹੈ”- ਖਬਰਖਾਨੇ ਦੇ “ਸੂਤਰ”

'ਦਾ ਹਿੰਦੂ' ਵਿੱਚ ਅੱਜ (22 ਜੂਨ ਨੂੰ) ਇਕ ਖਬਰ ਨਸ਼ਰ ਹੋਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਇੰਡੀਆ ਦੇ ਬਚਾਅ ਮੰਤਰੀ (ਡਿਫੈਂਸ ਮਨਿਸਟਰ) ਰਾਜਨਾਥ ਸਿੰਘ ਨੇ ਦੂਜੀ ਸੰਸਾਰ ਜੰਗ ਦੀ 75ਵੀਂ ਵਰ੍ਹੇਗੰਢ ਮੌਕੇ ਹੋਣ ਵਾਲੇ ਸਮਾਗਮਾਂ ਵਿੱਚ ਸਮੂਲੀਅਤ ਕਰਨ ਲਈ ਰੂਸ ਦੇ ਦੌਰੇ ਉੱਤੇ ਜਾਣ ਤੋਂ ਪਹਿਲਾਂ ਬੀਤੇ ਦਿਨ (21 ਜੂਨ ਨੂੰ) ਇੰਡੀਆ ਦੇ 'ਚੀਫ ਆਫ ਆਰਮੀ ਸਟਾਫ' ਅਤੇ ਤਿੰਨਾਂ ਫੌਜਾਂ (ਹਵਾਈ, ਜਮੀਨੀ ਤੇ ਸਮੁੰਦਰੀ) ਦੇ ਮੁਖੀਆਂ ਨਾਲ ਮੁਲਾਕਾਤ ਕੀਤੀ।

ਚੀਨੀ ਤੇ ਇੰਡੀਅਨ ਫੌਜੀਆਂ ਦੀ ਲੱਦਾਖ ਚ ਝੜਪ ਕਿਉਂ ਹੋਈ? ਹੁਣ ਅੱਗੇ ਕੀ ਹੋਵੇਗਾ? ਪੰਜਾਬ ਤੇ ਸਿੱਖਾਂ ‘ਤੇ ਕੀ ਅਸਰ ਪਵੇਗਾ?

ਸਿੱਖ ਸਿਆਸਤ ਵੱਲੋਂ ਲੇਖਕ ਤੇ ਵਿਸ਼ਲੇਸ਼ਕ ਅਜੈਪਾਲ ਸਿੰਘ ਬਰਾੜ ਨਾਲ ਇਸ ਘਟਨਾਕ੍ਰਮ ਬਾਬਤ ਗੱਲਬਾਤ ਕੀਤੀ ਗਈ। 17 ਜੂਨ 2020 ਨੂੰ ਭਰੀ ਗਈ ਇਸ ਗੱਲਬਾਤ ਵਿੱਚ ਗਲਵਾਨ ਘਾਟੀ ਅਤੇ ਪੁਆਇੰਟ ਐਮ-14, ਉਹ ਥਾਂ ਜਿਸ ਉੱਪਰ ਦੋਵਾਂ ਫੌਜਾਂ ਦਰਮਿਆਨ ਝਗੜਾ ਹੋਇਆ ਸੀ, ਦੀ ਰਣਨੀਤਕ ਮਹੱਤਤਾ ਬਾਰੇ ਚਰਚਾ ਕੀਤੀ ਗਈ। ਇਸ ਗੱਲਬਾਤ ਦੌਰਾਨ ਇਸ ਵਿਸ਼ੇ ਉੱਪਰ ਵੀ ਚਰਚਾ ਹੋਈ ਕਿ ਇਸ ਖੇਤਰ ਵਿੱਚ ਦੋਵਾਂ ਧਿਰਾਂ ਵੱਲੋਂ ਆਪਣੇ ਆਪਣੇ ਦਾਅਵੇ ਕਾਇਮ ਰੱਖਣ ਬਾਰੇ ਇਨ੍ਹਾਂ ਧਿਰਾਂ ਦੀ ਕਿੰਨੀ ਅਤੇ ਕੀ-ਕੀ ਤਿਆਰੀ ਹੈ। ਇਸ ਤੋਂ ਇਲਾਵਾ ਇਸ ਗੱਲਬਾਤ ਵਿੱਚ ਇਸ ਵਿਸ਼ੇ ਉਪਰ ਵੀ ਚਰਚਾ ਹੋਈ ਕਿ ਇਸ ਟਕਰਾਅ ਦਾ ਦੱਖਣੀ ਏਸ਼ੀਆ, ਇੰਡੀਅਨ ਉੱਪ-ਮਹਾਂਦੀਪ, ਪੰਜਾਬ ਅਤੇ ਸਿੱਖਾਂ ਉੱਪਰ ਕੀ ਅਸਰ ਪੈ ਸਕਦਾ ਹੈ।

Next Page »