Site icon Sikh Siyasat News

2002 ਮੁਸਲਿਮ ਕਤਲੇਆਮ ਦਾ ਸੱਚ ਜਾਹਰ ਕਰਨ ਵਾਲੀ ਪੱਤਰਕਾਰ ਰਾਣਾ ਅਯੂਬ ਨੂੰ ਨੀਦਰਲੈਂਡ ਵਿੱਚ ਕੀਤਾ ਗਿਆ ਸਨਮਾਨਤ

ਐਮਸਟਰਡਮ: ਖੋਜੀ ਪੱਤਰਕਾਰ ਅਤੇ ਗੁਜਰਾਤ ਫਾਈਲਾਂ ਕਿਤਾਬ ਦੀ ਲੇਖਕਾ ਰਾਣਾ ਅਯੂਬ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਆਪਣੇ ਵਲੋਂ ਕੀਤੇ ਗਏ ਕਾਰਜਾਂ ਸਦਕਾ “ਫ੍ਰੀ ਪ੍ਰੈਸ ਅਨਲੀਮਿਿਟਡ” ਵਲੋਂ ਹੈਗ,ਨੀਦਰਲੈਂਡ ਵਿੱਚ “ਪੀਸ ਪੈਲੇਸ” ਵਿੱਚ ਸਨਮਾਨਿਤ ਕੀਤਾ ਗਿਆ।

ਰਾਣਾ ਅਯੂਬ ਨੂੰ “ਦ ਮੋਸਟ ਰੇਸੀਲਂਟ ” ਪੱਤਰਕਾਰ ਦਾ ਸਨਮਾਨ ਦਿੱਤਾ ਗਿਆ।

ਰਾਣਾ ਅਯੂਬ ਦੇ ਸਨਮਾਨ ਸਮਾਗਮ ਦੀ ਇੱਕ ਤਸਵੀਰ।

ਜਿਕਰਯੋਗ ਹੈ ਕਿ ਰਾਣਾ ਅਯੂਬ ਨੇ 2002 ਵਿੱਚ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਹੁੰਦਿਆਂ ਹੋਏ ਮੁਸਲਮਾਨਾਂ ਦੇ ਕਤਲੇਆਮ ਦੀ ਪੜਤਾਲ ਕੀਤੀ ਸੀ। ਰਾਣਾ ਅਯੂਬ ਨੇ ਮੈਥਲੀ ਤਿਆਗੀ ਦਾ ਭੇਖ ਧਾਰ ਕੇ ਕਤਲੇਆਮ ਵਿੱਚ ਸ਼ਾਮਿਲ ਅਫਸਰਾਂ ਅਤੇ ਸਿਆਸਤਦਾਨਾਂ ਵਿਰੁੱਧ ਸਬੂਤ ਇਕੱਠੇ ਕੀਤੇ, ਜਿਸ ਕਰਕੇ ਅਮਿਤ ਸ਼ਾਹ ਨੂੰ ਜੇਲ੍ਹ ਜਾਣਾ ਪਿਆ ਸੀ।

ਇਸ ਸਭ ਦੇ ੳੱਤੇ ਰਾਣਾ ਅਯੂਬ ਨੇ ਇੱਕ ਕਿਤਾਬ ਲਿਖੀ ਜਿਸਦਾ ਨਾਂ ਗੁਜਰਾਤ ਫਾਈਲਾਂ ਹੈ।

ਭਾਰਤੀ ਜਨਤਾ ਪਾਰਟੀ ਦੀਆਂ ਫਾਸੀਵਾਦੀ ਨੀਤੀਆਂ ਦਾ ਪਰਦਾਫਾਸ਼ ਕਰਨ ਕਰਕੇ ਰਾਣਾ ਅਯੂਬ ਨੂੰ ਸੋਸ਼ਲ ਮੀਡੀਆ ਅਤੇ ਹੋਰ ਥਾਵਾਂ ਉੱਤੇ ਕਈਂ ਤਰ੍ਹਾ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫੇਰ ਵੀ ਰਾਣਾ ਅਯੂਬ ਨੇ ਹਮੇਸ਼ਾ ਦਲੇਰੀ ਅਤੇ ਹਿੰਮਤ ਨਾਲ ਇਸ ਸਭ ਦਾ ਸਾਹਮਣਾ ਕਰਦਿਆਂ ਆਪਣੇ ਕਿੱਤੇ ਪ੍ਰਤੀ ਕਾਇਮ ਹੈ।

ਤੁਸੀਂ ਸਿੱਖ ਸਿਆਸਤ ਉੱਤੇ ਰਾਣਾ ਅਯੂਬ ਦੇ ਭਾਸ਼ਣ ਸੁਣ ਸਕਦੇ ਹੋ:



 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version