Tag Archive "rana-ayyub"

ਗੁਜਰਾਤ ਫਾਈਲਾਂ ਬੋਲਦੀ ਕਿਤਾਬ ਸਿੱਖ ਸਿਆਸਤ ਐਪ ਉੱਤੇ ਜਾਰੀ

ਸਿੱਖ ਸਿਆਸਤ ਵੱਲੋਂ ਰਾਣਾ ਅਯੂਬ ਦੀ ਲਿਖੀ ਕਿਤਾਬ ‘ਗੁਜਰਾਤ ਫਾਈਲਾਂ’ ਦੀ ਬੋਲਦੀ ਕਿਤਾਬ ਜਾਰੀ ਕੀਤੀ ਗਈ ਹੈ। ਇਹ ਬੋਲਦੀ ਕਿਤਾਬ ਪੰਜਾਬੀ ਬੋਲੀ ਵਿੱਚ ਹੈ ਅਤੇ ਇਹ ਸਿੱਖ ਸਿਆਸਤ ਦੀ ਐਪਲ ਅਤੇ ਐਂਡਰਾਇਡ ਐਪ ਰਾਹੀਂ ਸੁਣੀ ਜਾ ਸਕੇਗੀ।

ਭਾਰਤੀ ਜ਼ਬਰ ਨੇ ਕਸ਼ਮੀਰ ਵਿਚ ਸੱਨਾਟਾ ਪਸਾਰਿਆ ਹੋਇਆ ਹੈ

ਦੱਖਣੀ ਕਸ਼ਮੀਰ ਦੇ ਸੋਪੀਆਂ ਜਿਲ੍ਹੇ ਨੂੰ ਜਾਂਦੇ ਰਾਹ ਉੱਤੇ ਦੁਪਹਿਰ ਵੇਲੇ ਵੀ ਸੰਨਾਟਾ ਪੱਸਰਿਆ ਹੋਇਆ ਸੀ ਤੇ ਅਵਾਰਾ ਡੰਗਰਾਂ ਤੇ ਕੁੱਤਿਆਂ ਤੋਂ ਬਿਨਾ ਹੋਰ ਕੋਈ ਵੀ ਨਜ਼ਰੀਂ ਨਹੀਂ ਸੀ ਪੈਂਦਾ। ਪਰ ਅਚਾਨਕ ਹੀ ਨੀਮ-ਫੌਜ ਦੇ ਉੱਚ ਅਫਸਰਾਂ ਨੂੰ ਆਪਣੀ ਰਾਖੀ ਵਿਚ ਲਿਜਾਣ ਵਾਲੇ ਦਸਤਿਆਂ ਦੀਆਂ ਗੱਡੀਆਂ ਦੇ ਰੌਲੇ ਨੇ ਇਸ ਡੂੰਘੀ ਚੁੱਪ ਨੂੰ ਤੋੜ ਦਿੱਤਾ।

2002 ਮੁਸਲਿਮ ਕਤਲੇਆਮ ਦਾ ਸੱਚ ਜਾਹਰ ਕਰਨ ਵਾਲੀ ਪੱਤਰਕਾਰ ਰਾਣਾ ਅਯੂਬ ਨੂੰ ਨੀਦਰਲੈਂਡ ਵਿੱਚ ਕੀਤਾ ਗਿਆ ਸਨਮਾਨਤ

ਖੋਜੀ ਪੱਤਰਕਾਰ ਅਤੇ ਗੁਜਰਾਤ ਫਾਈਲਾਂ ਕਿਤਾਬ ਦੀ ਲੇਖਕਾ ਰਾਣਾ ਅਯੂਬ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਆਪਣੇ ਵਲੋਂ ਕੀਤੇ ਗਏ ਕਾਰਜਾਂ ਸਦਕਾ "ਫ੍ਰੀ ਪ੍ਰੈਸ ਅਨਲੀਮਿਿਟਡ" ਵਲੋਂ ਹੈਗ; ਨੀਦਰਲੈਂਡ ਵਿੱਚ "ਪੀਸ ਪੈਲੇਸ" ਵਿੱਚ ਸਨਮਾਨਿਤ ਕੀਤਾ ਗਿਆ।

ਯੂ.ਐਨ. ਦੇ ਮਨੁੱਖੀ ਹੱਕਾਂ ਦੇ ਮਾਹਿਰਾਂ ਨੇ ਗੁਜਰਾਤ ਫਾਈਲਾਂ ਦੀ ਲੇਖਕਾ ਖਿਲਾਫ ਨਫਰਤ ਦੇ ਪਰਚਾਰ ਤੇ ਚਿੰਤਾ ਪ੍ਰਗਟਾਈ

ਕੌਮਾਂਤਰੀ ਪੰਚਾਇਤ "ਯੁਨਾਇਡ ਨੇਸ਼ਨਜ਼" ਦੇ ਮਨੁੱਖੀ ਹੱਕਾਂ ਦੇ ਮਾਹਿਰਾਂ ਨੇ ਭਾਰਤ ਸਰਕਾਰ ਗੁਜਰਾਤ ਫਾਈਲਾਂ ਕਿਤਾਬ ਦੀ ਲੇਖਕ ਅਤੇ ਖੋਜੀ ਪੱਤਰ ਰਾਣਾ ਅਯੂਬ ਖਿਲਾਫ ਮੱਕੜਜਾਲ (ਇੰਟਰਨੈਟ) 'ਤੇ ਹੁੰਦੇ ਨਫਰਤ ਭਰੇ ਪਰਚਾਰ 'ਤੇ ਗੰਭੀਰ ਚਿੰਤਾ ਦਾ ਪਰਗਟਾਵਾ ਕੀਤਾ ਹੈ।

ਮੁਸਲਮਾਨ ਕਤਲੇਆਮ ਦਾ ਸੱਚ ਸਾਹਮਣੇ ਲਿਆਉਣ ਵਾਲੀ ਪੱਤਰਕਾਰ ਰਾਣਾ ਆਯੂਬ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਚੰਡੀਗੜ੍ਹ: ਭਾਰਤ ਵਿਚ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਖਾਸ ਤੌਰ ‘ਤੇ ਘੱਟਗਿਣਤੀ ਕੌਮਾਂ ‘ਤੇ ਹੁੰਦੇ ਸਰਕਾਰੀ ਜ਼ਬਰ ਦੀਆਂ ਸੱਚਾਈਆਂ ਲੋਕਾਂ ਸਾਹਮਣੇ ਲਿਆਉਣ ਵਾਲੇ ਪੱਤਰਕਾਰਾਂ ...

ਜੇ 84 ਕਤਲੇਆਮ ਦਾ ਇਨਸਾਫ ਮਿਲਿਆ ਹੁੰਦਾ ਤਾਂ 2002 ‘ਚ ਮੁਸਲਮਾਨਾਂ ਦਾ ਕਤਲੇਆਮ ਨਾ ਹੁੰਦਾ: ਰਾਣਾ ਅਯੂਬ

ਗੁਜਰਾਤ ਕਤਲੇਆਮ ਬਾਰੇ 'ਅੰਦਰਲੇ ਭੇਤ' ਪ੍ਰਗਟ ਕਰਦੀ ਖੋਜੀ ਪੱਤਰਕਾਰ ਰਾਣਾ ਅਯੂਬ ਦੀ ਅੰਗ੍ਰੇਜ਼ੀ ਕਿਤਾਬ 'ਗੁਜਰਾਤ ਫ਼ਾਈਲਜ਼' ਦਾ ਹਿੰਦੀ ਉਲੱਥਾ 'ਗੁਜਰਾਤ ਫ਼ਾਈਲਜ਼ ਲੀਪਾ ਪੋਤੀ ਕਾ ਪਰਦਾਫਾਸ਼' ਨੂੰ ਅੱਜ ਦਿੱਲੀ ਵਿਚ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਹੁਣ ਤੱਕ ਕਿਤਾਬ ਪੰਜਾਬੀ ਤੇ ਉਰਦੂ ਵਿਚ ਵੀ ਜਾਰੀ ਹੋ ਚੁਕੀ ਹੈ।

ਗੁਜਰਾਤ ਕਤਲੇਆਮ ‘ਤੇ ਕਿਤਾਬ “ਗੁਜਰਾਤ ਫਾਈਲਾਂ” ਲਿਖਣ ਵਾਲੀ ਰਾਣਾ ਆਯੂਬ ਦਾ ਕੈਨੇਡਾ ਵਿਖੇ ਸਨਮਾਨ

2002 'ਚ ਗੁਜਰਾਤ 'ਚ ਮੁਸਲਮਾਨਾਂ ਦੇ ਹੋਏ ਕਤਲੇਆਮ ਬਾਰੇ ਲਿਖੀ ਗਈ ਕਿਤਾਬ ‘ਗੁਜਰਾਤ ਫਾਈਲਜ਼’ ਦੀ ਲੇਖਿਕਾ ਅਤੇ ਪੱਤਰਕਾਰ ਰਾਣਾ ਆਯੂਬ ਨੇ ਕੈਲਗਰੀ (ਕੈਨੇਡਾ) 'ਚ ਕਰਵਾਏ ਇੱਕ ਸਮਾਗਮ ਦੌਰਾਨ ਕਿਹਾ ਕਿ ਪੱਤਰਕਾਰੀ ਉਸ ਲਈ ਸਿਰਫ਼ ਕਿੱਤਾ ਨਹੀਂ ਸਗੋਂ ਇੱਕ ਮਿਸ਼ਨ ਹੈ, ਜਿਸ ਨੂੰ ਪੂਰਾ ਕਰਨ ਲਈ ਉਹ ਪੂਰੀ ਵਾਹ ਲਾ ਰਹੀ ਹੈ। ‘ਗੁਜਰਾਤ ਫਾਈਲਜ਼’ ਉਨ੍ਹਾਂ ਵੱਲੋਂ ਕੀਤੇ ਸਟਿੰਗ ਅਪਰੇਸ਼ਨਾਂ ਦਾ ਕਿਤਾਬੀ ਰੂਪ ਹੈ, ਜੋ ਨਰਿੰਦਰ ਮੋਦੀ (ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ) ਸਮੇਤ ਕਈ ਹੋਰ ਉਚ ਅਧਿਕਾਰੀਆਂ ਉਪਰ ਕੀਤੇ ਸਨ।

ਸਿੱਖ ਨਸਲਕੁਸ਼ੀ 1984 ਨੂੰ ਇਨਸਾਫ ਮਿਲਿਆ ਹੁੰਦਾ ਤਾਂ ਗੁਜਰਾਤ ਕਤਲੇਆਮ 2002 ਨਾ ਵਾਪਰਦਾਂ: ਰਾਣਾ ਅਯੂਬ

ਗੁਜਰਾਤ ਵਿੱਚ ਮੁਸਲਮਾਨਾਂ ਦੇ ਝੁਠੇ ਪੁਲਿਸ ਮੁਕਾਬਲਿਆਂ ਵਿੱਚ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਜੱਗ ਜ਼ਾਹਰ ਕਰਨ ਵਾਲੀ ਲੇਖਕ ਤੇ ਪੱਤਰਕਾਰ ਰਾਣਾ ਅਯੂਬ ਦਾ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਮੌਟੀਰੀਅਲ (ਕਿਉਬਿਕ) ਦੀ ਸਿੱਖ ਸੰਗਤ ਵੱਲੋਂ ਸਨਮਾਨ ਕੀਤਾ ਗਿਆ।

‘ਗੁਜਰਾਤ ਫਾਈਲਜ਼’ ਕਿਤਾਬ ਦੀ ਲੇਖਕ ਰਾਣਾ ਅਯੂਬ ਦਾ ਸਰੀ ਵਿੱਚ ਸਨਮਾਨ ਭਲਕੇ

ਗੁਜਰਾਤ ਵਿੱਚ ਮੁਸਲਮਾਨਾਂ ਦੇ ਝੁਠੇ ਪੁਲਿਸ ਮੁਕਾਬਲਿਆਂ ਵਿੱਚ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਜੱਗ ਜ਼ਾਹਰ ਕਰਨ ਵਾਲੀ ਲੇਖਕ ਤੇ ਪੱਤਰਕਾਰ ਰਾਣਾ ਅਯੂਬ ਦਾ ‘ਰੈਡੀਕਲ ਦੇਸੀ’ ਵੱਲੋਂ 12 ਅਗਸਤ ਨੂੰ ਸਰੀ ਵਿੱਚ ਸਨਮਾਨ ਕੀਤਾ ਜਾਵੇਗਾ। ‘ਗੁਜਰਾਤ ਫਾਈਲਜ਼’ ਨਾਂ ਦੀ ਪੁਸਤਕ ਦੀ ਲੇਖਿਕਾ ਰਾਣਾ ਅਯੂਬ ਨੇ ‘ਤਹਿਲਕਾ’ ਰਸਾਲੇ ਲਈ ਇਕ ਸਟਿੰਗ ਅਪਰੇਸ਼ਨ ਦੌਰਾਨ ਮੁਸਲਮਾਨਾਂ ਦੇ ਝੁਠੇ ਪੁਲਿਸ ਮੁਕਾਬਲਿਆਂ ਵਿੱਚ ਪੁਲੀਸ ਤੇ ਪ੍ਰਸ਼ਾਸਕੀ ਅਧਿਕਾਰੀਆਂ ਦੀ ਸ਼ਮੂਲੀਅਤ ਸਾਹਮਣੇ ਲਿਆਂਦੀ ਸੀ।

ਗੁਜਰਾਤ ਫਾਈਲਾਂ ਦੀ ਲੇਖਕਾ ਰਾਣਾ ਅੱਯੂਬ ਨੇ ਕਿਹਾ; ਅਸੀਂ ਇਕ ਨਾਜ਼ੀ ਵਰਗੇ ਯੁਗ ‘ਚ ਦਾਖਲ ਹੋਣ ਜਾ ਰਹੇ ਹਾਂ

'ਗੁਜਰਾਤ ਫਾਈਲਾਂ' ਦੀ ਲੇਖਕਾਂ ਰਾਣਾ ਅੱਯੂਬ ਨੇ ਸ਼ੁੱਕਰਵਾਰ ਨੂੰ ਵਿਸ਼ਾਖਾਪਟਨਮ 'ਚ ਕਿਹਾ, "ਅਸੀਂ ਇਕ ਨਾਜ਼ੀ ਵਰਗੇ ਯੁਗ 'ਚ ਦਾਖਲ ਹੋਣ ਜਾ ਰਹੇ ਹਾਂ, ਜਿੱਥੇ ਸਾਨੂੰ ਦੱਸਿਆ ਜਾਂਦਾ ਹੈ, ਕੀ ਖਾਣਾ ਹੈ, ਕੀ ਨਹੀਂ, ਕੀ ਪਾਉਣਾ ਹੈ, ਕੀ ਨਹੀਂ ਪਾਉਣਾ ਅਤੇ ਖੁਦ ਨੂੰ ਕਿਵੇਂ ਪੇਸ਼ ਕਰਨਾ ਹੈ। ਇੰਝ ਲਗਦਾ ਹੈ ਜਿਵੇਂ ਅਸੀਂ ਇਕ ਹਨ੍ਹੇਰੇ ਯੁਗ 'ਚ ਦਾਖਲ ਹੋ ਰਹੇ ਹਾਂ ਅਤੇ ਮੀਡੀਆ ਨੇ ਵੱਡੀ ਚੁੱਪ ਬਣਾਈ ਹੋਈ ਹੈ।"

Next Page »