ਖਾਸ ਖਬਰਾਂ » ਸਿਆਸੀ ਖਬਰਾਂ

ਗੁਜਰਾਤ ਫਾਈਲਾਂ ਦੀ ਲੇਖਕਾ ਰਾਣਾ ਅੱਯੂਬ ਨੇ ਕਿਹਾ; ਅਸੀਂ ਇਕ ਨਾਜ਼ੀ ਵਰਗੇ ਯੁਗ ‘ਚ ਦਾਖਲ ਹੋਣ ਜਾ ਰਹੇ ਹਾਂ

April 26, 2017 | By

ਵਿਸ਼ਾਖਾਪਟਨਮ: ‘ਗੁਜਰਾਤ ਫਾਈਲਾਂ’ ਦੀ ਲੇਖਕਾਂ ਰਾਣਾ ਅੱਯੂਬ ਨੇ ਸ਼ੁੱਕਰਵਾਰ ਨੂੰ ਵਿਸ਼ਾਖਾਪਟਨਮ ‘ਚ ਕਿਹਾ, “ਅਸੀਂ ਇਕ ਨਾਜ਼ੀ ਵਰਗੇ ਯੁਗ ‘ਚ ਦਾਖਲ ਹੋਣ ਜਾ ਰਹੇ ਹਾਂ, ਜਿੱਥੇ ਸਾਨੂੰ ਦੱਸਿਆ ਜਾਂਦਾ ਹੈ, ਕੀ ਖਾਣਾ ਹੈ, ਕੀ ਨਹੀਂ, ਕੀ ਪਾਉਣਾ ਹੈ, ਕੀ ਨਹੀਂ ਪਾਉਣਾ ਅਤੇ ਖੁਦ ਨੂੰ ਕਿਵੇਂ ਪੇਸ਼ ਕਰਨਾ ਹੈ। ਇੰਝ ਲਗਦਾ ਹੈ ਜਿਵੇਂ ਅਸੀਂ ਇਕ ਹਨ੍ਹੇਰੇ ਯੁਗ ‘ਚ ਦਾਖਲ ਹੋ ਰਹੇ ਹਾਂ ਅਤੇ ਮੀਡੀਆ ਨੇ ਵੱਡੀ ਚੁੱਪ ਬਣਾਈ ਹੋਈ ਹੈ।”

ਉਹ ਲਿਖਾਰੀ ਅਕਾਦਮੀ ਵਲੋਂ ਪੱਤਰਕਾਰਾਂ ਅਤੇ ਬੁੱਧੀਜੀਵੀਆਂ ਦੀ ਮਿਲਣੀ ‘ਤੇ ਕਰਵਾਏ ਪ੍ਰੋਗਰਾਮ ਦੇ ਸਬੰਧ ‘ਚ ਬੋਲ ਰਹੀ ਸੀ। ਉਹ ਸ਼ਨੀਵਾਰ ਨੂੰ ਸ਼ੁਰੂ ਹੋਣ ਵਾਲੇ ਤਿੰਨ ਦਿਨਾਂ ਸਮਾਗਮਾਂ ‘ਚ ਸ਼ਾਮਲ ਹੋਣ ਲਈ ਇਥੇ ਪਹੁੰਚੀ ਹੋਈ ਸੀ। ਰਾਣਾ ਅੱਯੂਬ ਨੇ ਦੱਸਿਆ, “ਜਾਨਵਰਾਂ ਦਾ ਅਨਾਦਰ ਨਹੀਂ ਕੀਤਾ ਜਾ ਰਿਹਾ ਪਰ ਹੁਣ ਸਥਿਤੀ ਇਹੋ ਜਿਹੀ ਸਾਹਮਣੇ ਆ ਰਹੀ ਹੈ ਕਿ ਮਨੁੱਖ ਦੀ ਤੁਲਨਾ ‘ਚ ਗਾਵਾਂ ਵੱਧ ਸੁਰੱਖਿਅਤ ਅਤੇ ਸਨਮਾਨਯੋਗ ਹਨ।”

ਪੱਤਰਕਾਰ ਰਾਣਾ ਅੱਯੂਬ (ਫਾਈਲ ਫੋਟੋ)

ਪੱਤਰਕਾਰ ਰਾਣਾ ਅੱਯੂਬ (ਫਾਈਲ ਫੋਟੋ)

ਮੀਡੀਆ ਦੇ ਪੱਖਪਾਤੀ ਹੋਣ ਦੇ ਸਵਾਲ ਦਾ ਜਵਾਬ ਦਿੰਦਿਆਂ ਰਾਣਾ ਅੱਯੂਬ ਨੇ ਕਿਹਾ, “ਵਪਾਰੀਕਰਨ ਨੇ ਕਾਫੀ ਹੱਦ ਤਕ ਮੀਡੀਆ ਨੂੰ ਚੁੱਪ ਕਰਾ ਦਿੱਤਾ ਹੈ, ਪਰ ਪੱਤਰਕਾਰਾਂ ਨੂੰ ਹਾਲੇ ਵੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਇੰਝ ਲਗਦਾ ਹੈ ਕਿ ਅਜਿਹੀਆਂ ਅਵਾਜ਼ਾਂ ਨੂੰ ਦਬਾਉਣਾ ਸਰਕਾਰ ਦੇ ਏਜੰਡੇ ‘ਚ ਸ਼ਾਮਲ ਹੈ।”

ਸੋਸ਼ਲ ਮੀਡੀਆ ‘ਤੇ ਉਸਨੂੰ ਕਿਹੋ ਜਿਹੇ ਮਾੜੇ ਰਵੱਈਏ ਦਾ ਸਾਹਮਣਾ ਕਰਨਾ ਪਿਆ, ਬਾਰੇ ਦੱਸਦੇ ਹੋਏ ਰਾਣਾ ਅੱਯੂਬ ਨੇ ਦੱਸਿਆ, “ਤਹਿਲਕਾ (ਅਖਬਾਰ) ‘ਚ ਮੇਰੇ ਸੰਪਾਦਕਾਂ ਨੇ ਮੇਰੀ ਕਿਤਾਬ ਛਪਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਮੈਨੂੰ ਆਪਣੀ ਕਿਤਾਬ ਛਪਵਾਉਣ ਲਈ ਮਾਂ ਵਲੋਂ ਦਿੱਤੇ ਆਪਣੇ ਗਹਿਣੇ ਵੇਚਣੇ ਪਏ ਸੀ।”

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

We are entering a Nazi-like era, says Gujarat Files author Rana Ayyub …

ਰਾਣਾ ਅੱਯੂਬ ਮੁਤਾਬਕ ਮੇਰੀ ਕਿਤਾਬ ਕੋਈ ਕਥਾ / ਕਹਾਣੀ ਨਹੀਂ ਸਗੋਂ ਇਕ ਦਸਤਾਵੇਜ਼ੀ ਸਬੂਤ ਹੈ ਜੋ ਕਿ ਜਾਂਚ ਏਜੰਸੀਆਂ ਵਲੋਂ ਅਣਦੇਖੀ ਕਰ ਦਿੱਤੀ ਗਈ ਸੀ।

ਸਬੰਧਤ ਵੀਡੀਓ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,