Tag Archive "gujarat-files"

ਗੁਜਰਾਤ ਫਾਈਲਾਂ ਬੋਲਦੀ ਕਿਤਾਬ ਸਿੱਖ ਸਿਆਸਤ ਐਪ ਉੱਤੇ ਜਾਰੀ

ਸਿੱਖ ਸਿਆਸਤ ਵੱਲੋਂ ਰਾਣਾ ਅਯੂਬ ਦੀ ਲਿਖੀ ਕਿਤਾਬ ‘ਗੁਜਰਾਤ ਫਾਈਲਾਂ’ ਦੀ ਬੋਲਦੀ ਕਿਤਾਬ ਜਾਰੀ ਕੀਤੀ ਗਈ ਹੈ। ਇਹ ਬੋਲਦੀ ਕਿਤਾਬ ਪੰਜਾਬੀ ਬੋਲੀ ਵਿੱਚ ਹੈ ਅਤੇ ਇਹ ਸਿੱਖ ਸਿਆਸਤ ਦੀ ਐਪਲ ਅਤੇ ਐਂਡਰਾਇਡ ਐਪ ਰਾਹੀਂ ਸੁਣੀ ਜਾ ਸਕੇਗੀ।

ਹਿੰਦੁਤਵੀਆਂ ਦੀਆਂ ਰਿਹਾਈਆਂ ਦਾ ਮੌਸਮ ਜਾਰੀ, ਹਾਈ ਕੋਰਟ ਨੇ ਮੁਸਲਮਾਨ ਕਤਲੇਆਮ ਦੀ ਦੋਸ਼ੀ ਕੋਡਨਾਨੀ ਨੂੰ ਬਰੀ ਕੀਤਾ

ਅਹਿਮਦਾਬਾਦ: ਭਾਰਤੀ ਅਦਾਲਤਾਂ ਵਿਚ ਭਾਜਪਾ ਆਗੂਆਂ ਖਿਲਾਫ ਚੱਲ ਰਹੇ ਕੇਸਾਂ ਵਿਚ ਭਾਜਪਾ ਆਗੂਆਂ ਦੀ ਰਿਹਾਈ ਦੇ ਸਿਲਸਿਲੇ ਵਿਚ ਅੱਜ ਇਕ ਹੋਰ ਕੜੀ ਜੁੜ ਗਈ ਜਦੋਂ ...

‘ਗੁਜਰਾਤ ਫਾਈਲਜ਼’ ਕਿਤਾਬ ਦੀ ਲੇਖਕ ਰਾਣਾ ਅਯੂਬ ਦਾ ਸਰੀ ਵਿੱਚ ਸਨਮਾਨ ਭਲਕੇ

ਗੁਜਰਾਤ ਵਿੱਚ ਮੁਸਲਮਾਨਾਂ ਦੇ ਝੁਠੇ ਪੁਲਿਸ ਮੁਕਾਬਲਿਆਂ ਵਿੱਚ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਜੱਗ ਜ਼ਾਹਰ ਕਰਨ ਵਾਲੀ ਲੇਖਕ ਤੇ ਪੱਤਰਕਾਰ ਰਾਣਾ ਅਯੂਬ ਦਾ ‘ਰੈਡੀਕਲ ਦੇਸੀ’ ਵੱਲੋਂ 12 ਅਗਸਤ ਨੂੰ ਸਰੀ ਵਿੱਚ ਸਨਮਾਨ ਕੀਤਾ ਜਾਵੇਗਾ। ‘ਗੁਜਰਾਤ ਫਾਈਲਜ਼’ ਨਾਂ ਦੀ ਪੁਸਤਕ ਦੀ ਲੇਖਿਕਾ ਰਾਣਾ ਅਯੂਬ ਨੇ ‘ਤਹਿਲਕਾ’ ਰਸਾਲੇ ਲਈ ਇਕ ਸਟਿੰਗ ਅਪਰੇਸ਼ਨ ਦੌਰਾਨ ਮੁਸਲਮਾਨਾਂ ਦੇ ਝੁਠੇ ਪੁਲਿਸ ਮੁਕਾਬਲਿਆਂ ਵਿੱਚ ਪੁਲੀਸ ਤੇ ਪ੍ਰਸ਼ਾਸਕੀ ਅਧਿਕਾਰੀਆਂ ਦੀ ਸ਼ਮੂਲੀਅਤ ਸਾਹਮਣੇ ਲਿਆਂਦੀ ਸੀ।

ਗੁਜਰਾਤ ਫਾਈਲਾਂ ਦੀ ਲੇਖਕਾ ਰਾਣਾ ਅੱਯੂਬ ਨੇ ਕਿਹਾ; ਅਸੀਂ ਇਕ ਨਾਜ਼ੀ ਵਰਗੇ ਯੁਗ ‘ਚ ਦਾਖਲ ਹੋਣ ਜਾ ਰਹੇ ਹਾਂ

'ਗੁਜਰਾਤ ਫਾਈਲਾਂ' ਦੀ ਲੇਖਕਾਂ ਰਾਣਾ ਅੱਯੂਬ ਨੇ ਸ਼ੁੱਕਰਵਾਰ ਨੂੰ ਵਿਸ਼ਾਖਾਪਟਨਮ 'ਚ ਕਿਹਾ, "ਅਸੀਂ ਇਕ ਨਾਜ਼ੀ ਵਰਗੇ ਯੁਗ 'ਚ ਦਾਖਲ ਹੋਣ ਜਾ ਰਹੇ ਹਾਂ, ਜਿੱਥੇ ਸਾਨੂੰ ਦੱਸਿਆ ਜਾਂਦਾ ਹੈ, ਕੀ ਖਾਣਾ ਹੈ, ਕੀ ਨਹੀਂ, ਕੀ ਪਾਉਣਾ ਹੈ, ਕੀ ਨਹੀਂ ਪਾਉਣਾ ਅਤੇ ਖੁਦ ਨੂੰ ਕਿਵੇਂ ਪੇਸ਼ ਕਰਨਾ ਹੈ। ਇੰਝ ਲਗਦਾ ਹੈ ਜਿਵੇਂ ਅਸੀਂ ਇਕ ਹਨ੍ਹੇਰੇ ਯੁਗ 'ਚ ਦਾਖਲ ਹੋ ਰਹੇ ਹਾਂ ਅਤੇ ਮੀਡੀਆ ਨੇ ਵੱਡੀ ਚੁੱਪ ਬਣਾਈ ਹੋਈ ਹੈ।"

“ਗੁਜਰਾਤ ਫਾਈਲਜ਼” ਦੀ ਲੇਖਕ ਅਯੂਬ ਰਾਣਾ ਨਾਲ ਪਾਠਕਾਂ ਵੱਲੋਂ ਸਿੱਧੇ ਸਵਾਲ-ਜਵਾਬ (ਵੀਡੀਓ)

ਚੰਡੀਗੜ੍ਹ: ਗੁਜਰਾਤ ਵਿਚ ਹੋਏ ਝੂਠੇ ਮੁਕਾਬਲਿਆਂ ਬਾਰੇ ਰੂਪੋਸ਼ ਵਿਚਰਦਿਆਂ ਖੋਜ ਕਰਨ ਵਾਲੀ ਖੋਜੀ ਪੱਤਰਕਾਰ ਅਯੂਬ ਰਾਣਾ ਵੱਲੋਂ ਬੀਤੇ ਦਿਨੀਂ (5 ਸਤੰਬਰ) ਚੰਡੀਗੜ੍ਹ ਵਿਖੇ ਆਪਣੀ ਕਿਤਾਬ ...