Site icon Sikh Siyasat News

ਆਸ਼ੁਤੋਸ਼ ਵਰਗੇ ਪੰਥ ਦੋਖੀ ਦੇ ਪੈਰਾਂ ਵਿੱਚ ਬੈਠ ਕੇ ਕੀਰਤਨ ਕਰਨ ਵਾਲੇ ਰਾਗੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕੀਤਾ ਜਾਵੇ: ਸਰਨਾ

ਨਵੀ ਦਿੱਲੀ (4 ਸਤੰਬਰ, 2015): ਆਸ਼ੂਤੋਸ਼ ਵਰਗੇ ਪੰਥ ਦੋਖੀ ਦੇਹਧਾਰੀ ਗੁਰੂ ਡੰਮ ਦੇ ਪੈਰਾਂ ਵਿੱਚ ਬੈਠ ਕੇ ਕੀਰਤਨ ਕਰਨ ਵਾਲੇ ਸ਼੍ਰੋਮਣੀ ਰਾਗੀ ਦਾ ਅੈਵਾਰਡ ਹਾਸਲ ਕਰਨ ਵਾਲੇ ਰਾਗੀ ਬਲਬੀਰ ਸਿੰਘ ਨੂੰ 10 ਸਤੰਬਰ ਨੂੰ ਸ੍ਰੀ ਅਕਾਲ ਤਖਤ ‘ਤੇ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਮੀਟਿੰਗ ਵਿੱਚ ਬੁਲਾਇਆ ਜਾਵੇ।

ਰਾਗੀ ਬਲਬੀਰ ਸਿੰਘ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਸੁਝਾਅ ਦਿੱਤਾ ਕਿ ਗੱਦੀ ਲਾ ਕੇ ਬੈਠਣ ਵਾਲੇ ਦਿਵਿਆ ਜੋਤੀ ਜਾਗਰਣ ਦੇ ਮੁੱਖੀ ਆਸ਼ੂਤੋਸ਼ ਦੇ ਪੈਰਾਂ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਕਰਨ ਵਾਲੇ ਰਾਗੀ ਬਲਬੀਰ ਸਿੰਘ ਦੀਆ ਵੱਖ ਵੱਖ ਅੰਦਾਜ਼ ਵਾਲੀਆ ਸ਼ੋਸ਼ਲ ਮੀਡੀਏ ’ਤੇ ਵਾਇਰਲ ਹੋਈਆ ਖਬਰਾਂ ਨੂੰ ਲੈ ਕੇ ਬਲਬੀਰ ਸਿੰਘ ਨੂੰ ਬਿਨਾਂ ਕਿਸੇ ਦੇਰੀ ਤੋ ਸ੍ਰੀ ਅਕਾਲ ਤਖਤ ਸਾਹਿਬ ’ਤੇ ਬੁਲਾਇਆ ਜਾਵੇ । ਇਹ ਨੇਕ ਕਾਰਜ 10 ਸਤੰਬਰ ਨੂੰ ਜਥੇਦਾਰਾਂ ਦੀ ਹੋਣ ਵਾਲੀ ਮੀਟਿੰਗ ਵਿੱਚ ਹੀ ਨਿਪਟਾ ਦਿੱਤਾ ਜਾਵੇ।

ਉਹਨਾਂ ਕਿਹਾ ਕਿ ਭਲੇ ਹੀ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਾਲੇ ਤੱਕ ਕੋਈ ਸ਼ਿਕਾਇਤ ਨਹੀ ਪੁੱਜੀ ਪਰ ਸ਼ੋਸ਼ਲ ਮੀਡੀਏ ਦਾ ਹਵਾਲਾ ਦੇ ਕੇ ਉਸ ਕੋਲੋ ਸਪੱਸ਼ਟੀਕਰਨ ਮੰਗਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਤਾਂ ਜਥੇਦਾਰ ਨੇ ਕਿਹਾ ਕਿ ਉਹ ਇਸ ਬਾਰੇ ਮੀਟਿੰਗ ਵਿੱਚ ਵਿਚਾਰ ਕਰਨਗੇ ਪਰ ਜਲਦੀ ਉਹਨਾਂ ਸਹਿਮਤੀ ਦੇ ਦਿੱਤੀ ਕਿ ਬਾਕੀ ਜਥੇਦਾਰਾਂ ਨਾਲ ਗੱਲ ਕਰਕੇ ਰਾਗੀ ਬਲਬੀਰ ਸਿੰਘ ਨੂੰ ਇਸ ਮੀਟਿੰਗ ਵਿੱਚ ਹੀ ਬੁਲਾ ਲੈਣ ਦਾ ਉਪਰਾਲਾ ਕੀਤਾ ਜਾਵੇਗਾ।

ਸ੍ਰ. ਸਰਨਾ ਨੇ ਕਿਹਾ ਕਿ ਰਾਗੀ ਬਲਬੀਰ ਸਿੰਘ ਨੇ ਜਿਹੜੀ ਬੱਜਰ ਗਲਤੀ ਹੈ, ਉਸ ਨੂੰ ਕਿਸੇ ਵੀ ਤਰੀਕੇ ਨਾਲ ਮੁਆਫ ਨਹੀ ਕੀਤਾ ਜਾ ਸਕਦਾ ਤੇ ਉਸ ਵਿਰੁੱਧ ਕਾਰਵਾਈ ਹੋਣੀ ਜਰੂਰੀ ਹੈ ਤਾਂ ਕਿ ਭਵਿੱਖ ਵਿੱਚ ਕੋਈ ਹੋਰ ਰਾਗੀ ਅਜਿਹੀ ਗਲਤੀ ਨਾ ਕਰ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version