ਝਬਾਲ (12 ਜੁਲਾਈ 2014): ਸਿੱਖ ਸੰਘਰਸ਼ ਦੇ ਜਰਨੈਲ਼ ਸ਼ਹੀਦ ਭਾਈ ਲਾਭ ਸਿੰਘ ਪੰਜਵੜ ਦਾ ਸ਼ਹੀਦੀ ਦਿਹਾੜਾ ਗੁ: ਸ਼ਹੀਦ ਸਿੰਘ ਪਿੰਡ ਪੰਜਵੜ ਵਿਖੇ ਉਨ੍ਹਾਂ ਦੇ ਪਰਿਵਾਰ ਵਲੋਂ ਗੁ: ਪ੍ਰ: ਕਮੇਟੀ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ ।
ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਕੀਰਤਨ ਕੀਤਾ ਗਿਆ ਤੇ ਬਾਬਾ ਬੰਤਾ ਸਿੰਘ ਮੁੰਡਾਪਿੰਡ ਵਾਲਿਆਂ ਨੇ ਕਥਾ ਕੀਤੀ ਤੇ ਬਾਅਦ ਧਾਰਮਿਕ ਦੀਵਾਨ ਸਜਾਇਆ ਗਿਆ, ਜਿਸ ਵਿਚ ਗਿ: ਸਰੂਪ ਸਿੰਘ ਸੂਰਵਿੰਡ, ਮਨਜੀਤ ਸਿੰਘ, ਨਾਨਕ ਸਿੰਘ ਝਬਾਲ, ਨਿਸ਼ਾਨ ਸਿੰਘ ਝਬਾਲ ਦੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਘਰ ਦਾ ਇਤਿਹਾਸ ਸੁਣਾਇਆ।
ਇਸ ਮੌਕੇ ਜਥੇ: ਸਰਬੀਤ ਸਿੰਘ ਪੰਜਵੜ, ਜਸਬੀਰ ਸਿੰਘ ਪੱਧਰੀ, ਸੁਰਿੰਦਰ ਸਿੰਘ, ਭਾਈ ਬਲਵੰਤ ਸਿੰਘ ਗੋਪਾਲਾ, ਜ: ਬਲਵਿੰਦਰ ਸਿੰਘ ਝਬਾਲ, ਮੁੱਖ ਸੇਵਾਦਾਰ ਬਾਬਾ ਨਰਿੰਜਣ ਸਿੰਘ, ਬਾਬਾ ਸਵਰਨਜੀਤ ਸਿੰਘ ਨਿਹੰਗ ਸਿੰਘ, ਬਾਬਾ ਬੰਤਾ ਸਿੰਘ, ਵਿਦੇਸ਼ ਤੋਂ ਪਿ੍ਤਪਾਲ ਸਿੰਘ ਡਾਕਟਰ ਨੇ ਵੀ ਸੰਦੇਸ਼ ਭੇਜਿਆ ਙ ਸਰਬਜੀਤ ਸਿੰਘ ਘੁਮਾਣ, ਸਰਪੰਚ ਜਗਬੀਰ ਸਿੰਘ, ਗੁਰਬਚਨ ਸਿੰਘ, ਪ੍ਰਧਾਨ ਕਰਨੈਲ ਸਿੰਘ, ਜ਼ੋਰਾਵਰ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਸਰਬਜੀਤ ਸਿੰਘ ਪੰਜਵੜ, ਸਰਪੰਚ ਗੁਲਾਬਬੀਰ ਸਿੰਘ, ਇਕਬਾਲ ਸਿੰਘ ਬਾਲੇਸ਼ਾਹ, ਜੱਜਬੀਰ ਸਿੰਘ, ਜਸਬੀਰ ਸਿੰਘ, ਰਾਜੀਵ ਸਿੰਘ ਰੰਧਾਵਾ, ਨਿਰਮਲ ਸਿੰਘ, ਬਾਬਾ ਸਵਰਨ ਸਿੰਘ ਝਬਾਲ, ਗਿ: ਰਾਜਪਾਲ ਸਿੰਘ ਝਬਾਲ, ਤਰਲੋਚਨ ਸਿੰਘ ਝਬਾਲ, ਦਲਜੀਤ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਆਗੂਆਂ ਨੇ ਭਾਈ ਲਾਭ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ।
ਗੁਰੂ ਕੇ ਲੰਗਰ ਲਾਏ ਗਏ ਤੇ ਗਤਕਾ ਪਾਰਟੀਆਂ ਨੇ ਵੀ ਆਪਣੇ ਜ਼ੌਹਰ ਵਿਖਾਏ। ਸੰਗਤਾਂ ਦਾ ਧੰਨਵਾਦ ਬੀਬੀ ਦਵਿੰਦਰ ਕੌਰ ਨੇ ਕੀਤਾ । ਸਟੇਜ ਦੀ ਸੇਵਾ ਬਲਵਿੰਦਰ ਸਿੰਘ ਝਬਾਲ ਨੇ ਨਿਭਾਈ ।
Read this news in English:

