Site icon Sikh Siyasat News

ਸਿੱਖ ਲਿਖਾਰੀ ਭਾਈ ਅਜਮੇਰ ਸਿੰਘ ਮੌਨਟ੍ਰੀਅਲ ਦੀ ਸਿੱਖ ਸੰਗਤ ਨੂੰ 19-20 ਅਗਸਤ ਨੂੰ ਸੰਬੋਧਨ ਕਰਨਗੇ

ਮੌਨਟ੍ਰੀਅਲ (ਕਿਊਬੈਕ): ਸਿੱਖ ਲਿਖਾਰੀ ਭਾਈ ਅਜਮੇਰ ਸਿੰਘ ਇਨ੍ਹੀਂ ਦਿਨੀਂ ਕੈਨੇਡਾ ‘ਚ ਹਨ। ਗੁਰਦੁਆਰਾ ਗੁਰੂ ਨਾਨਕ ਦਰਬਾਰ, ਲਾਸੈਲ, ਮੌਨਟ੍ਰੀਅਲ (ਕਿਊਬੈਕ) ਦੇ ਫੇਸਬੁਕ ਪੇਜ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਈ ਅਜਮੇਰ ਸਿੰਘ 19 ਅਤੇ 20 ਅਗਸਤ ਨੂੰ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਨਗੇ।

ਗੁਰਦੁਆਰਾ ਗੁਰੂ ਨਾਨਕ ਦਰਬਾਰ, ਲਾਸੈਲ, ਮੌਨਟ੍ਰੀਅਲ (ਕਿਊਬੈਕ) ਦੇ ਪ੍ਰਬੰਧਕਾਂ ਵਲੋਂ ਜਾਰੀ ਇਸ਼ਤਿਹਾਰ

ਪ੍ਰਬੰਧਕਾਂ ਮੁਤਾਬਕ ਭਾਈ ਅਜਮੇਰ ਸਿੰਘ ਸ਼ਨੀਵਾਰ (19 ਅਗਸਤ) ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ 7 ਵਜੇ ਤੋਂ 7:45 ਤਕ ਸੰਗਤਾਂ ਦੇ ਸਨਮੁਖ ਆਪਣੇ ਵਿਚਾਰ ਰੱਖਣਗੇ। ਅਤੇ ਐਤਵਾਰ (20 ਅਗਸਤ) ਨੂੰ ਉਹ ਦੁਪਹਿਰ 12 ਵਜੇ ਤੋਂ 1 ਵਜੇ ਤਕ ਸਿੱਖ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Sikh author Bhai Ajmer Singh to Address Montreal Sikh Sangat on Aug. 19 & 20 …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version