Site icon Sikh Siyasat News

ਤਖਤ ਹਜ਼ੂਰ ਸਾਹਿਬ ਦੇ ਪ੍ਰਬੰਧ ਵਿਚ ਸਰਕਾਰੀ ਦਖਲ ਦਾ ਮਸਲਾ ਕੀ ਹੈ? ਇਸ ਦਾ ਹੱਲ ਕੀ ਹੋਵੇ? ਖਾਸ ਗੱਲਬਾਤ

ਮਹਾਂਰਾਸ਼ਟਰ ਸਰਕਾਰ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਦੇ ਪ੍ਰਬੰਧਕੀ ਬੋਰਡ ਦੇ ਕਾਨੂੰਨ ਵਿਚ ਤਬਦੀਲੀ ਕਰਕੇ ਬੋਰਡ ਵਿਚ ਸਰਕਾਰ ਵੱਲੋਂ ਨਾਮਜ਼ਦ ਮੈਂਬਰਾਂ ਦੀ ਗਿਣਤੀ ਸੱਤ ਤੋਂ ਵਧਾ ਕੇ 12 ਕਰ ਲਈ ਹੈ।

ਬੋਰਡ ਦੇ ਕੁੱਲ 17 ਮੈਂਬਰ ਬੁੰਦੇ ਹਨ ਜਿਹਨਾ ਵਿਚੋਂ ਹੁਣ ਸਿਰਫ 5 ਹੀ ਸਿੱਖਾਂ ਤੇ ਸਿੱਖ ਸੰਸਥਾਵਾਂ ਵੱਲੋਂ ਹੋਣਗੇ। 3 ਮੈਂਬਰ ਨਾਂਦੇੜ ਸਾਹਿਬ ਦੀ ਸਿੱਖ ਸੰਗਤ ਵੱਲੋਂ ਚੁਣੇ ਜਾਣਗੇ ਤੇ 2 ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਮਜ਼ਦ ਕਰ ਸਕੇਗੀ।

ਮਹਾਂਰਾਸ਼ਟਰ ਸਰਕਾਰ ਦੇ ਇਸ ਫੈਸਲੇ ਦਾ ਕਈ ਸਿੱਖ ਹਲਕਿਆਂ ਵੱਲੋਂ ਸਿੱਖਾਂ ਦੇ ਧਾਰਮਿਕ ਪ੍ਰਬੰਧ ਵਿਚ ਸਿੱਧੀ ਦਖਲਅੰਦਾਜ਼ੀ ਵੱਜੋਂ ਵਿਰੋਧ ਕੀਤਾ ਜਾ ਰਿਹਾ ਹੈ।

ਇਹ ਸਾਰਾ ਮਸਲਾ ਕੀ ਹੈ? ਸਰਕਾਰ ਅਜਿਹਾ ਕਿਉਂ ਕਰ ਰਹੀ ਹੈ? ਇਸ ਬਾਰੇ ਸਿੱਖਾਂ ਨੂੰ ਕੀ ਪਹੁੰਚ ਅਪਨਾਉਣ ਦੀ ਲੌੜ ਹੈ? ਸਿੱਖ ਆਪਣੀਆਂ ਸੰਸਥਾਵਾਂ ਨੂੰ ਸਰਕਾਰੀ ਦਖਲਅੰਦਾਜ਼ੀ ਤੋਂ ਸੁਰੱਖਿਅਤ ਕਿਵੇਂ ਕਰ ਸਕਦੇ ਹਨ? ਇਹਨਾ ਸਾਰੇ ਮਸਲਿਆਂ ਬਾਰੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਖਾਸ ਗੱਲਬਾਤ ਸੁਣੋ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version