Site icon Sikh Siyasat News

ਪੀਟੀਸੀ ਹੁਣ ਦਰਬਾਰ ਸਾਹਿਬ ਦੇ ਹੁਕਮਨਾਮਾ ਸਾਹਿਬ ਨੂੰ ਆਪਣੀ “ਦਿਮਾਗੀ ਜਾਇਦਾਦ” ਦੱਸ ਰਿਹਾ ਹੈ

ਚੰਡੀਗੜ੍ਹ: ਪੀ.ਟੀ.ਸੀ. ਅਦਾਰੇ ਵੱਲੋਂ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਦੇ ਹੁਕਮਨਾਮਾ ਸਾਹਿਬ ਉੱਤੇ ਆਪਣੇ ਅਜਾਰੇਦਾਰਾਨਾ ਹੱਕ ਜਤਾਉਣ ਦਾ ਮਾਮਲਾ ਉਸ ਵੇਲੇ ਹੋਰ ਵੀ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਇਹ ਗੱਲ ਸਾਹਮਣੇ ਆਈ ਕਿ ਫੇਸਬੁੱਕ ਨੂੰ ਭੇਜੀ ਸ਼ਿਕਾਇਤ ਵਿੱਚ ਪੀਟੀਸੀ ਨੇ ਇਹ ਦਾਅਵਾ ਕੀਤਾ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਆਉਣ ਵਾਲਾ ਰੋਜ਼ਾਨਾ ਹੁਕਮਨਾਮਾ ਸਾਹਿਬ ਪੀ ਟੀ ਸੀ ਪੰਜਾਬੀ ਦੀ ਬੌਧਿਕ ਜਾਗੀਰ (ਇੰਟਲੈਕਚੁਅਲ ਪ੍ਰਾਪਰਟੀ) ਹੈ। ਇਸ ਬਾਰੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਨੇ ਇੱਕ ਸੁਨੇਹਾ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਸਿੱਖ ਸਿਆਸਤ ਕੋਲ ਪੀਟੀਸੀ ਦੇ ਉਕਤ ਦਾਅਵੇ ਦੇ ਪੁਖਤਾ ਸਬੂਤ ਹਨ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਇਨ੍ਹਾਂ ਸਬੂਤਾਂ ਨੂੰ ਮੀਡੀਆ ਅਤੇ ਸਿੱਖ ਸੰਗਤਾਂ ਦੇ ਸਨਮੁੱਖ ਜਾਰੀ ਕਰਨਗੇ।

ਦੱਸ ਦੇਈਏ ਕਿ ਪੀਟੀਸੀ ਪੰਜਾਬੀ ਨੇ ਫੇਸਬੁੱਕ ਕੋਲ ਸ਼ਿਕਾਇਤ ਕਰਕੇ ਸਿੱਖ ਸਿਆਸਤ ਵੱਲੋਂ ਸੰਗਤਾਂ ਦੀ ਸੇਵਾ ਵਿੱਚ ਪੇਸ਼ ਕੀਤਾ ਗਿਆ ਦਰਬਾਰ ਸਾਹਿਬ ਦਾ ਹੁਕਮਨਾਮਾ ਸਿੱਖ ਸਿਆਸਤ ਤੇ ਫੇਸਬੁੱਕ ਸਫ਼ੇ ਤੋਂ ਹਟਵਾ ਦਿੱਤਾ ਸੀ। ਸਿੱਖ ਸਿਆਸਤ ਵੱਲੋਂ ਜਿੱਥੇ ਇਸ ਮਾਮਲੇ ਉੱਤੇ ਫੇਸਬੁੱਕ ਨੂੰ ਜਵਾਬ ਭੇਜਿਆ ਗਿਆ ਹੈ ਉੱਥੇ ਹੁਣ ਇਹ ਮਸਲਾ ਸਿੱਖ ਸੰਗਤਾਂ ਅਤੇ ਸਿੱਖ ਸੰਸਥਾਵਾਂ ਕੋਲ ਵੀ ਚੁੱਕਿਆ ਜਾ ਰਿਹਾ ਹੈ।
ਅੱਜ ਜਾਰੀ ਕੀਤੇ ਸੁਨੇਹੇ ਵਿੱਚ ਸਿੱਖ ਸਿਆਸਤ ਅਤੇ ਸੰਪਾਦਕ ਪਰਮਜੀਤ ਸਿੰਘ ਨੇ ਕਿਹਾ ਕਿ ਪੀਟੀਸੀ ਦਾ ਦਾਅਵਾ ਸਰਾਸਰ ਗਲਤ ਹੈ ਕਿਉਂਕਿ ਗੁਰਬਾਣੀ ਉੱਪਰ ਕਿਸੇ ਦੀ ਵੀ ਬੌਧਿਕ ਅਜ਼ਾਰੇਦਾਰੀ ਨਹੀਂ ਹੋ ਸਕਦੀ।
ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਵੱਲੋਂ ਜਾਰੀ ਕੀਤਾ ਗਿਆ ਪੂਰਾ ਸੁਨੇਹਾ ਆਪ ਸੁਣੋ ਅਤੇ ਹੋਰਨਾਂ ਨਾਲ ਲੱਗੇ ਸਾਂਝਾ ਕਰੋ ਜੀ:

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version