Site icon Sikh Siyasat News

ਅਸਾਮ ਵਿੱਚ ਬਣੇ ਨਾਗਰਿਕਤਾ ਰਜਿਸਟਰ ਦੇ ਅੰਕੜੇ ਗਾਇਬ ਹੋਏ; ਸਰਕਾਰ ਇਸ ਪਿੱਛੇ ਤਕਨੀਕੀ ਕਾਰਨ ਦੱਸ ਰਹੀ ਹੈ

ਗੁਹਾਟੀ/ਚੰਡੀਗੜ੍ਹ: ਤਜਵੀਜ਼ਸ਼ੁਦਾ ਨਾਗਰਿਕਤਾ ਰਜਿਸਟਰ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਸਾਮ ਵਿੱਚ ਬਣਾਏ ਗਏ ਨਾਗਰਿਕਤਾ ਰਜਿਸਟਰ ਦੇ ਅੰਕੜੇ ਬਿਜਲ ਇੰਟਰਨੈੱਟ ਤੋਂ ਗਾਇਬ ਹੋ ਗਏ ਹਨ। ਇਸ ਬਾਰੇ ਸਫ਼ਾਈ ਪੇਸ਼ ਕਰਦਿਆਂ ਨਾਗਰਿਕਤਾ ਰਜਿਸਟਰ ਦੇ ਅਸਾਮ ਦੇ ਤਾਲਮੇਲ ਕਰਤਾ ਕੁਆਰਡੀਨੇਟਰ ਹਿਤੇਸ਼ ਦੇਵ ਸਰਮਾ ਨੇ ਕਿਹਾ ਹੈ ਕਿ ਇਹ ਅੰਕੜੇ ਕਿਸੇ ਤਕਨੀਕੀ ਦਿੱਕਤ ਕਰਕੇ ਗਾਇਬ ਹੋਏ ਹਨ ਪਰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਸਾਰੇ ਅੰਕੜੇ ਸੁਰੱਖਿਅਤ ਹਨ।

ਸ਼ਰਮਾ ਨੇ ਇਹ ਤਾਂ ਮੰਨਿਆ ਕਿ ਦਸੰਬਰ ਪੰਦਰਾਂ ਤੋਂ ਬਾਅਦ ਨਾਗਰਿਕਤਾ ਰਜਿਸਟਰ ਦੇ ਅੰਕੜੇ ਸਬੰਧਤ ਵਿਸ਼ਾਲ ਮੰਚ ਵੈੱਬਸਾਈਟ ਉੱਤੇ ਨਹੀਂ ਦਿੱਸ ਰਹੇ ਪਰ ਉਸ ਨੇ ਕਿਹਾ ਕਿ ਇਹ ਸਿਰਫ ਇੱਕ ਤਕਨੀਕੀ ਮਸਲਾ ਹੈ ਅਤੇ ਇਸ ਨੂੰ ਛੇਤੀ ਹੱਲ ਕਰ ਲਿਆ ਜਾਵੇਗਾ।

ਅਸਾਮ ਵਿੱਚ ਨਾਗਰਿਕਤਾ ਰਜਿਸਟਰ ਦੀ ਮੁਹਿੰਮ ਦੌਰਾਨ 3,30,27,661 ਲੋਕਾਂ ਤੋਂ ਅਰਜ਼ੀਆਂ ਲਈਆਂ ਗਈਆਂ ਸਨ ਜਿਨ੍ਹਾਂ ਵਿੱਚੋਂ 19,06,657 ਲੋਕਾਂ ਦੇ ਨਾਂ ਨਾਗਰਿਕਤਾ ਰਜਿਸਟਰ ਵਿੱਚੋਂ ਬਾਹਰ ਕੱਢ ਦਿੱਤੇ ਗਏ ਸਨ। ਕੋਈ ਵੀ ਅਰਜੀਕਾਰ ਆਪਣਾ ਨਾਂ ਸ਼ਾਮਲ ਕੀਤੇ ਜਾਣ ਜਾਂ ਕੱਢੇ ਜਾਣ ਬਾਰੇ ਜਾਣਕਾਰੀ ਹਾਸਲ ਕਰਨ ਲਈ ਸਬੰਧਤ ਬਿਜਾਲਮੰਚ ਉੱਤੇ ਆਪਣਾ ਅਰਜ਼ੀ ਨੰਬਰ ਭਰ ਕੇ ਇਹ ਜਾਣਕਾਰੀ ਹਾਸਲ ਕਰ ਸਕਦਾ ਸੀ ਪਰ ਹੁਣ ਇਹ ਜਾਣਕਾਰੀ ਸਬੰਧਤ ਬਿਜਾਲਮੰਚ ਰਾਹੀਂ ਨਹੀਂ ਦਿੱਸ ਰਹੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version