Site icon Sikh Siyasat News

ਯੂਨੀਵਰਸਿਟੀ ਵਿਦਿਆਰਥਣ ਨੇ ਡਿਗਰੀ ਲੈਣ ਮੌਕੇ ਨਾਗਰਿਕਤਾ ਸੋਧ ਕਾਨੂੰਨ ਦੀ ਨਕਲ ਪਾੜੀ

ਕੋਲਕਾਤਾ : ਜਾਦਵਪੁਰ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥਣ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਵੱਖਰੇ ਤਰੀਕੇ ਨਾਲ ਵਿਰੋਧ ਵਿਖਾਵਾ ਕੀਤਾ ਗਿਆ।

ਕੌਮਾਂਤੀ ਸੰਬੰਧਾਂ ਦੀ ਐਮ.ਏ. ਕਰਨ ਵਾਲੀ ਇਸ ਵਿਦਿਆਰਥਣ ਨੇ ਡਿਗਰੀਆਂ ਵੰਡਣ ਦੇ ਚੱਲ ਰਹੇ ਇੱਕ ਸਮਾਗਮ ਮੌਕੇ ਡਿਗਰੀ ਹਾਸਲ ਕਰਨ ਤੋਂ ਬਾਅਦ ਨਾਗਰਿਕਤਾ ਸੋਧ ਕਾਨੂੰਨ ਦੀ ਨਕਲ ਮੰਚ ਉੱਤੇ ਹੀ ਪਾੜ ਦਿੱਤੀ ਅਤੇ ਨਾਅਰਾ ਲਾਇਆ ਕਿ “ਹਮ ਕਾਗਜ਼ ਨਹੀਂ ਦਿਖਾਏਂਗੇ। ਇਨਕਲਾਬ ਜ਼ਿੰਦਾਬਾਦ”।

ਬਾਅਦ ਵਿੱਚ ਇੱਕ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਇਸ ਵਿਦਿਆਰਥਣ ਨੇ ਕਿਹਾ ਕਿ “ਇਸ ਗੱਲ ਵਿੱਚ ਕੋਈ ਸ਼ੱਕ ਬਾਕੀ ਨਹੀਂ ਰਹਿਣਾ ਚਾਹੀਦਾ ਮੈਂ ਜਾਦਵਪੁਰ ਯੂਨੀਵਰਸਿਟੀ ਨੂੰ ਕਿਸੇ ਵੀ ਤਰੀਕੇ ਨਾਲ ਨੀਵਾਂ ਨਹੀਂ ਵਿਖਾਇਆ। ਮੈਨੂੰ ਮਾਣ ਹੈ ਕਿ ਮੈਨੂੰ ਮੇਰੇ ਮਨਪਸੰਦ ਇਸ ਅਦਾਰੇ ਕੋਲੋਂ ਡਿਗਰੀ ਮਿਲੀ ਹੈ। ਪਰ, ਮੈਂ ਮੰਚ ਦਾ ਇਸਤੇਮਾਲ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਆਪਣੀ ਮੁਖਾਲਫਤ ਦਰਜ ਕਰਵਾਉਣ ਲਈ ਕੀਤਾ ਹੈ … ਮੇਰੇ ਦੋਸਤ ਇਸ ਵੇਲੇ ਇਸ ਸਮਾਗਮ ਦੇ ਮੁੱਖ ਦਰਵਾਜ਼ੇ ਨੇੜੇ ਰੋਸ ਧਰਨਾ ਦੇ ਰਹੇ ਹਨ”।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version