Site icon Sikh Siyasat News

ਭੀਮਾ ਕੋਰੇਗਾਓਂ ਕੇਸ – ਵਰਵਰਾ ਰਾਓ ਦੀ ਮੈਡੀਕਲ ਆਧਾਰ ’ਤੇ 6 ਮਹੀਨਿਆਂ ਲਈ ਹੋਈ ਜ਼ਮਾਨਤ

ਚੰਡੀਗੜ੍ਹ – ਬੰਬੇ ਹਾਈ ਕੋਰਟ ਨੇ ਐਲਗਰ ਪ੍ਰੀਸ਼ਦ ਮਾਮਲੇ ਵਿੱਚ ਗ੍ਰਿਫ਼ਤਾਰ ਕਵੀ ਤੇ ਸਮਾਜਿਕ ਕਾਰਕੁਨ ਵਰਵਰਾ ਰਾਓ ਨੂੰ ਮੈਡੀਕਲ ਆਧਾਰ ’ਤੇ 6 ਮਹੀਨਿਆਂ ਲਈ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਐੱਸ.ਐੱਸ.ਸ਼ਿੰਦੇ ਤੇ ਮਨੀਸ਼ ਪਿਤਲੇ ਦੀ ਅਗਵਾਈ ਵਾਲੇ ਬੈਂਚ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਜ਼ਮਾਨਤ ਲਈ ਕੁਝ ਸ਼ਰਤਾਂ ਲਾਗੂ ਹੋਣਗੀਆਂ। ਇਨ੍ਹਾਂ ਸ਼ਰਤਾਂ ਤਹਿਤ ਰਾਓ ਨੂੰ ਮੁੰਬਈ ਵਿੱਚ ਹੀ ਰਹਿਣਾ ਹੋਵੇਗਾ ਤੇ ਉਹ ਲੋੜ ਪੈਣ ’ਤੇ ਜਾਂਚ ਲਈ ਉਪਲਬਧ ਰਹਿਣਗੇ। ਉਂਜ ਰਾਓ ਨਿੱਜੀ ਪੇਸ਼ੀ ਤੋਂ ਛੋਟ ਲਈ ਅਰਜ਼ੀ ਦੇ ਸਕਣਗੇ।

ਵਰਵਰਾ ਰਾਓ

ਕੋਰਟ ਨੇ ਕਿਹਾ ਕਿ ਰਾਓ ਨੇੜਲੇ ਪੁਲੀਸ ਸਟੇਸ਼ਨ ’ਤੇ ਵੱਟਸਐਪ ਵੀਡੀਓ ਕਾਲ ਕਰ ਸਕਦੇ ਹਨ। ਐਲਗਰ ਪ੍ਰੀਸ਼ਦ ਕੇਸ ਵਿੱਚ ਇਹ ਪਹਿਲੀ ਜ਼ਮਾਨਤ ਹੈ। ਭੀਮਾ ਕੋਰੇਗਾਓਂ ਕੇਸ ’ਚ ਜੇਲ੍ਹ ਵਿੱਚ ਬੰਦ ਵਰਵਰਾ ਰਾਓ ਨੂੰ ਪਿਛਲੇ ਸਾਲ ਜੁਲਾਈ ਵਿੱਚ ਕਰੋਨਾ ਹੋ ਗਿਆ ਸੀ। ਨਵੀ ਮੁੰਬਈ ਦੀ ਤਾਲੋਜਾ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਤਹਿਤ ਬੰਦ ਰਾਓ ਨੂੰ ਮਗਰੋਂ ਸਰਕਾਰੀ ਜੇਜੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਵਿਗੜਦੀ ਹਾਲਤ ਦੇ ਮੱਦੇਨਜ਼ਰ ਪਰਿਵਾਰ ਦੀ ਗੁਜ਼ਾਰਿਸ਼ ’ਤੇ ਹਾਈ ਕੋਰਟ ਨੇ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ਦਾਖ਼ਲ ਕਰਵਾਉਣ ਲਈ ਕਿਹਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version