Site icon Sikh Siyasat News

ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀਆਂ ਫਿਲਮਾਂ ਕਿਉਂ ਨਹੀਂ ਬਣਨੀਆਂ ਚਾਹੀਦੀਆਂ? ਜਰੂਰ ਸੁਣੋ!

ਗੁਰੂ ਪਾਤਿਸਾਹ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਗੁਰੂ ਸਾਹਿਬਾਨ ਦੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸਵਾਂਗ ਰਚਾਉਂਦੀ ਫਿਲਮ ਵਿਰੁੱਧ ਸਿੱਖ ਸੰਗਤ ਨੇ ਆਪਣਾ ਅਸਲ ਰੁਤਬਾ ਪਛਾਣਦਿਆਂ ਸੰਘਰਸ਼ ਕਰਕੇ ਪਾਤਿਸਾਹ ਦੀ ਬਖਸ਼ਿਸ਼ ਸਦਕਾ ਇਕ ਪੜਾਅ ਫਤਿਹ ਕੀਤਾ ਹੈ। ਇਸ ਦੇ ਸ਼ੁਕਰਾਨੇ ਲਈ ਅਤੇ ਇਸ ਮਸਲੇ ਦੇ ਅਗਲੇ ਪੜਾਵਾਂ ਲਈ ਅਤੇ ਇਸ ਪੂਰੇ ਵਰਤਾਰੇ ਨੂੰ ਮੁਕੰਮਲ ਰੋਕ ਲਗਾਉਣ ਲਈ 7 ਦਸੰਬਰ 2022 ਨੂੰ ਗੁਰਦੁਆਰਾ ਸੂਲੀਸਰ ਸਾਹਿਬ ਪਾ:੯ਵੀਂ ਪਿੰਡ ਕੋਟ ਧਰਮੂ (ਜਿਲ੍ਹਾ ਮਾਨਸਾ) ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਬੋਲਦਿਆਂ ਡਾ.ਸੇਵਕ ਸਿੰਘ ਨੇ ਫਿਲਮਾਂ ਰਾਹੀਂ ਸਿੱਖ ਇਤਿਹਾਸ ਦੀ ਹੁੰਦੀ ਬੁੱਤ ਪ੍ਰਸਤੀ ਨੂੰ ਪੱਕੇ ਤੌਰ ਉੱਤੇ ਕਿਵੇਂ ਠੱਲ੍ਹ ਪਾਈ ਜਾਵੇ ਬਾਰੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕੀਤੇ ਇਹ ਡਾ ਸੇਵਕ ਸਿੰਘ ਦੇ ਤਕਰੀਰ ਦੀ ਵੀਡੀਓ ਰਿਕਾਰਡਿੰਗ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version