
ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ ਰਚ ਕੇ ਗੁਰਮਤਿ ਆਸ਼ੇ ਤੇ ਪੰਥਕ ਰਿਵਾਇਤ ਦੀ ਉਲੰਘਣਾ ਕਰਦੀ ਫਿਲਮ ‘ਦਾਸਤਾਨ-ਏ-ਸਰਹੰਦ’ ਵਿਰੁਧ ਚੇਤਨ ਸੰਗਤਾਂ ਤੇ ਜਥਿਆਂ ਦੀ ਪਹਿਰੇਦਾਰੀ ਜਾਰੀ ਹੈ। ਫਿਲਮ ਵਾਲਿਆਂ ਵੱਲੋਂ ਅੱਜ ਬੁਢਲਾਡਾ ਵਿਖੇ ਇਹ ਫਿਲਮ ਮੁੜ ਚਲਾਉਣ ਦਾ ਯਤਨ ਕੀਤਾ ਗਿਆ ਜਿਸ ਬਾਰੇ ਪਤਾ ਲੱਗਣ ਉੱਤੇ ਦਲ ਖਾਲਸਾ ਅਤੇ ਲੱਖੀ ਜੰਗਲ ਖਾਲਸਾ ਜਥਾ ਦੇ ਸੇਵਾਦਾਰਾਂ ਨੇ ਮੌਕੇ ਉੱਤੇ ਪਹੁੰਚ ਕੇ ਇਹ ਫਿਲਮ ਬੰਦ ਕਰਵਾਈ।
ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ “ਦਾਸਤਾਨ-ਏ-ਸਰਹੰਦ” ਫਿਲਮ ਵਿਰੁਧ ਸਿੱਖ ਸੰਗਤਾਂ ਦਾ ਰੋਹ ਪ੍ਰਚੰਡ ਹੁੰਦਾ ਜਾ ਰਿਹਾ ਹੈ। ਇਹ ਫਿਲਮ ਕਈ ਸ਼ਹਿਰਾਂ ਵਿਚੋਂ ਸਿੱਖ ਸੰਗਤਾਂ ਵੱਲੋਂ ਬੰਦ ਕਰਵਾਈ ਜਾ ਚੁੱਕੀ ਹੈ।
ਆਦਰਸ਼ਕ ਤੇ ਸਿਧਾਂਤਕ ਨੁਕਤਿਆਂ ਉੱਤੇ ਪਹਿਰੇਦਾਰੀ ਸਦੀਵੀ ਤੇ ਸਿਰੜਵਾਲਾ ਕੰਮ ਹੁੰਦਾ ਹੈ। ਸਿੱਖ ਪਰੰਪਰਾ ਵਿਚ ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਪਰਿਵਾਰਾਂ ਤੇ ਗੁਰੂ ਸਾਹਿਬ ਦੇ ਸੰਗੀ ਮਹਾਨ ਗੁਰਸਿੱਖਾਂ ਤੇ ਸ਼ਹੀਦਾਂ ਦੇ ਸਵਾਂਗ ਰਚਣ ਤੇ ਨਕਲਾਂ ਲਾਹੁਣ ਦੀ ਮਨਾਹੀ ਹੈ।
ਵਿਵਾਦਤ ਫਿਲਮ ‘ਦਾਸਤਾਨ-ਏ-ਸਰਹਿੰਦ’ ਨੂੰ ਦੁਬਾਰਾ ਤੋਂ ਜਾਰੀ ਕਰਨ ਸਬੰਧੀ ਇਸ਼ਤਿਹਾਰ ਜਨਤਕ ਹੋਇਆ ਤਾਂ ਸਿੱਖ ਸੰਗਤਾਂ ਨੇ ਤੁਰੰਤ ਇਸ ਫਿਲਮ ਨੂੰ ਬੰਦ ਕਰਵਾਉਣ ਲਈ ਆਪਣੇ ਵੱਲੋਂ ਕੋਸ਼ਿਸਾਂ ਆਰੰਭ ਕਰ ਦਿੱਤੀਆਂ।
ਬੀਤੇ ਦਿਨੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਪਿੰਡ ਜੱਖਲਾਂ (ਸੰਗਰੂਰ) ਵਿਖੇ ਕਰਵਾਏ ਜਾ ਰਹੇ ਸਮਾਗਮ ਚ ਵਿਵਾਦਤ ਫਿਲਮ ਦਾਸਤਾਨ ਏ ਸਰਹਿੰਦ ਦਾ ਪ੍ਰੋਡਿਊਸਰ ਪੁਸ਼ਪਿੰਦਰ ਸਿੰਘ ਸਾਰੋਂ ਨੂੰ ਸਮਾਗਮ ਚ ਮੁੱਖ ਮਹਿਮਾਨ ਵਜੋਂ ਬੁਲਾਇਆ ਜਾ ਰਿਹਾ ਸੀ।
‘ਦਾਸਤਾਨ-ਏ-ਸਰਹੰਦ’ ਨਾਮੀ ਵਿਵਾਦਤ ਫਿਲਮ ਵਿਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਵਾਂਗ ਰਚਿਆ ਗਿਆ ਹੈ। ਇਸ ਫਿਲਮ ਵਿਚ ਮਾਸੂਮ ਬੱਚਿਆਂ ਕੋਲੋਂ ਸਾਹਿਬਜ਼ਾਦਿਆਂ ਦਾ ਸਵਾਂਗ ਕਰਵਾ ਕੇ ਫਿਰ ਉਸ ਨੂੰ ਤਕਨੀਕ ਰਾਹੀਂ ਕਾਰਟੂਨ/ਐਨੀਮੇਸ਼ਨ ਵਿਚ ਬਦਲਿਆ ਗਿਆ ਹੈ।
ਫਿਲਮਾਂ ਰਾਹੀਂ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੇ ਸਵਾਂਗ ਰਚਨ ਦੇ ਗੁਰਮਤਿ ਵਿਰੋਧੀ ਰੁਝਾਨ ਨੂੰ ਠੱਲ ਪਾਉਣ ਵਾਸਤੇ ਸਿੱਖ ਸੰਗਤਾਂ ਵੱਲੋਂ ਬੀਤੇ ਸਮੇਂ ਤੋਂ ਉਪਰਾਲੇ ਕੀਤੇ ਜਾ ਰਹੇ।
ਲੰਘੇ ਨਵੰਬਰ ਦੇ ਅੱਧ ਵਿੱਚ ਜਦੋਂ ਫਿਲਮ 'ਦਾਸਤਾਨ-ਏ-ਸਰਹੰਦ' ਦੀ ਝਲਕ ਤੇ ਇਸ ਦਾ ਇਸ਼ਤਿਹਾਰ ਬਿਜਲ ਸੱਥ (ਸੋਸ਼ਲ ਮੀਡੀਆ) ਰਾਹੀਂ ਸਿੱਖ ਸੰਗਤ ਦੇ ਧਿਆਨ 'ਚ ਆਇਆ ਤਾਂ ਉਦੋਂ ਹੀ ਫਿਲਮ ਦਾ ਵਿਰੋਧ ਸ਼ੁਰੂ ਹੋ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਅੱਜ ਇਕ ਮਤੇ ਰਾਹੀਂ ਸਿੱਖ ਗੁਰੂ ਸਾਹਿਬਾਨ ਅਤੇ ਗੁਰੂ ਸਾਹਿਬਾਨ ਦੇ ਪਰਿਵਾਰਾਂ ਦਾ ਸਵਾਂਗ ਰਚਦੀਆਂ ਫਿਲਮਾਂ ਬਣਾਉਣ ਉੱਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ।
ਗੁਰੂ ਪਾਤਿਸਾਹ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਗੁਰੂ ਸਾਹਿਬਾਨ ਦੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸਵਾਂਗ ਰਚਾਉਂਦੀ ਫਿਲਮ ਵਿਰੁੱਧ ਸਿੱਖ ਸੰਗਤ ਨੇ ਆਪਣਾ ਅਸਲ ਰੁਤਬਾ ਪਛਾਣਦਿਆਂ ਸੰਘਰਸ਼ ਕਰਕੇ ਪਾਤਿਸਾਹ ਦੀ ਬਖਸ਼ਿਸ਼ ਸਦਕਾ ਇਕ ਪੜਾਅ ਫਤਿਹ ਕੀਤਾ ਹੈ।
Next Page »