Site icon Sikh Siyasat News

ਉਮਰ ਦੀ ਵੰਗਾਰ: ਜੇ ਭਾਜਪਾ ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਬਹੁਮਤ ਪ੍ਰਾਪਤ ਕਰਦੀ ਹੈ ਤਾਂ ਰਾਜਸੀ ਸਨਆਸ ਲੈ ਲਵਾਂਗਾ

ਜੰਮੂ (3 ਜੁਲਾਈ 2014): ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਭਾਜਪਾ ਨੂੰ ਵੰਗਾਰਦਿਆਂ ਕਿਹਾ ਕਿ ਆਉਣ ਵਾਲੇ ਸਟੇਟ ਐਸੰਬਲੀ ਇਲੈਕਸ਼ਨ ਵਿੱਚ ਜੇਕਰ ਭਾਜਪਾ ਨੂੰ ਰਾਜ ਵਿਧਾਨਸਭਾ ‘ਚ ਬਹੁਮਤ ਮਿਲਿਆ ਤਾਂ ਉਹ ਰਾਜਨੀਤੀ ਤੋਂ ਸੰਨਿਆਸ ਲੈ ਲੈਣਗੇ।

 ਉਮਰ ਨੇ ਡੋਡਾ ਜ਼ਿਲ੍ਹੇ ‘ਚ ਪੱਤਰਕਾਰਾਂ ਨੂੰ ਕਿਹਾ ਕਿ ਜਿਸ ਦਿਨ ਭਾਜਪਾ ਨੂੰ ਜੰਮੂ ਕਸ਼ਮੀਰ (ਵਿਧਾਨਸਭਾ ਚੋਣ) ‘ਚ ਬਹੁਮਤ ਮਿਲਿਆ, ਮੈਂ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈ ਲਵਾਂਗਾ। ਉਨ੍ਹਾਂ ਨੇ ਇਹ ਗੱਲ ਭਾਜਪਾ ਦੇ ਰਾਜ ਸਭਾ ਚੋਣ ‘ਚ 44 ਤੋਂ ਜ਼ਿਆਦਾ ਸੀਟਾਂ ਪ੍ਰਾਪਤ ਕਰਨ ਦੇ ਮਿਸ਼ਨ ਦੇ ਸੰਬੰਧ ‘ਚ ਪੁੱਛੇ ਗਏ ਸਵਾਲਾਂ ਦੇ ਜਵਾਬ ‘ਚ ਕਹੀ। ਰਾਜ ‘ਚ ਵਿਧਾਨ ਸਭਾ ਚੋਣ ਇਸ ਸਾਲ ਦੇ ਅੰਤ ‘ਚ ਹੋਣ ਦੀ ਉਂਮੀਦ ਹੈ।

ਉਮਰ ਨੇ ਕਿਹਾ ਕਿ ਮੈਂ ਉਹ ਦਿਨ ਨਹੀਂ ਵੇਖਣਾ ਚਾਹੁੰਦਾ, ਨਾ ਹੀ ਉਹ ਦਿਨ ਭਵਿੱਖ ‘ਚ ਆਵੇਗਾ। ਵਿਧਾਨਸਭਾ ਚੋਣ ਸਾਥੀ ਕਾਂਗਰਸ ਤੋਂ ਬਿਨਾਂ ਲੜਨ ਸਬੰਧੀ ਇੱਕ ਸਵਾਲ ‘ਤੇ ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਅਜਿਹਾ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ, ਲੇਕਿਨ ਸੱਚ ਇਹ ਹੈ ਕਿ ਦੋਵਾਂ ਹੀ ਪਾਰਟੀਆਂ ‘ਚ ਇਹ ਅਵਾਜ ਉਠ ਰਹੀ ਹੈ ਕਿ ਚੋਣ ਵੱਖ ਵੱਖ ਲੜੇ ਜਾਣ।

ਜ਼ਿਕਰਯੋਗ  ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਪਹਿਲੀਵਾਰ ਭਾਰਤੀ ਜਨਤਾ ਪਾਰਟੀ ਨੂੰ ਜੰਮੂ ਕਸ਼ਮੀਰ ਰਾਜ ਵਿੱਚ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ । ਜਿਸਤੋਂ ਉਤਸ਼ਾਹਤ ਭਾਜਪਾ ਨੇ ਜੰਮੂ ਕਸ਼ਮੀਰ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ 44 ਸੀਟਾਂ ਤੋਂ ਵੱਧ ਪ੍ਰਾਪਤ ਕਰਨ ਦਾ ਟੀਚਾ ਮਿਥਿਆ ਹੈ ਤਾਂ ਜੋ ਰਾਜ ਵਿੱਚ ਭਾਜਪਾ ਦੀ ਸਰਕਾਰ ਬਣ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version