ਸਿਆਸੀ ਖਬਰਾਂ

ਸੀਨੀਅਰ ਵਕੀਲ ਫਲੀ ਨਾਰੀਮਨ ਨੇ ਪੁੱਛਿਆ, “ਕੀ ਆਦਿਤਨਾਥ ਦੀ ਨਿਯੁਕਤੀ ਹਿੰਦੂ ਰਾਜ ਬਣਨ ਦੀ ਸ਼ੁਰੂਆਤ ਹੈ”?

March 26, 2017   ·   0 Comments

Hindu Hardliners

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਭਾਰਤੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਫਲੀ ਨਾਰੀਮਨ ਨੇ ਜ਼ੋਰ ਦੇ ਕੇ ਕਿਹਾ, "ਕੀ ਯੋਗੀ ਆਦਿਤਨਾਥ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁਣਿਆ ਜਾਣਾ ਭਾਰਤ 'ਚ ਹਿੰਦੂ ਰਾਜ ਦੀ ਸ਼ੁਰੂਆਤ ਹੈ?"

ਆਮ ਆਦਮੀ ਪਾਰਟੀ ਦੇ ਵਿਧਾਇਕ ਚੰਡੀਗੜ੍ਹ ਦੇ ਪੰਜਾਬ ਭਵਨ 'ਚ ਮੀਡੀਆ ਨਾਲ ਗੱਲ ਕਰਦੇ ਹੋਏ

ਆਮ ਆਦਮੀ ਪਾਰਟੀ ਨੇ ਸਦਨ ਅੰਦਰ ਕਾਂਗਰਸ ਸਰਕਾਰ ‘ਤੇ ਭੱਖਦੇ ਮੁੱਦਿਆਂ ਤੋਂ ਭੱਜਣ ਦਾ ਲਗਾਇਆ ਦੋਸ਼

ਪੰਜਾਬ ਵਿਧਾਨ ਸਭਾ 'ਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਸੱਤਾਧਾਰੀ ਕਾਂਗਰਸ ਉਪਰ ਸਦਨ ਦੇ ਅੰਦਰ ਤਾਨਾਸ਼ਾਹੀ ਰਵੱਈਆ ਅਪਣਾਉਣ ਦਾ ਦੋਸ਼ ਲਾਇਆ। ਸ਼ਨੀਵਾਰ ਨੂੰ ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਐਚ.ਐਸ. ਫੂਲਕਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਵਿਧਾਨ ਸਭਾ ਦੇ ਚਾਲੂ ਸੈਸ਼ਨ ਦੌਰਾਨ ਸੱਤਾਧਾਰੀ ਦਲ ਭਖਦੇ ਮੁੱਦਿਆ ਤੋਂ ਭੱਜ ਰਿਹਾ ਹੈ। ਇਸ ਕਰਕੇ ਰਾਜਪਾਲ ਦੇ ਭਾਸ਼ਨ ਉਪਰ ‘ਵੋਟ ਆਫ ਥੈਂਕਸ’ (ਧੰਨਵਾਦੀ ਮਤਾ) ਨੂੰ ਅਗਲੇ ਸ਼ੈਸਨ ਤੱਕ ਟਾਲ ਦਿੱਤਾ ਗਿਆ ਹੈ।

ਡੇਰਾ ਸਿਰਸਾ ਦੀ ਮੋਗਾ ਵਿਚਲੀ ਸ਼ਾਖਾ

ਡੇਰਾ ਸਿਰਸਾ ਦੀਆਂ ਪੰਜਾਬ ਵਿਚਲੀਆਂ ਸ਼ਾਖਾਵਾਂ ਲਈ 24 ਘੰਟੇ ਪੁਲਿਸ ਸੁਰੱਖਿਆ

ਮੀਡੀਆ ਰਿਪੋਰਟਾਂ ਮੁਤਾਬਕ ਕਾਂਗਰਸ ਸਰਕਾਰ ਨੇ ਡੇਰਾ ਸਿਰਸਾ ਦੇ ਪੰਜਾਬ ਵਿਚਲੀਆਂ ਸ਼ਾਖਾਵਾਂ ਦੀ ਸੁਰੱਖਿਆ ਲਈ 24 ਘੰਟੇ ਪੁਲਿਸ ਦਾ ਪਹਿਰਾ ਲਾ ਦਿੱਤਾ ਹੈ। ਮੋਗਾ ਵਿਖੇ ਥਾਣਾ ਸਿਟੀ ਦੀ ਪੁਲਿਸ ਮੁਤਾਬਕ ਡੇਰਾ ਸਿਰਸਾ ਨਾਲ ਸਬੰਧਤ ਕੋਟਕਪੂਰਾ ਬਾਈਪਾਸ ਉੱਤੇ ਡੇਰਾ ਸਿਰਸਾ ਦੀ ਸ਼ਾਖਾ ਦੀ ਸੁਰੱਖਿਆ ਲਈ ਪੁਲਿਸ ਦਾ ਪੱਕਾ ਪਹਿਰਾ ਲਾ ਦਿੱਤਾ ਗਿਆ ਹੈ।

ਸਿੱਖਿਆ ਮੰਤਰੀ ਅਰੁਣ ਚੌਧਰੀ

ਪੰਜਾਬ ਦੀ ਸਿੱਖਿਆ ਮੰਤਰੀ ਪੰਜਾਬੀ ਨਾਲੋਂ ਹਿੰਦੀ ‘ਚ ‘ਸਹਿਜ’ ਮਹਿਸੂਸ ਕਰਦੀ ਹੈ

ਪੰਜਾਬ 'ਚ ਨਵੀਂ ਬਣੀ ਕੈਪਟਨ ਸਰਕਾਰ 'ਚ ਸਿੱਖਿਆ ਰਾਜ ਮੰਤਰੀ ਅਰੁਣਾ ਚੌਧਰੀ ਨੇ ਪਿਛਲੇ ਹਫ਼ਤੇ ਆਪਣੇ ਅਹੁਦੇ ਦੀ ਸਹੁੰ ਹਿੰਦੀ ਵਿਚ ਚੁੱਕੀ ਸੀ। ਸਿੱਖਿਆ ਮੰਤਰੀ ਵਲੋਂ ਪੰਜਾਬੀ ਨੂੰ ਤਿਆਗ ਕੇ ਹਿੰਦੀ ਵਿਚ ਸਹੁੰ ਚੁੱਕਣ 'ਤੇ ਭਵਿੱਖ 'ਚ ਪੰਜਾਬ 'ਚ ਪੰਜਾਬੀ ਬੋਲੀ ਦੀ ਸਥਿਤੀ ਬਾਰੇ ਸ਼ੰਕੇ ਖੜ੍ਹੇ ਹੋ ਗਏ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਸਾਬਕਾ ਡੀਜੀਪੀ ਕੇ.ਪੀ.ਐਸ.ਗਿੱਲ ਨੂੰ ਗੁਲਦਸਤਾ ਭੇਟ ਕਰਦੇ ਹੋਏ

ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਡੀ.ਜੀ.ਪੀ. ਕੇ.ਪੀ.ਐਸ. ਗਿੱਲ ਨਾਲ ਮੁਲਾਕਾਤ ਕੀਤੀ

ਪੰਜਾਬ ਦੀ 15ਵੀਂ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਅੱਜ (24 ਮਾਰਚ) ਸ਼ੁਰੂ ਹੋਵੇਗਾ। ਸੈਸ਼ਨ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਾਬਕਾ ਡੀ.ਜੀ.ਪੀ. ਕੇ.ਪੀ.ਐਸ. ਗਿੱਲ ਨੂੰ ਉਸਦੀ ਰਿਹਾਇਸ਼ 'ਤੇ ਮਿਲਣ ਗਏ ਅਤੇ ਕੈਪਟਨ ਨੇ ਗਿੱਲ ਨੂੰ ਗੁਲਦਸਤਾ ਭੇਟ ਕੀਤਾ।

ਵਿੱਤ ਮੰਤਰੀ ਅਰੁਣ ਜੇਤਲੀ

ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ਼ ਕਰਨ ਤੋਂ ਇਨਕਾਰ

ਕੇਂਦਰ ਸਰਕਾਰ ਨੇ ਆਪਣੇ ਵੱਲੋਂ ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ਼ ਕਰਨ ਤੋਂ ਨਾਂਹ ਕਰ ਦਿੱਤੀ। ਵੀਰਵਾਰ ਰਾਜ ਸਭਾ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਰਾਜ ਸਰਕਾਰਾਂ ਚਾਹੁਣ ਤਾਂ ਆਪਣੇ ਵਸੀਲਿਆਂ ਰਾਹੀਂ ਕਰਜ਼ੇ ਮੁਆਫ਼ ਕਰ ਸਕਦੀਆਂ ਹਨ।

ਰਾਜ ਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਦਲ (ਬਾਦਲ) ਆਗੂ ਸੁਖਦੇਵ ਸਿੰਘ ਢੀਂਡਸਾ ਦੀ ਮੌਜੂਦਗੀ 'ਚ ਸਰਨਾ ਦੇ 7 ਵਿਚੋਂ 2 ਮੈਂਬਰ ਬਾਦਲ ਦਲ 'ਚ ਸ਼ਾਮਲ

ਦਿੱਲੀ ਗੁਰਦੁਆਰਾ ਕਮੇਟੀ: ਸਰਨਾ ਦੇ 7 ਵਿਚੋਂ 2 ਮੈਂਬਰ ਬਾਦਲ ਦਲ ‘ਚ ਸ਼ਾਮਲ

ਦਿੱਲੀ ਕਮੇਟੀ ਦੇ ਜਨਰਲ ਇਜਲਾਸ ਤੋਂ ਪਹਿਲਾ ਅੱਜ ਸਰਨਾ ਦਲ ਨੂੰ ਵੱਡਾ ਝਟਕਾ ਲਗਿਆ ਜਦ ਕਮੇਟੀ ਚੋਣ ਵਿਚ ਜੇਤੂ ਹੋਏ 7 ਮੈਂਬਰਾਂ ਵਿਚੋਂ 2 ਸ਼੍ਰੋਮਣੀ ਅਕਾਲੀ ਦਲ (ਬਾਦਲ) 'ਚ ਸ਼ਾਮਲ ਹੋ ਗਏ। ਇਨ੍ਹਾਂ ਮੈਂਬਰਾਂ ਵਿਚ ਲਾਜਪਤ ਨਗਰ ਵਾਰਡ ਤੋਂ ਜਤਿੰਦਰ ਸਿੰਘ ਸਾਹਨੀ ਤੇ ਦਿਲਸ਼ਾਦ ਗਾਰਡਨ ਵਾਰਡ ਤੋਂ ਜਿੱਤੇ ਬਲਬੀਰ ਸਿੰਘ ਵਿਵੇਕ ਵਿਹਾਰ ਸ਼ਾਮਿਲ ਹੈ।

ਬਰਾਮਦ ਕੀਤੇ ਹਥਿਆਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਡਾ. ਨਾਨਕ ਸਿੰਘ

ਫਿਰੌਤੀ ਲੈਣ ਲਈ ਇਕੱਠਾ ਕੀਤੇ ਹਥਿਆਰਾਂ ਸਣੇ ਬਾਦਲ ਦਲ ਦਾ ਆਗੂ ਗ੍ਰਿਫਤਾਰ: ਮੀਡੀਆ ਰਿਪੋਰਟ

ਵਿਧਾਨ ਸਭਾ ਚੋਣਾਂ ਵਿੱਚ ਫ਼ਰੀਦਕੋਟ ਤੋਂ ਬਾਦਲ ਦਲ ਦੇ ਸਟਾਰ ਪ੍ਰਚਾਰਕ ਰਹੇ ਪਿੰਡ ਗੋਲੇਵਾਲਾ ਦੇ ਜਰਮਨਜੀਤ ਸਿੰਘ ਕੋਲੋਂ ਪੁਲਿਸ ਨੇ ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਚੋਣ ਨਤੀਜਿਆਂ ਤੋਂ ਪਹਿਲਾਂ ਜਰਮਨਜੀਤ ਸਿੰਘ ਨੇ ਫ਼ਰੀਦਕੋਟ ਤੋਂ ਬਾਦਲ ਦਲ ਦੇ ਉਮੀਦਵਾਰ ਦੀ ਜਿੱਤ ਅਤੇ ਬਾਦਲ ਦਲ ਦੀ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਸੋਸ਼ਲ ਮੀਡੀਆ ‘ਤੇ ਪੰਜ ਕਰੋੜ ਰੁਪਏ ਦੀ ਸ਼ਰਤ ਲਾਈ ਸੀ।

ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਦੇ ਉਮੀਦਵਾਰ ਵਜੋਂ ਦਿੱਲੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਕਾਗਜ਼ ਭਰੇ

ਬਾਦਲ ਦਲ ਦੇ ਆਗੂ ਸਿਰਸਾ ਨੇ ਭਾਜਪਾ ਉਮੀਦਵਾਰ ਵਜੋਂ ਦਿੱਲੀ ਜ਼ਿਮਨੀ ਚੋਣ ਲਈ ਕਾਗਜ਼ ਭਰੇ

ਰਾਜੌਰੀ ਗਾਰਡਨ ਵਿਧਾਨ ਸਭਾ ਦੀ 9 ਅਪਰੈਲ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਭਾਜਪਾ ਤੇ ਬਾਦਲ ਦਲ ਗੱਠਜੋੜ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ, ‘ਆਪ’ ਦੇ ਹਰਜੀਤ ਸਿੰਘ ਤੇ ਕਾਂਗਰਸੀ ਉਮੀਦਵਾਰ ਮਨੀਕਸ਼ੀ ਚੰਦੇਲਾ ਨੇ ਮੰਗਲਵਾਰ (21 ਮਾਰਚ) ਨੂੰ ਆਪੋ-ਆਪਣੇ ਪਰਚੇ ਦਾਖ਼ਲ ਕਰ ਦਿੱਤੇ।

hs-phoolka-white-sik

ਪ੍ਰਾਇਵੇਟ ਸਕੂਲਾਂ ਦੀ ਫੀਸਾਂ ਅਤੇ ਸਿੱਖਿਆ ਵਿਵਸਥਾ ਨੂੰ ਦਿੱਲੀ ਦੀ ਤਰਜ ‘ਤੇ ਕਰੇ ਸੂਬਾ ਸਰਕਾਰ: ਫੂਲਕਾ

ਪ੍ਰਾਇਵੇਟ ਸਕੂਲਾਂ ਵਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਲੁਟ ਦਾ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਐਚ.ਐਸ. ਫੂਲਕਾ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਨੂੰ ਇਸ ਸੰਬੰਧੀ ਫੌਰੀ ਤੌਰ 'ਤੇ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਦੀ ਫੀਸ, ਮੁੜ ਦਾਖਲਾ ਫੀਸ ਅਤੇ ਕਿਤਾਬਾਂ ਖਰੀਦਣ ਦੇ ਮਾਮਲੇ ਵਿਚ ਪ੍ਰਾਇਵੇਟ ਸਕੂਲਾਂ ਦੀ ਮਨਮਾਨੀ ਨੂੰ ਰੋਕਣਾ ਚਾਹੀਦਾ ਹੈ।

Next Page »