ਵੀਡੀਓ

ਦੇਖੋ ਪੰਜ ਤੀਰ ਰਿਕਾਰਡਸ ਦੀਆਂ 6 ਪ੍ਰਸਿੱਧ ਛੋਟੀਆਂ ਪੰਜਾਬੀ ਫਿਲਮਾਂ

August 17, 2017   ·   0 Comments

short films panj teer records

ਪੰਜ ਤੀਰ ਰਿਕਾਰਡਸ ਨੇ 6 ਮਸ਼ਹੂਰ ਛੋਟੀਆਂ ਪੰਜਾਬੀ ਫਿਲਮਾਂ ਦਾ ਇਕ ਸਾਂਝੀ ਵੀਡੀਓ ਟ੍ਰੈਕ ਜਾਰੀ ਕੀਤਾ ਹੈ। ਇਸ ਵੀਡੀਓ ਟ੍ਰੈਕ 'ਚ, ਪੀਕੇ ਵਿਧ ਸਿੰਘ, ਬੇਰੋਜ਼ਗਾਰ, ਵੈਲੇਨਟਾਈਨਸ ਡੇ, ਵਾਏ ਉਡਦਾ ਪੰਜਾਬ, ਆਪਣਾ ਪੰਜਾਬ? ਅਤੇ ਆਈ ਐਮ ਸਰਦਾਰ ਜੀ ਫਿਲਮਾਂ ਸ਼ਾਮਲ ਹਨ।

Manjhpur and Gazi on UAPA

ਸਿੱਖ ਸਿਆਸੀ ਕੈਦੀਆਂ ਅਤੇ ਯੂ.ਏ.ਪੀ. ਕਾਨੂੰਨ ਬਾਰੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਵਿਸ਼ੇਸ਼ ਗੱਲਬਾਤ

ਸਿੱਖ ਸਿਆਸੀ ਕੈਦੀਆਂ ਦੀ ਸੂਚੀ ਤਿਆਰ ਕਰਨ ਅਤੇ ਉਨ੍ਹਾਂ ਦੇ ਕੇਸਾਂ ਦੀ ਪੈਰਵੀ ਕਰਨ ਵਾਲੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਪਰਮਜੀਤ ਸਿੰਘ ਵਲੋਂ 2 ਅਗਸਤ, 2017 ਨੂੰ ਗੱਲਬਾਤ ਕੀਤੀ ਗਈ। ਇਸ ਗੱਲਬਾਤ 'ਚ ਭਾਈ ਜਗਤਾਰ ਸਿੰਘ ਹਵਾਰਾ ਦੇ ਚੱਲ ਰਹੇ ਮੁਕੱਦਮਿਆਂ ਦੀ ਮੌਜੂਦਾ ਸਥਿਤੀ ਅਤੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਸਬੰਧ 'ਚ ਗੱਲਬਾਤ ਕੀਤੀ ਗਈ।

Irshad Al Badar

ਪੁਲਿਸ ਵਲੋਂ ਤਸ਼ੱਦਦ ਦਾ ਸ਼ਿਕਾਰ; 11 ਸਾਲਾਂ ਬਾਅਦ ਮਿਲਿਆ ਅੱਧਾ ਅਧੂਰਾ ਇਨਸਾਫ

ਇਰਸ਼ਾਦ ਨੇ ਦੱਸਿਆ, "ਪੁਲਿਸ ਵਲੋਂ ਸ਼ੱਕ ਦੇ ਆਧਾਰ 'ਤੇ ਚੁੱਕਿਆ ਗਿਆ, ਹਾਲੇ ਅਦਾਲਤ 'ਚ ਕੇਸ ਚੱਲਦਾ ਹੀ ਸੀ ਕਿ ਮੀਡੀਆ ਨੇ 'ਅੱਤਵਾਦੀ' ਬਣਾ ਦਿੱਤਾ।"

sikh arrested from gwalior

ਪੰਜਾਬ ਪੁਲਿਸ ਦਾ ਦਾਅਵਾ ਕਿ ਉਸਨੇ ਗਵਾਲੀਅਰ (ਮੱਧ ਪ੍ਰਦੇਸ਼) ਤੋਂ 3 ‘ਖਾੜਕੂਆਂ’ ਨੂੰ ਗ੍ਰਿਫਤਾਰ ਕੀਤਾ

ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਪੁਲਿਸ ਤੇ ਮੱਧ ਪ੍ਰਦੇਸ਼ ਦੀ ਏ. ਟੀ. ਐਸ. ਟੀਮ ਵੱਲੋਂ ਬੁੱਧਵਾਰ ਦੀ ਰਾਤ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ 3 ਖਾੜਕੂਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਮੁਤਾਬਕ ਪੰਜਾਬ ਨਾਲ ਜੁੜੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਨਾਲ ਸਬੰਧਿਤ 3 ਖਾੜਕੂਆਂ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

Punjab Singh Song

ਤੇਰਾ ਕੀ ਇਤਿਹਾਸ ਪੰਜਾਬ ਸਿੰਹਾਂ, ‘ਤੇ ਕੀ ਬਨੀ ਕਹਾਣੀ (ਇੱਕ ਗੀਤ)

ਪੰਜਾਬ ਦੀ ਜਵਾਨੀ ਦੇ ਨਸ਼ੇ ਵਿੱਚ ਰੁੜ ਜਾਣ ਬਾਰੇ ਸ਼ੋਸ਼ਲ ਮੀਡੀਏ ਤੇ ਇੱਕ ਗੀਤ ਕਾਫੀ ਦਿਨ ਤੋਂ ਚੱਲ ਰਿਹਾਂ ਹੈ। ਇਸ ਗੀਤ ਦਾ ਮੂਖੜਾ "ਓਹ ਅੱਜ ਵੇਖ ਮੌਤ ਦੀਆਂ ਪੁੜੀਆਂ ਚੋਂ, ਫਿਰੇ ਲੱਭਦੀ ਜਾਣ ਜਵਾਨੀ" ਹੈ।

hijacking case kanwarpal singh

ਸਿੱਖ ਹਾਈਜੈਕਰਾਂ ਦਾ ਕੇਸ: ਭਾਰਤੀ ਨਿਆਂ ਪ੍ਰਣਾਲੀ ਦਾ ਕਾਲਾ ਪੱਖ: ਕੰਵਰਪਾਲ ਸਿੰਘ ਨਾਲ ਗੱਲਬਾਤ

20 ਸਤੰਬਰ, 1981 ਨੂੰ ਸਿੱਖ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਅਤੇ ਮਹਿਤਾ ਚੌਂਕ ਵਿਖੇ 19 ਸਿੱਖਾਂ ਦੀ ਪੁਲਿਸ ਗੋਲੀਬਾਰੀ 'ਚ ਹੋਈ ਮੌਤ ਦੇ ਰੋਸ ਵਜੋਂ ਪੰਜ ਸਿੱਖ ਕਾਰਜਕਰਤਾਵਾਂ ਨੇ 29 ਸਤੰਬਰ, 1981 ਨੂੰ ਇਕ ਯਾਤਰੀ ਜਹਾਜ਼ ਅਗਵਾ ਕਰ ਲਿਆ ਸੀ।

Babbu-Mann-on-The-Black-Prince

‘ਦ ਬਲੈਕ ਪ੍ਰਿੰਸ’: ਸਤਿੰਦਰ ਸਰਤਾਜ ਨੂੰ ਬੱਬੂ ਮਾਨ ਦਾ ਸੁਨੇਹਾ, ਪੰਜਾਬੀਆਂ ਨੂੰ ਫਿਲਮ ਦੇਖਣ ਲਈ ਅਪੀਲ

ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੇ ਗਾਇਕ ਸਤਿੰਦਰ ਸਰਤਾਜ ਦੀ ਪਹਿਲੀ ਫਿਲਮ 'ਦ ਬਲੈਕ ਪ੍ਰਿੰਸ' ਲਈ ਇਕ ਵਿਸ਼ੇਸ਼ ਸੁਨੇਹਾ ਭੇਜਿਆ ਹੈ। 'ਦ ਬਲੈਕ ਪ੍ਰਿੰਸ' ਨੂੰ ਪਿਛਲੇ ਸ਼ੁੱਕਰਵਾਰ(21 ਜੁਲਾਈ) ਨੂੰ ਜਾਰੀ ਕੀਤਾ ਗਿਆ ਸੀ।

ajmer singh on The Black Prince

ਫਿਲਮ ‘ਦਾ ਬਲੈਕ ਪ੍ਰਿੰਸ’ ਦੇ ਬਾਰੇ ‘ਚ ਸਿੱਖ ਰਾਜਨੀਤਕ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਨਾਲ ਵਿਸ਼ੇਸ਼ ਗੱਲਬਾਤ

ਮਹਾਰਾਜਾ ਦਲੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਹੌਲੀਵੁਡ ਫਿਲਮ 'ਦਾ ਬਲੈਕ ਪ੍ਰਿੰਸ' ਦੇ ਬਾਰੇ 'ਚ ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਪਰਮਜੀਤ ਸਿੰਘ ਨੇ ਸਿੱਖ ਰਾਜਨੀਤਕ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਨਾਲ ਗੱਲਬਾਤ ਕੀਤੀ। ਡਾਇਰੈਕਟਰ ਕਵੀ ਰਾਜ ਦੀ ਇਸ ਫਿਲਮ 'ਚ ਮੁੱਖ ਭੂਮਿਕਾ ਸਤਿੰਦਰ ਸਰਤਾਜ ਅਤੇ ਸ਼ਬਾਨਾ ਆਜ਼ਮੀ ਨੇ ਨਿਭਾਈ। ਫਿਲਮ ਸ਼ੁੱਕਰਵਾਰ 21 ਜੁਲਾਈ ਨੂੰ ਦੁਨੀਆ ਭਰ 'ਚ ਜਾਰੀ ਕੀਤੀ ਗਈ। ਪੇਸ਼ ਹੈ ਗੱਲਬਾਤ ਦੀ ਪੂਰੀ ਰਿਕਾਰਡਿੰਗ।

kisan unions press conference

ਕਿਸਾਨ ਯੂਨੀਅਨਾਂ ਦੀ ਸਾਂਝੀ ਪ੍ਰੈਸ ਕਾਨਫਰੰਸ: ਕਿਸਾਨੀ ਮੁੱਦਿਆਂ ‘ਤੇ ਸੰਘਰਸ਼ ਦੀ ਚਿਤਾਵਨੀ (ਵੀਡੀਓ)

ਪੰਜਾਬ ਦੀ ਚਾਰ ਕਿਸਾਨ ਜਥੇਬੰਦੀਆਂ ਨੇ 18 ਜੁਲਾਈ (ਮੰਗਲਵਾਰ) ਨੂੰ ਪੰਜਾਬ ਕਿਸਾਨ ਭਵਨ ਚੰਡੀਗੜ੍ਹ ਵਿਖੇ ਇਕ ਸਾਂਝੀ ਮੀਟਿੰਗ ਕੀਤੀ। ਮੀਟਿੰਗ ਉਪਰੰਤ ਇਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ। ਇਹ ਹੈ ਉਸ ਪ੍ਰੈਸ ਕਾਨਫਰੰਸ ਦੀ ਸੰਖੇਪ ਵੀਡੀਓ ਰਿਪੋਰਟ।

Farmers-Press-Conference chandighar

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ: ਕਿਸਾਨ ਦੇ ਮੁੱਦਿਆਂ ‘ਤੇ ਲੜਣ ਦੀ ਚੇਤਾਵਨੀ

ਪੰਜਾਬ ਦੀਆਂ ਚਾਰ ਕਿਸਾਨ ਜਥੇਬੰਦੀਆਂ (ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਸਿੰਧੂਪੁਰ, ਪੱਗੜੀ ਸੰਭਾਲ ਜੱਟਾਂ, ਦੁਅਬਾ ਸੰਘਰਸ਼ ਕਮੇਟੀ) ਨੇ ਮੰਗਲਵਾਰ (18 ਜੁਲਾਈ) ਨੂੰ ਕਿਸਾਨ ਭਵਨ, ਚੰਡੀਗੜ੍ਹ ਵਿਖੇ ਇਕ ਸਾਂਝੀ ਮੀਟਿੰਗ ਕੀਤੀ।

Next Page »