ਸਿੱਖ ਖਬਰਾਂ

ਦਲ ਖ਼ਾਲਸਾ ਵਲੋਂ ਭਾਰਤੀ ਸੰਵਿਧਾਨ, ਵੋਟ-ਪ੍ਰਣਾਲੀ, ਸਵੈ-ਨਿਰਣੇ ਦੇ ਅਧਿਕਾਰ ਬਾਰੇ 24 ਜਨਵਰੀ ਨੂੰ ਕਨਵੈਨਸ਼ਨ

January 16, 2017   ·   0 Comments

ਦਲ ਖ਼ਾਲਸਾ ਦੇ ਆਗੂ ਅਤੇ ਕਾਰਜਕਰਤਾ ਮੀਡੀਆ ਨਾਲ ਗੱਲ ਕਰਦੇ ਹੋਏ

ਪੰਜਾਬ ਵਿਚ ਜਦੋਂ ਸਾਰੀਆਂ ਭਾਰਤੀ ਮੁੱਖਧਾਰਾ ਵਾਲੀਆਂ ਰਾਜਨੀਤਿਕ ਪਾਰਟੀਆਂ ਚੋਣਾਂ ਦੀ ਤਿਆਰੀ ਵਿਚ ਰੁਝੀਆਂ ਹੋਈਆਂ ਹਨ, ਵੱਖਵਾਦੀ ਸਿੱਖ ਰਾਜਨੀਤਿਕ ਪਾਰਟੀ ਦਲ ਖ਼ਾਲਸਾ ਵਲੋਂ 24 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਭਾਰਤੀ ਸੰਵਿਧਾਨ, ਵੋਟ-ਪ੍ਰਣਾਲੀ ਅਤੇ ਸਵੈ-ਨਿਰਣੇ ਦੇ ਅਧਿਕਾਰ ਬਾਰੇ ਇਕ ਕਨਵੈਨਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ।

sach di kandh inaugrated

1984 ਸਿੱਖ ਕਤਲੇਆਮ ਦੀ ਯਾਦ ‘ਚ ਬਣੀ “ਸੱਚ ਦੀ ਕੰਧ” ਹੋਈ ਸੰਗਤਾਂ ਨੂੰ ਸਮਰਪਿਤ

1984 ਸਿੱਖ ਕਤਲੇਆਮ ਦੇ ਦਰਦ ਨੂੰ ਬਿਆਨ ਕਰਦੀ ਯਾਦਗਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੰਪਲੈਕਸ ਵਿਖੇ ਤਿਆਰ ਕੀਤੀ ਗਈ "ਸੱਚ ਦੀ ਕੰਧ" ਯਾਦਗਾਰ ਕਤਲੇਆਮ ਪੀੜਤ ਵਿੱਧਿਆਵਾਂ ਵੱਲੋਂ ਗਿਆਨੀ ਗੁਰਬਚਨ ਸਿੰਘ, ਮਨਜੀਤ ਸਿੰਘ ਜੀ.ਕੇ., ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਵਾਇੰਸ ਚਾਂਸਲਰ ਡਾ. ਜਸਪਾਲ ਸਿੰਘ ਅਤੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਦੀ ਮੌਜੂਦਗੀ ਵਿਚ ਸੰਗਤਾਂ ਨੂੰ ਸਮਰਪਿਤ ਕੀਤੀ ਗਈ।

Sach di kandh

ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਨਾਂ ਕਾਤਲਾਂ ਵੱਜੋਂ “ਸੱਚ ਦੀ ਕੰਧ” ‘ਤੇ ਲਿੱਖੇ ਜਾਣ ਦੀ ਉਠੀ ਮੰਗ

"1984 ਸਿੱਖ ਕਤਲੇਆਮ ਪੀੜਤ ਪਰਿਵਾਰ" ਸੰਸਥਾ ਦੇ ਆਗੂ ਸਾਬਕਾ ਦਿੱਲੀ ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ, ਗੁਰਦੁਆਰਾ ਸ਼ਹੀਦ ਗੰਜ ਤਿਲਕ ਵਿਹਾਰ ਦੇ ਚੇਅਰਮੈਨ ਮੋਹਨ ਸਿੰਘ ਅਤੇ ਬਾਬੂ ਸਿੰਘ ਦੁੱਖਿਆ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੂੰ ਜੂਨ 1984 ਦੇ ਅਕਾਲ ਤਖ਼ਤ ਸਾਹਿਤ 'ਤੇ ਹਮਲੇ ਅਤੇ ਨਵੰਬਰ 1984 'ਚ ਸਿੱਖ ਕਤਲੇਆਮ ਦਾ ਦੋਸ਼ੀ ਕਰਾਰ ਦਿੰਦੇ ਹੋਏ ਦੋਨਾਂ ਦੇ ਨਾਂ ਲਿਖਿਆ ਪਲੇਟਾਂ ਯਾਦਗਾਰ ’ਚ ਲਗਾਉਣ ਦੀ ਵੀ ਮੰਗ ਕੀਤੀ।

sgpc-badungar-kiranjot-kaur-and-chawla

ਬੇਅਦਬੀ ਮਾਮਲਿਆਂ ਵਿੱਚ ਕਾਰਵਾਈ ਕਰਨਾ ਸਰਕਾਰ ਦੀ ਜ਼ਿੰਮੇਵਾਰੀ; ਕਮੇਟੀ ਦਾ ਕਾਰਜ ਖੇਤਰ ਧਾਰਮਿਕ: ਬਡੂੰਗਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਹੈ।

art exibition Samvad feature

ਸੰਵਾਦ ਵਲੋਂ ਅੰਮ੍ਰਿਤਸਰ ਵਿਖੇ ਕਲਾ ਪ੍ਰਦਰਸ਼ਨੀ 19 ਤੋਂ 22 ਜਨਵਰੀ ਤਕ ਕਰਵਾਈ ਜਾਏਗੀ

ਵਿਚਾਰ ਮੰਚ 'ਸੰਵਾਦ' ਵਲੋਂ ਇਕ ਕਲਾ ਪ੍ਰਦਰਸ਼ਨੀ ਅੰਮ੍ਰਿਤਸਰ ਵਿਖੇ ਲਾਈ ਜਾ ਰਹੀ ਹੈ। 19 ਜਨਵਰੀ ਤੋਂ 22 ਜਨਵਰੀ ਤਕ ਚੱਲਣ ਵਾਲੀ ਇਸ ਕਲਾ ਪ੍ਰਦਰਸ਼ਨੀ 'ਚ ਪੰਜਾਬ ਦੇ ਪੰਜ ਨੌਜਵਾਨਾਂ ਦੀ ਕਲਾ ਨੂੰ ਪ੍ਰਦਰਸ਼ਿਤ ਕੀਤਾ ਜਾਏਗਾ।

trailor bhagat singh panj teer records

ਭਾਈ ਰਣਧੀਰ ਸਿੰਘ ਜੀ ਦੀ ਭਗਤ ਸਿੰਘ ਨਾਲ ਮੁਲਾਕਾਤ ਉੱਤੇ ਅਧਾਰਤ ਫਿਲਮ “ਭਗਤ ਸਿੰਘ” ਦੀ ਝਲਕ ਜਾਰੀ ਹੋਈ

ਪੰਜ ਤੀਰ ਰਿਕਾਰਡਸ ਵਲੋਂ ਆਉਣ ਵਾਲੀ ਛੋਟੀ ਫਿਲਮ 'ਭਗਤ ਸਿੰਘ' ਦੀ ਝਲਕ ਜਾਰੀ ਕਰ ਦਿੱਤੀ ਗਈ ਹੈ। ਇਹ ਫਿਲਮ ਭਾਈ ਰਣਧੀਰ ਸਿੰਘ ਦੀ ਭਗਤ ਸਿੰਘ ਨਾਲ ਮੁਲਾਕਾਤ 'ਤੇ ਆਧਾਰਿਤ ਹੈ।

Article by Avtar Singh on ideological attacks on nations

ਵਿਚਾਰਧਾਰਕ ਹਮਲੇ ਅਤੇ ਕੌਮਾਂ ਦੀ ਬਚਾਅ ਰਣਨੀਤੀ (ਲੇਖਕ: ਅਵਤਾਰ ਸਿੰਘ)

ਭਾਰਤ ਵਿੱਚ ਕੱਟੜਪੰਥੀ ਲੋਕਾਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਬਿਪਰਵਾਦੀ ਤਾਕਤਾਂ ਦੇ ਸਿੱਖ ਧਰਮ ਅਤੇ ਸਿੱਖਾਂ ਦੇ ਕੌਮੀ ਸਰੂਪ ਉੱਤੇ ਹਮਲੇ ਲਗਾਤਾਰ ਵਧ ਗਏ ਹਨ।

ਭਾਈ ਮਾਨ ਸਿੰਘ ਨੂੰ ਲੁਧਿਆਣਾ ਜੇਲ੍ਹ ਤੋਂ ਲੈਣ ਪਹੁੰਚੇ ਭਾਈ ਦਲਜੀਤ ਸਿੰਘ, ਐਡਵੋਕੇਟ  ਜਸਪਾਲ ਸਿੰਘ ਮੰਝਪੁਰ, ਭਾਈ ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਭਵਨਦੀਪ ਸਿੰਘ, ਭਾਈ ਸੁਖਪਾਲ ਸਿੰਘ ਫੁੱਲਾਂਵਾਲ, ਭਾਈ ਵਿਸਾਖਾ ਸਿੰਘ ਅਤੇ ਪਰਿਵਾਰਕ ਮੈਂਬਰ

1987 ਬੈਂਕ ਡਕੈਤੀ ਕੇਸ: ਭਾਈ ਮਾਨ ਸਿੰਘ ਅਤੇ ਹੋਰ ਸਿੱਖਾਂ ਦੀ ਹੋਈ ਰਿਹਾਈ

ਪੰਜਾਬ ਵਿਚ ਖਾੜਕੂਵਾਦ ਦੌਰਾਨ 1987 ਵਿਚ ਲੁਧਿਆਣਾ ਦੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਮਿਲਰ ਗੰਜ ਵਿਚ ਹੋਈ 5 ਕਰੋੜ 70 ਲੱਖ ਦੇ ਬਹੁਚਰਚਿਤ ਡਕੈਤੀ ਕੇਸ 'ਚ ਸਾਰੇ ਸਿੱਖਾਂ ਨੂੰ 10 ਜਨਵਰੀ ਨੂੰ ਬਰੀ ਕਰ ਦਿੱਤਾ ਸੀ।

acquited-sikh-tada-case

ਸੁਪਰੀਮ ਕੋਰਟ ਵਲੋਂ ਬਹੁ-ਚਰਚਿਤ 1987 ਲੁਧਿਆਣਾ ਬੈਂਕ ਡਕੈਤੀ ਕੇਸ ਬਰੀ; ਅੱਜ ਰਿਹਾਈ

ਲੁਧਿਆਣਾ: ਪੰਜਾਬ ਵਿਚ ਖਾੜਕੂਵਾਦ ਦੌਰਾਨ 1987 ਵਿਚ ਲੁਧਿਆਣਾ ਦੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਮਿਲਰ ਗੰਜ ਵਿਚ ਹੋਈ 5 ਕਰੋੜ 70 ਲੱਖ ਦੇ ਬਹੁਚਰਚਿਤ ਡਕੈਤੀ ਕੇਸ ਨੂੰ 10 ਜਨਵਰੀ, 2017 ਨੂੰ ਸੁਪਰੀਮ ਕੋਰਟ ਦੇ ਜਸਟਿਸ ਪਿਨਾਕੀ ਘੋਸ਼ ਤੇ ਜਸਟਿਸ ਨਾਰੀਮਾਨ ਦੇ ਦੋਹਰੇ ਬੈਂਚ ਨੇ ਬਾ-ਇੱਜ਼ਤ ਬਰੀ ਕਰ ਦਿੱਤਾ। ਇਨ੍ਹਾਂ ਸਿੱਖਾਂ ਦੀ ਰਿਹਾਈ ਅੱਜ ਹੋਵੇਗੀ।

jagjit-singh-herike-sangrur

ਘਵੱਦੀ ਕੇਸ: ਜਗਜੀਤ ਸਿੰਘ ਹੇੜੀਕੇ ਨੂੰ ਜ਼ਮਾਨਤ ਮਿਲੀ; ਅੱਜ ਰਿਹਾਈ ਦੀ ਸੰਭਾਵਨਾ

ਲੁਧਿਆਣਾ ਦੀ ਇਕ ਅਦਾਲਤ ਨੇ ਘਵੱਦੀ ਕੇਸ ਵਿਚ ਹੋਰ ਸਿੱਖ ਜਗਜੀਤ ਸਿੰਘ ਪੁੱਤਰ ਨਾਜ਼ਮ ਸਿੰਘ ਪਿੰਡ ਹੇੜੀਕੇ, ਜ਼ਿਲ੍ਹਾ ਸੰਗਰੂਰ ਦੀ ਜ਼ਮਾਨਤ ਕੱਲ੍ਹ (10 ਜਨਵਰੀ) ਨੂੰ ਮਨਜ਼ੂਰ ਕਰ ਲਈ ਸੀ। ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰ ਜ਼ਮਾਨਤ ਭਰ ਰਹੇ ਹਨ। ਉਮੀਦ ਹੈ ਕਿ ਅੱਜ ਜਗਜੀਤ ਸਿੰਘ ਦੀ ਜ਼ਮਾਨਤ ਭਰ ਜਾਏਗੀ ਅਤੇ ਉਹ ਦੇਸ਼ ਸ਼ਾਮ ਜੇਲ੍ਹ ਤੋਂ ਰਿਹਾਅ ਹੋ ਜਾਣਗੇ।

Next Page »