ਸਿੱਖ ਖਬਰਾਂ

ਦਰਬਾਰ ਸਾਹਿਬ ਪਰਕਰਮਾ ‘ਚ ਪੁਰਾਤਨ ਬੇਰੀਆਂ ਨੂੰ ਫ਼ਲ ਲੱਗਿਆ; ਵਰਸਿਟੀ ਦੇ ਮਾਹਿਰਾਂ ਦੀ ਮਿਹਨਤ ਰੰਗ ਲਿਆਈ

March 22, 2017   ·   0 Comments

ਦਰਬਾਰ ਸਾਹਿਬ ਪਰਕਰਮਾ 'ਚ ਪੁਰਾਤਨ ਬੇਰੀਆਂ

ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਥਾਪਤ ਪੁਰਾਤਨ ਤੇ ਇਤਿਹਾਸਕ ਬੇਰੀਆਂ, ਬੇਰ ਬਾਬਾ ਬੁੱਢਾ ਸਾਹਿਬ ਅਤੇ ਲਾਚੀ ਬੇਰ ਦੀ ਮਾਹਿਰਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਸਾਂਭ ਸੰਭਾਲ ਦੇ ਸਿੱਟੇ ਵਜੋਂ ਇਸ ਸਾਲ ਇਨ੍ਹਾਂ ਬੇਰੀਆਂ ਨੂੰ ਭਰਵਾਂ ਫ਼ਲ ਲੱਗਾ ਹੈ। ਪੁਰਾਤਨ ਬੇਰੀਆਂ ਸਾਹਿਬ ਲਗਪਗ ਪੰਜ ਸਦੀ ਪੁਰਾਣੇ ਦਰੱਖ਼ਤ ਹਨ। ਬੇਰ ਬਾਬਾ ਬੁੱਢਾ ਸਾਹਿਬ ਉਸ ਵੇਲੇ ਦੀ ਹੀ ਪੁਰਾਤਨ ਬੇਰੀ ਹੈ, ਜਿਸ ਦੀ ਸਾਂਭ-ਸੰਭਾਲ ਲਈ ਇਸ ਦੇ ਹੇਠਾਂ ਲੋਹੇ ਦੇ ਐਂਗਲ ਦਾ ਸਟੈਂਡ ਬਣਾ ਕੇ ਇਸ ਨੂੰ ਆਸਰਾ ਦਿੱਤਾ ਗਿਆ ਹੈ।

nakodar saka shaheeds

ਨਕੋਦਰ ਸਾਕੇ ਦੇ ਸ਼ਹੀਦਾਂ ਦੀਆਂ ਤਸਵੀਰਾਂ ਨਿਊਯਾਰਕ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ‘ਚ ਲੱਗੀਆਂ

ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ 'ਚ ਨਿਊਯਾਰਕ ਦੇ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ ਵਿਖੇ ਦੋ ਵੱਖ-ਵੱਖ ਸਮਾਗਮਾਂ ਦੌਰਾਨ ਮਨਾਈ ਗਈ, ਜਿੱਥੇ ਵੱਡੀ ਗਿਣਤੀ ‘ਚ ਸੰਗਤ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ।

sgpc poster vatavaran divas

ਸ਼੍ਰੋਮਣੀ ਕਮੇਟੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ‘ਵਾਤਾਵਰਣ ਦਿਵਸ’ ਦੇ ਰੂਪ ‘ਚ ਮਨਾਏਗੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ 'ਵਾਤਾਵਰਣ ਦਿਵਸ' ਦੇ ਰੂਪ 'ਚ ਮਨਾਉਣ ਦਾ ਐਲਾਨ ਕੀਤਾ ਹੈ।

Chithisinghpura-Massacre-orphans

17 ਸਾਲ ਬਾਅਦ ਵੀ ਛੱਤੀਸਿੰਘਪੁਰਾ ਸਿੱਖ ਕਤਲੇਆਮ ਦਾ ਇਨਸਾਫ ਨਹੀਂ: ਸਿੱਖ ਜਥੇਬੰਦੀ ਨੇ ਦੁਬਾਰਾ ਜਾਂਚ ਮੰਗੀ

ਕਸ਼ਮੀਰ ਸਥਿਤ ਸਿੱਖ ਜਥੇਬੰਦੀ ਆਲ ਪਾਰਟੀ ਸਿੱਖ ਤਾਲਮੇਲ ਕਮੇਟੀ ਨੇ ਜੰਮੂ ਕਸ਼ਮੀਰ ਦੀ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ 20 ਮਾਰਚ, 2000 'ਚ ਛੱਤੀਸਿੰਘਪੁਰਾ 'ਚ ਹੋਏ 35 ਸਿੱਖਾਂ ਦੇ ਕਤਲੇਆਮ ਦੀ ਦੁਬਾਰਾ ਜਾਂਚ ਕਰਵਾਈ ਜਾਏ।

rare documents punjabi university patiala

ਪੰਜਾਬੀ ਯੂਨੀਵਰਸਿਟੀ ‘ਚ ਦੁਰਲੱਭ ਦਸਤਾਵੇਜ਼ਾਂ ਨੂੰ ਹਟਾਉਣ ਦੀ ਕੋਸ਼ਿਸ਼ ‘ਤੇ ਵਿਸ਼ੇਸ਼ ਵੀਡੀਓ ਰਿਪੋਰਟ

ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਿਥੇ ਕਿ ਕੁਝ ਦੁਰਲੱਭ ਦਸਤਾਵੇਜ਼ਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। 15 ਮਾਰਚ ਨੁੰ ਕੁਝ ਵਿਦਿਆਰਥੀਆਂ ਨੇ ਦੇਖਿਆ ਕਿ ਕਈ ਦਸਤਾਵੇਜ਼, ਕਿਤਾਬਾਂ, ਦੁਰਲੱਭ ਅਖ਼ਬਾਰ ਅਤੇ ਹੱਥ ਲਿਖਤਾਂ ਇਕ ਟਰੱਕ ਵਿਚ ਲੱਦੀਆਂ ਜਾ ਰਹੀਆਂ ਸੀ। ਪਤਾ ਕਰਨ 'ਤੇ ਵਿਦਿਆਰਥੀਆਂ ਨੂੰ ਪਤਾ ਚੱਲਿਆ ਕਿ ਯੂਨੀਵਰਸਿਟੀ ਨੇ ਇਨ੍ਹਾਂ ਕਾਗਜ਼ਾਂ, ਕਿਤਾਬਾਂ ਨੂੰ ਕਿਸੇ ਰੱਦੀ ਵਾਲੇ ਨੂੰ ਵੇਚ ਦਿੱਤਾ ਸੀ।

principal bikram college

ਬਿਕਰਮ ਕਾਲਜ ਪਟਿਆਲਾ ਦੀ ਪ੍ਰਿੰਸੀਪਲ ਨੇ ਗੁਰਬਾਣੀ ਪਾਠ ਕਰਵਾਉਣ ਤੋਂ ਰੋਕਿਆ; ਸ਼੍ਰੋਮਣੀ ਕਮੇਟੀ ਨੇ ਜਾਂਚ ਟੀਮ ਬਣਾਈ

ਸੋਸ਼ਲ ਮੀਡੀਆ 'ਤੇ ਚੱਲ ਰਹੀ ਵੀਡੀਓ, ਜਿਸ ਵਿਚ ਬਿਕਰਮ ਕਾਲਜ ਆਫ ਕਾਮਰਸ (ਪਟਿਆਲਾ) ਦੀ ਪ੍ਰਿੰਸੀਪਲ ਗੁਰਬਾਣੀ ਅਖੰਡ ਪਾਠ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਰਹੀ ਹੈ, ਦੀ ਜਾਂਚ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਕਮੇਟੀ ਬਣਾਈ ਹੈ। ਵੀਡੀਓ ਵਿਚ ਪਿੰ੍ਰਸੀਪਲ ਕਹਿ ਰਹੀ ਹੈ ਕਿ ਕਾਲਜ 'ਸੈਕੂਲਰ' ਥਾਂ ਹੈ ਇਸ ਲਈ ਉਹ ਕਾਲਜ ਕੈਂਪਸ 'ਚ ਵਿਦਿਆਰਥੀਆਂ ਨੂੰ ਗੁਰਬਾਣੀ ਅਖੰਡ ਪਾਠ ਦੀ ਇਜਾਜ਼ਤ ਨਹੀਂ ਦੇ ਸਕਦੀ।

ajmer singh saraba village

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਸਰਾਭਾ ‘ਚ ਭਾਈ ਅਜਮੇਰ ਸਿੰਘ ਵਲੋਂ ਦਿੱਤਾ ਗਿਆ ਭਾਸ਼ਣ

ਸਿੱਖ ਇਤਿਹਾਸਕਾਰ ਭਾਈ ਅਜਮੇਰ ਸਿੰਘ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ 'ਤੇ ਲਿਖੀ ਗਈ ਨਵੀਂ ਕਿਤਾਬ "ਤੂਫਾਨਾਂ ਦਾ ਸ਼ਾਹ-ਅਸਵਾਰ: ਕਰਤਾਰ ਸਿੰਘ ਸਰਾਭਾ" 7 ਮਾਰਚ, 2017 ਨੂੰ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ ਵਿਖੇ ਸ਼ਹੀਦ ਸਰਾਭਾ ਦੇ ਵਾਰਸਾਂ ਵਿਚੋਂ ਇਕ ਬੀਬੀ ਸਤਵੰਤ ਕੌਰ ਨੇ ਜਾਰੀ ਕੀਤੀ।

ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਨਿਕਲਦੇ ਸਮੇਂ "ਫਤਿਹ ਮਾਰਚ" ਦਾ ਦ੍ਰਿਸ਼

ਬਾਬਾ ਬਘੇਲ ਸਿੰਘ ਵਲੋਂ ਦਿੱਲੀ ਫਤਿਹ ਦੀ ਯਾਦ ‘ਚ ਦਲ ਖਾਲਸਾ ਵਲੋਂ ਹੁਸ਼ਿਆਰਪੁਰ ਵਿਖੇ ਫਤਿਹ ਮਾਰਚ

ਆਜ਼ਾਦੀ-ਪਸੰਦ ਜਥੇਬੰਦੀ ਦਲ ਖ਼ਾਲਸਾ ਵਲੋਂ ਸਿੱਖ ਜਰਨੈਲ ਬਾਬਾ ਬਘੇਲ ਸਿੰਘ ਵਲੋਂ ਦਿੱਲੀ ਦਾ ਲਾਲ ਕਿਲ੍ਹਾ ਫਤਿਹ ਕਰਕੇ ਉਸ ਉੱਤੇ ਖਾਲਸਾਈ ਝੰਡਾ ਲਹਿਰਾਉਣ ਦੇ ਇਤਿਹਾਸਕ ਦਿਹਾੜੇ ਦੀ ਯਾਦ ਵਿਚ 'ਖਾਲਸਾ ਮਾਰਚ' ਕੀਤਾ ਗਿਆ ਅਤੇ ਪੰਜਾਬ ਦੇ ਖੁੱਸੇ ਰਾਜ-ਭਾਗ ਅਤੇ ਸ਼ਾਨੌ-ਸ਼ੌਕਤ ਨੂੰ ਮੁੜ ਬਹਾਲ ਕਰਨ ਦੇ ਟੀਚੇ ਪ੍ਰਤੀ ਆਪਣੀ ਦ੍ਰਿੜ੍ਹਤਾ ਦੁਹਰਾਈ ਗਈ।

Calender Nanakshahi 2017-final

ਦਲ ਖ਼ਾਲਸਾ ਵਲੋਂ ਅਕਾਲ ਤਖ਼ਤ ਸਾਹਿਬ ਵਿਖੇ ਸੰਮਤ 549 ਦਾ ਮੂਲ਼ ਨਾਨਕਸ਼ਾਹੀ ਕਲੰਡਰ (2003) ਜਾਰੀ

ਆਜ਼ਾਦੀ ਪਸੰਦ ਜਥੇਬੰਦੀ ਦਲ ਖ਼ਾਲਸਾ ਨੇ ਸਿੱਖ ਕੈਲੰਡਰ ਅਨੁਸਾਰ ਸਾਲ ਦੇ ਪਹਿਲੇ ਦਿਨ ਸੰਮਤ 549 ਦਾ ਮੂਲ ਨਾਨਕਸ਼ਾਹੀ ਕਲੰਡਰ ਜਾਰੀ ਕੀਤਾ, ਜਿਸਨੂੰ ਸ਼੍ਰੋਮਣੀ ਕਮੇਟੀ ਨੇ ਖਾਲਸਾ ਪੰਥ ਦੀ ਭਾਵਨਾਵਾਂ ਅਨੁਸਾਰ ਅਤੇ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ ਨਾਲ ਅਪ੍ਰੈਲ 2003 ਵਿੱਚ ਲਾਗੂ ਕੀਤਾ ਸੀ ਪਰ 2010 ਵਿਚ ਬਾਦਲ ਪਰਿਵਾਰ ਅਤੇ ਸੰਤ ਸਮਾਜ ਦੇ ਪ੍ਰਭਾਵ ਹੇਠ ਸ਼੍ਰੋਮਣੀ ਕਮੇਟੀ ਨੇ ਜਿਸਨੂੰ ਮੁੜ ਬਿਕਰਮੀ ਵਿੱਚ ਬਦਲ ਦਿੱਤਾ।

ਲੇਖਕ: ਜਸਪਾਲ ਸਿੰਘ ਮੰਝਪੁਰ

2017 ਪੰਜਾਬ ਚੋਣਾਂ ਦੇ ਨਤੀਜੇ … (ਲੇਖਕ: ਜਸਪਾਲ ਸਿੰਘ ਮੰਝਪੁਰ)

ਵੋਟ ਰਾਜਨੀਤੀ ਪੰਥਕ ਸਿਆਸਤ ਤੋਂ ਵੱਖ ਹੈ। ਪੰਜਾਬ ਦੀਆਂ ਵੋਟਾਂ ਪੰਥ ਦਾ ਇਕ ਨਿਗੂਣਾ ਜਿਹਾ ਹਿੱਸਾ ਹੈ। ਪੰਥ ਬਹੁਤ ਵਿਸ਼ਾਲ ਹੈ ਅਤੇ ਸਮੁੱਚੀ ਧਰਤੀ ਉਪਰ ਵਸਦੇ ਗੁਰਸਿੱਖਾਂ ਦਾ ਸਮੂਹ ਹੈ ਪਰ ਗੁਰੂ-ਲਿਵ ਤੋਂ ਟੁੱਟਿਆਂ ਨੇ ਵੋਟ ਰਾਜਨੀਤੀ ਦੀ ਸੋਝੀ ਨਾ ਹੋਣ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਆਪੋ-ਆਪਣੀ ਰਾਇ ਦਿੱਤੀ ਹੈ।

« Previous PageNext Page »