Site icon Sikh Siyasat News

ਸਿੱਖ ਵਿਦਵਾਨਾਂ ਨੇ ਜਸਟਿਨ ਟਰੂਡੋ ਪ੍ਰਤੀ ਭਾਰਤੀ ਸਟੇਟ ਦੇ ਵਤੀਰੇ ਦੀ ਅਲੋਚਨਾ ਕੀਤੀ

ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ 28-ਏ, ਚੰਡੀਗੜ੍ਹ ਵਿੱਚ ਬੁੱਧੀਜੀਵੀਆਂ ਅਤੇ ਚਿੰਤਕਾਂ ਦੇ ਇਕੱਠ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੇਰੀ ਬਾਰੇ ਨਿਰਾਸ਼ਾ ਜ਼ਾਹਰ ਕੀਤੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਕਨੇਡਾ ਦੇ ਪ੍ਰਧਾਨ ਮੰਤਰੀ ਪ੍ਰਤੀ ਭੇਦ-ਭਾਵ ਵਾਲਾ ਰਵੱਈਆ ਆਪਣਾਉਂਣ ਨਾਲ ਸੰਸਾਰ ਬਰ ਦੇ ਸਿੱਖਾਂ ਵਿਚ ਗਲਤ ਸੰਦੇਸ਼ ਗਿਆ ਹੈ ਜਿਸ ਦੇ ਮੰਤਰੀ ਮੰਡਲ ਵਿਚ ਚਾਰ ਸਿੱਖ ਭਾਈਚਾਰੇ ਨਾਲ ਸੰਬੰਧਿਤ ਮੰਤਰੀ ਹਨ ਅਤੇ ਜਿਸ ਦੀ ਸਰਕਾਰ ਵਿਚ 17 ਪਾਰਲੀਮੈਂਟ ਮੈਂਬਰ ਪ੍ਰਵਾਸੀ ਭਾਈਚਾਰਾ ਦੇ ਹੋਣ। ਭਾਰਤ ਸਰਕਾਰ ਦੇ ਵਲੋਂ ਆਪਣਾਏ ਜਾ ਰਹੇ ਪੱਖ-ਪਾਤੀ ਅਤੇ ਦੋਗਲੀ ਨੀਤੀ ਨੂੰ ਚੰਗੀ ਤਰ੍ਹਾਂ ਵੇਖ ਰਿਹਾ ਹੈ। ਅਮ੍ਰੀਕਾ ਦੇ ਹਿੰਦੂ ਵਪਾਰੀ ਸਲੱਭ ਕੁਮਾਰ ਵੱਲੋ ਟਰੰਪ ਦੀ ਚੌਣ ਮੁਹਿੰਮ ਵਿਚ ਇਕ ਮੀਲੀਅਨ ਡਾਲਰ ਯੋਗਦਾਨ ਇਸ ਕਰਕੇ ਕਿ ਪਾਇਆ ਕਿ ਟਰੰਪ ਇਸਲਾਮ ਵਿਰੋਧੀ ਏਜੰਡੇ ‘ਤੇ ਚੋਣ ਲੜ ਰਿਹਾ ਸੀ। ਇਸ ਮੌਕੇ ਹਿੰਦੂ ਸੰਗਰਨ ਵਲੋ ਵੀ ਟਰੰਪ ਦੇ ਹੱਕ ਵਿਚ ਪ੍ਰਚਾਰ ਕੀਤਾ ਸੀ।

ਭਾਰਤ ਸਰਕਾਰ ਦਾ ਟਰੂਡੋ ਪ੍ਰਤੀ ਬੇਰੁਖੀ ਵਾਲਾ ਰਵੱਈਆ ਪੰਥ ਅਤੇ ਪੰਜਾਬ ਵਿਰੋਧੀ ਸੋਚ ਦਾ ਹੀ ਸਿੱਟਾ ਹੈ। ਦਿੱਲੀ ਦੇ ਤਖ਼ਤ ਉੱਤੇ ਕਿਸੇ ਵੀ ਧਿਰ ਦਾ ਰਾਜ ਹੋਵੇ, ਉਸ ਦੇ ਮਨ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ (ਸ੍ਰੀ ਅਮ੍ਤਿਸਰ ਸਾਹਿਬ ) ਪ੍ਰਤੀ ਨਫ਼ਰਤ ਰਹੇਗੀ ਹੀ ਇਸ ਦਾ ਕਾਰਨ ਬੜਾ ਸਪੱਸ਼ਟ ਹੈ ਕਿਉਂਕਿ ਦਿੱਲੀ ਕਿਸੇ ਵੀ ਕੀਮਤ ਉੱਤੇ ਇਹ ਪ੍ਰਵਾਨ ਕਰਨ ਲਈ ਤਿਆਰ ਨਹੀ ਹੈ ਕਿ ਖਾਲਸਾ ਪੰਥ ਇੱਕ ਅੱਡਰੀ ,ਅਜ਼ਾਦ ਅਤੇ ਨਿਆਰੀ ਕੌਮ ਹੈ। ਭਾਰਤੀ ਸਰਕਾਰ ਨੇ ਇਕ ਖੁੱਲ੍ਹੇ ਦਿਲ ਵਾਲੇ ਵਿਅਕਤੀ ਨੂੰ ਸਵਾਗਤ ਕਰਨ ਦਾ ਮੌਕਾ ਗੁਆ ਦਿੱਤਾ ਹੈ ਜੋ ਆਪਣੇ ਉਦਾਰਵਾਦੀ ਦ੍ਰਿਸ਼ਟੀਕੋਣ ਲਈ ਜਾਣਿਆ ਜਾਂਦਾ ਹੈ ਅਤੇ ਉਸ ਨੇ ਆਪਣੇ ਦੇਸ਼ ਵਿਚ ਜਾਤ ਜਾਂ ਧਰਮ ਦੇ ਭੇਦਭਾਵ ਦੇ ਬਾਵਜੂਦ ਆਪਣੇ ਦੇਸ਼ ਵਿਚ ਖੁਸ਼ਹਾਲੀ ਅਤੇ ਖੁਸ਼ਹਾਲ ਹੋਣ ਦੇ ਮੌਕੇ ਮੁਹੱਈਆ ਕਰਵਾਏ ਹਨ।

ਇਹ ਦੁਖਦਾਈ ਹੈ ਕਿ ਭਾਰਤ ਸਰਕਾਰ, ਵਪਾਰ ਦੇ ਬਦਲੇ ਅਤੇ ਦੁਨੀਆ ਦੇ ਛੇਵੇਂ ਸਭ ਤੋਂ ਵੱਡੇ ਅਰਥਚਾਰੇ ਨਾਲ ਦੂਜੀਆਂ ਆਰਥਿਕ ਲਾਭਾਂ ਨੂੰ ਚਲਾਉਣ ਲਈ ਇਸ ਮੌਕੇ ਦੀ ਵਰਤੋਂ ਕਰਨ ਦੀ ਬਜਾਏ, ਸੰਕੁਚਿਤ ਸਾਮਾਜਕ ਵਿਚਾਰਾਂ ਤੇ ਅਟਕ ਰਹੀ ਹੈ।ਸਿੱਖਾਂ ਦੇ ਖਿਲਾਫ ਅਜਿਹਾ ਪੱਖਪਾਤ ਵਾਲਾ ਰਵੱਈਆ ਭਾਈਚਾਰੇ ਨੂੰ ਹੋਰ ਅੱਗੇ ਵਧਾਉਣਾ ਸੀ। ਜਦੋਂ ਵੀ ਦੁਨੀਆਂ ਦਾ ਕੋਈ ਵੱਡਾ ਬੰਦਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਲਈ ਆਏਗਾ ਤਾਂ ਮਨੁੱਖਤਾ ਵਿਰੋਧੀ ਤਾਕਤਾਂ ਦੇ ਢਿੱਡ ਪੀੜ ਹੋਏਗੀ ਹੀ। ਦੁਨੀਆ ਭਰ ਵਿੱਚੋ ਦਰਬਾਰ ਸਾਹਿਬ ਵਿਖੇ ਆਉਣ ਵਾਲਾ ਹਰ ਵੱਡਾ ਬੰਦਾ ਤਾਂ ਇਹ ਵੇਖਣ ਲਈ ਆਉਂਦਾ ਹੈ ਕਿ ਸਾਡੇ ਦੇਸ (ਵਿਦੇਸ਼ )ਵਿੱਚ ਵੱਸਣ ਵਾਲੇ ਸਿੱਖਾਂ ਦੇ ਮਨਾਂ ਅੰਦਰ ਮਨੁੱਖਤਾ ਦੇ ਭਲੇ ਦੀ ਸੇਵਾ ਕਰਨ ਦੇ ਜਜ਼ਬੇ ਦੀ ਸ਼ਕਤੀ ਕਿੱਥੋ ਪੈਦਾ ਹੁੰਦੀ ਹੈ।ਉਹ ਤਾਂ ਸਿੱਖ ਪੰਥ ਦੇ ਵੰਡ ਛੱਕਣ ਦੇ ਸਿਧਾਂਤ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੇ ਸਿਧਾਂਤ ਵੇਖਣ ਆਉਂਦੇ ਹਨ।

ਅਮਰ ਸਿੰਘ ਚਾਹਲ, ਜਗਦੇਵ ਸਿੰਘ ਸੋਢੀ, ਜਸਪਾਲ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਢਿੱਲੋਂ, ਖੁਸ਼ਹਾਲ ਸਿੰਘ, ਅਮਰਜੀਤ ਸਿੰਘ, ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਤੇਜ ਸਿੰਘ ਅਤੇ ਕਰਤਾਰ ਸਿੰਘ ਗੋਸਤਟੀ ਨੇ ਇਸ ਇਕੱਠ ਵਿੱਚ ਹਿੱਸਾ ਲਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version