Site icon Sikh Siyasat News

ਗੌਰੀ ਲੰਕੇਸ਼ ਕਤਲ: ਕਰਨਾਟਕ ਸਰਕਾਰ ਨੇ ਕੇਂਦਰ ਨੂੰ ਰਿਪੋਰਟ ਭੇਜੀ

ਬੰਗਲੌਰ: ਸੀਨੀਅਰ ਪੱਤਰਕਾਰ ਗੌਰੀ ਲੈਕੇਸ ਦੀ ਲਾਸ਼, ਜਿਸ ਨੂੰ ਅਣਪਛਾਤੇ ਵਿਅਕਤੀਆਂ ਨੇ ਆਪਣੇ ਨਿਵਾਸ ਵਿਖੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।(ਫੋਟੋ: ਆਈਏਐਸ)

ਚੰਡੀਗੜ:  ਸੀਨੀਅਰ ਪੱਤਰਕਾਰ ਅਤੇ ਹਿੰਦੂਤਵੀ ਤਾਕਤਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੀ ਗੌਰੀ ਲੰਕੇਸ਼ ਕਤਲ ਦੇ ਮਾਮਲੇ ਸਬੰਧੀ ਕਰਨਾਟਕ ਸਰਕਾਰ ਵੱਲੋਂ ਭੇਜੀ ਗਈ ਰਿਪੋਰਟ ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਮਿਲ ਗਈ ਹੈ। ਕਰਨਾਟਕ ਦੇ ਮੁੱਖ ਸਕੱਤਰ ਵੱਲੋਂ ਭੇਜੀ ਗਈ ਰਿਪੋਰਟ ’ਚ ਕਤਲ ਅਤੇ ਉਸ ਮਗਰੋਂ ਪੁਲੀਸ ਵੱਲੋਂ ਕੀਤੀ ਗਈ ਜਾਂਚ ਦੇ ਵੇਰਵੇ ਦਿੱਤੇ ਗਏ ਹਨ।

ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਰਿਪੋਰਟ ’ਚ ਸੂਬਾ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਵੀ ਜ਼ਿਕਰ ਕੀਤਾ ਗਿਆ ਹੈ

ਸਬੰਧਤ ਖ਼ਬਰ: ਭਾਜਪਾ ਆਗੂ ਨੇ ਕਿਹਾ; ਜੇ ਆਰ.ਐਸ.ਐਸ. ਖਿਲਾਫ ਨਾ ਲਿਖਿਆ ਹੁੰਦਾ ਤਾਂ ਸ਼ਾਇਦ ਜਿਉਂਦੀ ਹੁੰਦੀ ਗੌਰੀ ਲੰਕੇਸ਼

ਜ਼ਿਕਰਯੋਗ ਹੈ ਕਿ ਬੀਤੇਂ ਦਿਨੀ ਬੈਂਗਲੁਰੂ ‘ਚ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਨੇ ਉਸਦੇ ਘਰ ‘ਚ ਵੜ ਕੇ ਉਸਨੂੰ ਗੋਲੀਆਂ ਮਾਰੀਆਂ। ਗੌਰੀ ਲੰਕੇਸ਼ ਦੀ ਪਛਾਣ ਸਿਸਟਮ ਵਿਰੋਧੀ, ਗਰੀਬ ਸਮਰਥਕ ਅਤੇ ਦਲਿਤ ਸਮਰਥਕ ਵਜੋਂ ਕੀਤੀ ਜਾਂਦੀ ਹੈ। ਸਾਲ 1962 ‘ਚ ਪੈਦਾ ਹੋਈ ਦੇ ਪਿਤਾ ਪੀ. ਲੰਕੇਸ਼ ‘ਲੰਕੇਸ਼ ਪੱਤਰਿਕਾ’ ਪ੍ਰਕਾਸ਼ਿਤ ਕਰਦੇ ਸੀ। ਆਪਣੇ ਭਾਈ ਇੰਦਰਜੀਤ ਲੰਕੇਸ਼ ਨਾਲ ਮਤਭੇਦਾਂ ਤੋਂ ਬਾਅਦ ਉਸਨੇ ਲੰਕੇਸ਼ ਪੱਤਰਿਕਾ ਦੇ ਸੰਪਾਦਕ ਦਾ ਅਹੁਦਾ ਛੱਡ ਕੇ 2005 ‘ਚ ਆਪਣਾ ਕੰਨੜ ਟੈਬਲਾਇਡ ‘ਗੌਰੀ ਲੰਕੇਸ਼ ਪੱਤਰਿਕਾ’ ਸ਼ੁਰੂ ਕਰ ਲਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version