Site icon Sikh Siyasat News

ਪਾਟੀਦਾਰ ਆਗੂ ਹਾਰਦਿਕ ਪਟੇਲ ਵਲੋਂ ਗੁਜਰਾਤ ਚੋਣਾਂ ‘ਚ ਕਾਂਗਰਸ ਨੂੰ ਹਮਾਇਤ ਦੇਣ ਦਾ ਐਲਾਨ

ਅਹਿਮਦਾਬਾਦ: ਪਾਟੀਦਾਰ ਆਗੂ ਹਾਰਦਿਕ ਪਟੇਲ ਨੇ ਕੱਲ੍ਹ (22 ਨਵੰਬਰ, 2017) ਅਗਲੇ ਮਹੀਨੇ ਗੁਜਰਾਤ ਚੋਣਾਂ ‘ਚ ਕਾਂਗਰਸ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਅਤੇ ਉਨ੍ਹਾਂ ਕਿਹਾ ਕਿ ਵਿਰੋਧੀ ਦਲ ਨੇ ਪਟੇਲ ਭਾਈਚਾਰੇ ਨੂੰ ਰਾਖਵਾਂਕਰਨ ਦੇਣ ਦੀ ਉਨ੍ਹਾਂ ਦੀ ਮੰਗ ਸਵੀਕਾਰ ਕਰ ਲਈ ਹੈ। ਪਾਟੀਦਾਰ ਅਨਾਮਤ ਅੰਦੋਲਨ ਕਮੇਟੀ (ਪਾਸ) ਆਗੂ ਨੇ ਕਿਹਾ ਕਿ ਕਾਂਗਰਸ ਆਪਣੇ ਚੋਣ ਮਨੋਰਥ ਪੱਤਰ ‘ਚ ਪਾਟੀਦਾਰਾਂ ਨੂੰ ਰਾਖਵਾਂਕਰਨ ਦਾ ਲਾਭ ਦੇਣ ਦੀ ਗੱਲ ਸ਼ਾਮਿਲ ਕਰੇਗੀ। ਪਟੇਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਾਂਗਰਸ ਪਾਟੀਦਾਰ ਭਾਈਚਾਰੇ ਨੂੰ ਰਾਖਵਾਂਕਰਨ ਦੇਣ ‘ਤੇ ਸਹਿਮਤ ਹੋ ਗਈ ਹੈ। ਗੁਜਰਾਤ ਵਿਧਾਨ ਸਭਾ ਲਈ 9 ਅਤੇ 14 ਦਸੰਬਰ ਨੂੰ ਵੋਟਾਂ ਪੈਣਗੀਆਂ।

ਪਾਟੀਦਾਰ ਆਗੂ ਹਾਰਦਿਕ ਪਟੇਲ ਵਲੋਂ ਗੁਜਰਾਤ ਚੋਣਾਂ ‘ਚ ਕਾਂਗਰਸ ਨੂੰ ਹਮਾਇਤ ਦੇਣ ਦਾ ਐਲਾਨ

ਇਸ ਦੌਰਾਨ ਹਾਰਦਿਕ ਪਟੇਲ ਤੇ 6 ਹੋਰਾਂ ਖਿਲਾਫ ਗਾਂਧੀਨਗਰ ਜ਼ਿਲ੍ਹੇ ਦੇ ਮਨਸਾ ਕਸਬੇ ‘ਚ 18 ਨਵੰਬਰ ਨੂੰ ਪੁਲਿਸ ਦੀ ਇਜਾਜ਼ਤ ਬਿਨਾਂ ਰੈਲੀ ਕਰਵਾਉਣ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਮਨਸਾ ਪੁਲਿਸ ਨੇ ਦੱਸਿਆ ਕਿ ਹਾਰਦਿਕ ਪਟੇਲ ਤੇ ਉਸ ਦੇ ਸਹਿਯੋਗੀ ਦਿਨੇਸ਼ ਬੰਭਾਨੀਆ, ਅਤੁਲ ਪਟੇਲ ਤੇ ਹੋਰਾਂ ਖਿਲਾਫ ਧਾਰਾ 143 ਤੇ 188 ਤਹਿਤ ਐਫ.ਆਈ.ਆਰ ਦਰਜ ਕੀਤੀ ਗਈ ਹੈ, ਇਹ ਮਾਮਲਾ 20 ਨਵੰਬਰ ਨੂੰ ਮੈਜਿਸਟਰੇਟ ਮਹੇਸ਼ ਸੋਨੀ ਵਲੋਂ ਦਰਜ ਕੀਤਾ ਗਿਆ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Gujarat Assembly Elections: Hardik Patel To Lend Its Support To Congress Party …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version