Site icon Sikh Siyasat News

ਸਿੱਖ ਨਸਲਕੁਸ਼ੀ 1984 ਬਾਰੇ ਓਂਟਰਾਰੀਓ ਪਾਰਲੀਮੈਂਟ ਵਿਚ ਮਤਾ ਪੇਸ਼ ਕਰਨ ਵਾਲੀ ਆਗੂ ਹਰਿੰਦਰ ਮੱਲ੍ਹੀ

ਹਰਿੰਦਰ ਕੌਰ ਮੱਲ੍ਹੀ ਓਨਟਾਰੀਓ ਦੀ ਵਿਧਾਨ ਸਭਾ 'ਚ 1984 ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦੇਣ ਲਈ ਮਤਾ ਪੇਸ਼ ਕਰਦੇ ਹੋਏ

ਟੋਰੰਟੋ: ਹਰਿੰਦਰ ਮੱਲ੍ਹੀ ਨੇ ਆਪਣੇ ਮਤੇ ਨੂੰ ਪੜ੍ਹਦੇ ਹੋਏ ਕਿਹਾ, “ਓਂਟਾਰੀਓ ਦੀ ਸੰਸਦ ‘ਚ ਸਾਨੂੰ ਉਨ੍ਹਾਂ ਕਦਰਾਂ ਕੀਮਤਾਂ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਨੀ ਚਾਹੀਦੀ ਹੈ, ਜਿਹੜੀ ਨਿਆਂ, ਮਨੁੱਖੀ ਅਧਿਕਾਰ, ਅਤੇ ਨਿਰਪੱਖਤਾ ਹੈ। ਅਸੀਂ ਭਾਰਤ ਅਤੇ ਦੁਨੀਆਂ ਦੇ ਕਿਸੇ ਵੀ ਹਿੱਸੇ ‘ਚ ਨਫਰਤ, ਦੁਸ਼ਮਣੀ ਅਤੇ ਜਾਤਵਾਦ, ਦੂਸਰੇ ਨੂੰ ਬਰਦਾਸ਼ਤ ਨਾ ਕਰਨ ਦੀ ਭਾਵਨਾ, 1984 ਦੇ ਸਿੱਖ ਕਤਲੇਆਮ ਦੀ ਨਿੰਦਾ ਕਰਦੇ ਹਾਂ।

ਹਾਲਾਂਕਿ ਭਾਰਤ ਸਰਕਾਰ ਦੀ ਰਿਪੋਰਟ ਮੁਤਾਬਕ ਤਕਰੀਬਨ 3000 ਸਿੱਖਾਂ (ਦਿੱਲੀ ‘ਚ 2,733) ਦੇ ਕਤਲ ਦਰਜ ਕੀਤੇ ਗਏ ਸਨ। ਗ਼ੈਰ-ਸਰਕਾਰੀ ਅੰਦਾਜ਼ੇ ਇਸ ਤੋਂ ਕਿਤੇ ਜ਼ਿਆਦਾ ਹਨ। ਨਿਊਯਾਰਕ ਟਾਈਮਸ ਦੇ ਨਵੀਂ ਦਿੱਲੀ ਵਿਚ ਬਿਊਰੋ ਮੁਖੀ ਬਾਰਬਰਾ ਕਰੌਸੈਟ ਨੇ ਕਿਹਾ ਸੀ, “ਭਾਰਤ ਵਿਚ 1984 ‘ਚ ਕੁਝ ਦਿਨਾਂ ਵਿਚ ਹੀ ਇੰਨੇ ਸਿੱਖਾਂ ਦਾ ਕਤਲੇਆਮ ਹੋਇਆ ਜਿੰਨਾ ਕਿ ਚਿਲੀ ਵਿਚ ਜਨਰਲ ਆਗਸਟੋ ਪਿਨੋਚੈਟ ਦੇ 17 ਸਾਲਾਂ (1973-1990) ਦੇ ਸ਼ਾਸਨ ਦੌਰਾਨ ਹੋਇਆ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Harinder Malhi Addressing The Ontario Parliament While Passing 1984 Sikh Genocide Motion …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version