Site icon Sikh Siyasat News

ਕਰਤਾਰਪੁਰ ਸਾਹਿਬ ਲਾਂਘੇ ਬਾਰੇ ਪਾਕਿਸਤਾਨ ਨਾਲ ਅਗਲੀ ਗੱਲਬਾਤ ਲਈ ਤਿਆਰ ਹੈ ਭਾਰਤ ਸਰਕਾਰ

ਚੰਡੀਗੜ੍ਹ: ਭਾਰਤ-ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ਦੇ ਦੌਰਾਨ ਭਾਰਤ ਸਰਕਾਰ ਵੱਲੋਂ ਇਹ ਪਰਗਟਾਵਾ ਕੀਤਾ ਗਿਆ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਕਿਸਤਾਨ ਨਾਲ ਪਹਿਲਾਂ ਤੋਂ ਤੈਅ ਗੱਲਬਾਤ ਕੀਤੀ ਜਾਵੇਗੀ।

ਅਖਬਾਰੀ ਖਬਰਾਂ ਮੁਤਾਬਕ ਭਾਰਤ ਸਰਕਾਰ ਨੇ ਕਿਹਾ ਹੈ ਕਿ 13 ਮਾਰਚ ਨੂੰ ਹੋਣ ਜਾ ਰਹੀ ਗੱਲਬਾਤ ਲਈ ਭਾਰਤ ਸਰਕਾਰ ਪਾਕਿਸਤਾਨ ਸਰਕਾਰ ਵੱਲੋਂ ਭੇਜੇ ਜਾਣ ਵਾਲੇ ਵਫਦ ਦਾ ਸਵਾਗਤ ਕਰੇਗੀ ਅਤੇ ਗੱਲਬਾਤ ਪਹਿਲਾਂ ਮਿੱਥੇ ਤਰੀਕੇ ਨਾਲ ਹੀ ਕੀਤੀ ਜਾਵੇਗੀ।

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਨਾਰੋਵਾਲ ਸ੍ਰੀ ਕਰਤਾਰਪੁਰ ਸਾਹਿਬ ਦੀ ਤਸਵੀਰ

ਇਸ ਤੋਂ ਪਹਿਲਾਂ ਇਸੇ ਹਫਤੇ ਭਾਰਤ ਸਰਕਾਰ ਦੀ ਸੜਕ-ਉਸਾਰੀ ਵਾਲੀ ਸੰਸਥਾ ‘ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ’ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਬਣਾਈ ਜਾਣ ਵਾਲੀ ਸੜਕ ਲਈ ਜ਼ਮੀਨ ਦੀ ਨਿਸ਼ਾਨਦੇਹੀ ਕੀਤੇ ਜਾਣ ਦੀਆਂ ਖਬਰਾਂ ਆਈਆਂ ਸਨ।

⊕ ਇਹ ਖਬਰ ਅੰਗਰੇਜ਼ੀ ਵਿਚ ਪੜ੍ਹੋ – INDIA READY FOR SCHEDULED TALKS WITH PAKISTAN ON KARTARPUR SAHIB CORRIDOR

ਭਾਵੇਂ ਕਿ ਭਾਰਤ ਸਰਕਾਰ ਇਹ ਕਹਿ ਰਹੀ ਹੈ ਕਿ ਖਿੱਤੇ ਦੀ ਗਿਣਤੀਯੋਗ ਵਸੋਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਹੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਗੱਲਬਾਤ ਅੱਗੇ ਵਧਾਈ ਜਾ ਰਹੀ ਹੈ ਪਰ ਇਹ ਗੱਲ ਏਨੀ ਵੀ ਸਿੱਧ-ਪੱਧਰੀ ਨਹੀਂ ਹੈ। ਦਰਅਸਲ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ ਦੇ ਕਈ ਪੱਖ ਖੇਤਰੀ ਤੇ ਕੌਮਾਂਤਰੀ ਰਾਜਨੀਤੀ, ਰਣਨੀਤੀ ਤੇ ਆਰਥਕਤਾ ਨਾਲ ਜੁੜਦੇ ਹਨ ਜਿਹਨਾਂ ਬਾਰੇ ਵਧੇਰੇ ਵਿਸਤਾਰ ਵਿਚ ਜਾਣਕਾਰੀ ਹਾਸਲ ਕਰਨ ਲਈ ਇਹ ਲਿਖਤ ਪੜ੍ਹੀ ਜਾ ਸਕਦੀ ਹੈ – ਕਰਤਾਰਪੁਰ ਸਾਹਿਬ ਦਾ ਲਾਂਘਾ: ਕੀ, ਕਦੋਂ, ਕਿਵੇਂ ਤੇ ਕਿਉਂ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version