Site icon Sikh Siyasat News

ਭਾਰਤੀ ਪੱਤਰਕਾਰ ਜਾਗਰੀਤੀ ਸ਼ੁਕਲਾ ਨੇ ਫੇਰ ਘੱਟਗਿਣਤੀਆਂ ਦੀ ਨਸਲਕੁਸ਼ੀ ਨੂੰ ਆਖਿਆ ਵਾਜਬ

ਜਾਗਰੀਤੀ ਸ਼ੁਕਲਾ ਦੇ ਟਵਿੱਟਰ ਖਾਤੇ ਦੀ ਪ੍ਰਤੀਕਾਤਮਕ ਤਸਵੀਰ।

ਚੰਡੀਗੜ੍ਹ: ਭਾਰਤੀ ਪੱਤਰਕਾਰ ਜਾਗਰੀਤੀ ਸ਼ੁਕਲਾ ਨੇ ਇੱਕ ਵਾਰ ਫੇਰ ਭਾਰਤੀ ਉਪ-ਮਹਾਦੀਪ ਵਿੱਚ ਵੱਸਦੀਆਂ ਘੱਟਗਿਣਤੀਆਂ ਪ੍ਰਤੀ ਆਪਣੀਆਂ ਨਫਰਤ ਨਾਲ ਭਰੀਆਂ ਹੋਈਆਂ ਭਾਵਨਾਵਾਂ ਦਾ ਪ੍ਰਗਟਾਅ ਕੀਤਾ ਹੈ । ਭਾਰਤ ਦੀ ਲੋਕ-ਸਭਾ ਦੀ ਮਾਲਕੀ ਵਾਲੇ ਚੈਨਲ ਲੋਕ-ਸਭਾ ਟੀਵੀ ਦੀ ਪੱਤਰਕਾਰ ਜਾਗਰੀਤੀ ਸ਼ੁਕਲਾ ਨੇ ਆਪਣੇ ਟਵਿੱਟਰ ਖਾਤੇ ਉੱਤੇ ਮੀਰਵਾਇਜ਼ ਉਮਰ ਫਾਰੂਕ ਵਲੋਂ ਕਸ਼ਮੀਰੀ ਨੌਜਵਾਨਾਂ ਉੱਤੇ ਭਾਰਤੀ ਫੌਜ ਵਲੋਂ ਛਰ੍ਰਿਆ ਦੀ ਕੀਤੀ ਗਈ ਵਾਛਣ ਦੀਆਂ ਤਸਵੀਰਾਂ ਨੁੰ ਸਾਂਝਾ ਕਰਦਿਆਂ ਲਿਖਿਆ ਕਿ “WOW that’s so cool :) :) :) Would have preferred real bullets instead of pellets; results would have been much better”.

“ਵਾਹ ਇਹ ਬਹੁਤ ਚੰਗਾ ਹੈ :):):) ਛਰ੍ਰਿਆਂ ਦੀ ਥਾਂਵੇ ਅਸਲ ਗੋਲੀਆਂ ਦੀ ਵਰਤੋਂ ਕੀਤੀ ਜਾਂਦੀ; ਤਾਂ ਸਿੱਟੇ ਹੋਰ ਵੀ ਵਧੀਆ ਹੋਣੇ ਸਨ “

ਭਾਰਤੀ ਪੱਤਰਕਾਰ ਜਾਗਰੀਤੀ ਸ਼ੁਕਲਾ ਵਲੋਂ ਕਸ਼ਮੀਰੀ ਨੌਜਵਾਨਾਂ ਉੱਤੇ ਗੋਲੀਆਂ ਚਲਾਉਣ ਬਾਰੇ ਕੀਤੇ ਲਿਖੀ ਗਈ ਟਿੱਪਣੀ ਦੀ ਤਸਵੀਰ।

 

ਜਾਗਰੀਤੀ ਸ਼ੁਕਲਾ ਦੇ ਟਵਿੱਟਰ ਖਾਤੇ ਦੀ ਪ੍ਰਤੀਕਾਤਮਕ ਤਸਵੀਰ।

ਇਸ ਉੱਤੇ ਕਾਰਵਾਈ ਕਰਦਿਆਂ ਟਵਿੱਟਰ ਨੇ ਜਾਗਰੀਤੀ ਸ਼ੁਕਲਾ ਦੇ ਖਾਤੇ ਨੂੰ ਮੁਅੱਤਲ ਕਰ ਦਿੱਤਾ ਹੈ। ਟਵਿੱਟਰ ਵਲੋਂ ਪਿਛਲੀ ਵਾਰ ਵੀ ਜਾਗਰੀਤੀ ਸ਼ੁਕਲਾ ਦੇ ਖਾਤੇ ਨੂੰ ਮੁਅੱਤਲ ਕੀਤਾ ਗਿਆ ਸੀ।

ਇਸ ਉੱਤੇ ਕਾਰਵਾਈ ਕਰਦਿਆਂ ਟਵਿੱਟਰ ਨੇ ਜਾਗਰੀਤੀ ਸ਼ੁਕਲਾ ਦੇ ਖਾਤੇ ਨੂੰ ਮੁਅੱਤਲ ਕਰ ਦਿੱਤਾ ਹੈ।ਟਵਿੱਟਰ ਵਲੋਂ ਪਿਛਲੀ ਵਾਰ ਵੀ ਜਾਗਰੀਤੀ ਸ਼ੁਕਲਾ ਦੇ ਖਾਤੇ ਨੂੰ ਮੁਅੱਤਲ ਕੀਤਾ ਗਿਆ ਸੀ।

ਪਰ ਲੋਕ-ਸਭਾ ਟੀਵੀ ਵਲੋਂ ਜਾਗਰੀਤੀ ਸ਼ੁਕਲਾ ਵਲੋਂ ਕੀਤੇ ਗਏ ਅਜਿਹੇ ਕਾਰੇ ਪ੍ਰਤੀ ਕੋਈ ਕਾਰਵਾਈ ਨਹੀਂ ਕੀਤੀ ਗਈ ।

ਇਕਨਾਮਿਕਸ ਟਾਈਮਜ਼ ਅਨੁਸਾਰ ਲੋਕ ਸਭਾ ਟੀਵੀ ਦੇ ਇੱਕ ਮੁਲਾਜ਼ਮ ਦਾ ਕਹਿਣੈ ਕਿ ਮੁਲਾਜ਼ਮਾਂ ਵਲੋਂ ਬਿਜਲ ਸੱਥ ਉੱਤੇ ਕੀਤੀਆਂ ਗਈਆਂ ਗਤੀਵਿਧੀਆਂ ਨੌਕਰੀ ਸੰਬੰਧੀ ਨਿਯਮਾਂ ਦੇ ਘੇਰੇ ਅੰਦਰ ਨਹੀਂ ਆਉਂਦੀਆਂ ।

ਦੱਸਣਯੋਗ ਹੈ ਕਿ ਏਸ ਮਾਈ ਨੇ ਪਹਿਲਾਂ ਟਵਿੱਟਰ ਉੱਤੇ ਸਿੱਖ ਨਸਲਕੁਸ਼ੀ ਦੇ ਵਰਤਾਰੇ ਨੂੰ ਵਾਜਬ ਆਖ ਕੇ ਸਿੱਖਾਂ ਨੂੰ ਇਸ ਦੇ ਹੱਕਦਾਰ ਲਿਖਿਆ ਸੀ

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version