Site icon Sikh Siyasat News

ਇਸਲਾਮਕ ਪ੍ਰਚਾਰਕ ਜ਼ਾਕਿਰ ਨਾਇਕ ਖਿਲਾਫ ਇੰਟਰਪੋਲ ਨੇ ‘ਰੈਡ ਕਾਰਨਰ ਨੋਟਿਸ’ ਜਾਰੀ ਕਰਨ ਤੋਂ ਕੀਤਾ ਇਨਕਾਰ

ਨਵੀਂ ਦਿਲੀ: ਭਾਰਤੀ ਏਜੰਸੀਆਂ ਵਲੋਂ ਜ਼ੋਰ ਪਾਏ ਜਾਣ ਦੇ ਬਾਵਜੂਦ ਇੰਟਰਪੋਲ ਨੇ ਇਸਲਾਮਕ ਪ੍ਰਚਾਰਕ ਜ਼ਾਕਿਰ ਨਾਇਕ ਵਿਰੁੱਧ ‘ਰੈਡ ਕਾਰਨਰ ਨੋਟਿਸ’ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇੰਟਰਪੋਲ ਦੇ ਇਸ ਫੈਸਲੇ ਤੋਂ ਬਾਅਦ ਜ਼ਾਕਿਰ ਨਾਇਕ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਵੱਧ ਖੁਸ਼ੀ ਹੁੰਦੀ ਜੇ ਭਾਰਤ ਏਜੰਸੀਆਂ ਮੈਨੂੰ ਦੋਸ਼ਾਂ ਤੋਂ ਮੁਕਤ ਕਰ ਦਿੰਦੀਆਂ।

ਜ਼ਾਕਿਰ ਨਾਇਕ; ਭੜਕਾਊ ਭਾਸ਼ਣ ਦੇਣ ਦਾ ਦੋਸ਼

ਜਦਕਿ ਦੂਜੇ ਪਾਸੇ ਐਨ.ਆਈ.ਏ. ਮੁਤਾਬਕ ਜ਼ਾਕਿਰ ਨਾਇਕ ਵਿਰੁੱਧ ਰੈਡ ਕਾਰਨਰ ਨੋਟਿਸ ਇਸ ਲਈ ਜਾਰੀ ਨਹੀਂ ਕੀਤਾ ਗਿਆ ਕਿਉਂਕਿ ਜਦੋਂ ਅਪੀਲ ਕੀਤੀ ਗਈ ਸੀ ਉਸ ਵੇਲੇ ਤਕ ਚਾਰਜਸ਼ੀਟ (ਦੋਸ਼-ਪੱਤਰ) ਦਾਖਲ ਨਹੀਂ ਕੀਤੀ ਗਈ ਸੀ। ਹੁਣ ਐਨ.ਆਈ.ਏ. ਨਵੇਂ ਸਿਰਿਉਂ ਨੋਟਿਸ ਜਾਰੀ ਕਰਨ ਲਈ ਅਪੀਲ ਕਰੇਗਾ ਕਿਉਂਕਿ ਮੁੰਬਈ ਅਦਾਲਤ ‘ਚ ਜ਼ਾਕਿਰ ਨਾਇਕ ਵਿਰੁੱਧ ਦੋਸ਼-ਪੱਤਰ ਦਾਖਲ ਕੀਤਾ ਜਾ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਏਜੰਸੀਆਂ ਨੇ ਦਾਅਵਾ ਕੀਤਾ ਸੀ ਕਿ ਜੁਲਾਈ, 2016 ‘ਚ ਜ਼ਾਕਿਰ ਨਾਇਕ ਉਸ ਵੇਲੇ ਭਾਰਤ ਤੋਂ ‘ਭੱਜ’ ਗਿਆ ਸੀ ਜਦੋਂ ਗਵਾਂਢੀ ਮੁਲਕ ਬੰਗਲਾਦੇਸ਼ ‘ਚ ਫੜੇ ਗਏ ਕੁਝ ਬੰਦਿਆਂ ਨੇ ਆਪਣੀ ਪੁੱਛਗਿੱਛ ‘ਚ ਇਹ ‘ਇੰਕਸ਼ਾਫ’ ਕੀਤਾ ਸੀ ਕਿ ਉਹ ‘ਜਿਹਾਦ’ ਸ਼ੁਰੂ ਕਰਨ ਲਈ ਜ਼ਾਕਿਰ ਨਾਇਕ ਦੇ ਭਾਸ਼ਣਾਂ ਤੋਂ ਪ੍ਰਭਾਵਿਤ ਹੋਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version