Site icon Sikh Siyasat News

ਇਟਲੀ ਦੀ ਸੁਪਰੀਮ ਕੋਰਟ ਵਲੋਂ ਸਿੱਖ ਕਿਰਪਾਨ ‘ਤੇ ਪਾਬੰਦੀ: ਮੀਡੀਆ ਰਿਪੋਰਟ

ਇਟਲੀ: ਮੀਡੀਆਂ ਦੀਆਂ ਰਿਪੋਰਟਾਂ ਮੁਤਾਬਕ ਇਤਾਲਵੀ ਸੁਪਰੀਮ ਕੋਰਟ ਨੇ ਇਕ ਪ੍ਰਵਾਸੀ ਸਿੱਖ ਨੂੰ ਜਨਤਕ ਥਾਂ ‘ਤੇ ਕ੍ਰਿਪਾਨ ਲਿਜਾਣ ਤੋਂ ਰੋਕ ਦਿੱਤਾ ਹੈ।

ਪ੍ਰਤੀਕਾਤਮਕ ਤਸਵੀਰ

ਮਿਲੀ ਜਾਣਕਾਰੀ ਮੁਤਾਬਕ ਅਦਾਲਤ ਨੇ ਕਿਹਾ ਕਿ ਜਿਹੜੇ ਵੀ ਪ੍ਰਵਾਸੀ ਇਟਲੀ ਵਿਚ ਰਹਿਣ ਦੀ ਚੋਣ ਕਰਦੇ ਹਨ ਉਨ੍ਹਾਂ ਨੂੰ ਇਟਲੀ ਦੇ ਕਾਨੂੰਨਾਂ ਦਾ ਪਾਲਨ ਕਰਨਾ ਚਾਹੀਦਾ ਤਾਂ ਜੋ ਹਥਿਆਰਾਂ ਨੂੰ ਨਾਲ ਲਿਜਾਣ ‘ਤੇ ਰੋਕ ਲੱਗ ਸਕੇ। ਹਾਲਾਂਕਿ ਸਿੱਖਾਂ ਲਈ ਕ੍ਰਿਪਾਨ ਪਵਿੱਤਰ ਹੈ।

ਬੀਬੀਸੀ ਦੀ ਇਕ ਰਿਪੋਰਟ ਮੁਤਾਬਕ ਅਦਾਲਤ ਨੇ ਕਿਹਾ ਕਿ ਉਹ ਸਮਾਜ ਵਿਚ ਬਹੁਕੌਮੀਅਤ ਦੇ ਮਹੱਤਵ ਨੂੰ ਮੰਨਤੀ ਅਤੇ ਸਕਿਤਾਰਦੀ ਹੈ। ਪਰ ਉਸਨੇ ਜਨਤਾਕ ਥਾਂਵਾਂ ‘ਤੇ ਹਥਿਆਰ ਲਿਜਾਣ ‘ਤੇ ਪਾਬੰਦੀ ਲਾ ਦਿੱਤੀ ਹੈ।

ਇਸ ਕੇਸ ਵਿਚ ਸਿੱਖ ਵਿਅਕਤੀ ਨੇ ਇਕ ਅਦਾਲਤ ਦੇ ਫੈਸਲੇ ਦੇ ਖਿਲਾਫ ਅਪੀਲ ਕੀਤੀ ਸੀ, ਪਰ ਅਦਾਲਤ ਨੂੰ ਉਸਨੂੰ ਉੱਤਰੀ ਇਟਲੀ ਦੇ ਗੋਇਟੋ ਸ਼ਹਿਰ ‘ਚ ਕਿਰਪਾਨ ਰੱਖਣ ਕਰਕੇ 2000 ਯੂਰੋ ਦਾ ਜ਼ੁਰਮਾਨਾ ਕੀਤਾ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Italian Supreme Court Upholds Ban on Sikh Kirpans: Media Reports …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version