Site icon Sikh Siyasat News

ਕਸ਼ਮੀਰ: ਗੁੱਤਾਂ ਕੱਟਣ ਦੀਆਂ ਘਟਨਾਵਾਂ ਕਾਰਨ ਹੁਰੀਅਤ ਕਾਨਫਰੰਸ ਵਲੋਂ ਸੋਮਵਾਰ ਨੂੰ ਬੰਦ ਦਾ ਐਲਾਨ

ਸ੍ਰੀਨਗਰ: ਕਸ਼ਮੀਰ ‘ਚ ਅਜ਼ਾਦੀ ਪਸੰਦ ਜਥੇਬੰਦੀਆਂ ਅਤੇ ਆਗੂਆਂ ਨੇ ਘਾਟੀ ‘ਚ ਗੁੱਤਾਂ ਕੱਟਣ ਦੀਆਂ ਘਟਨਾਵਾਂ ਪਿੱਛੇ ਭਾਰਤੀ ਖੁਫੀਆ ਏਜੰਸੀਆਂ ਦਾ ਹੱਥ ਹੋਣ ਦਾ ਦਾਅਵਾ ਕੀਤਾ ਹੈ। ਲਸ਼ਕਰ-ਏ-ਤਾਇਬਾ ਵਲੋਂ ਜਾਰੀ ਲਗਭਗ 3 ਮਿੰਟ ਦੇ ਵੀਡੀਓ ਸੁਨੇਹੇ ‘ਚ, ਇਸ ਦੇ ਪਿੱਛੇ ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਭਾਰਤੀ ਫੌਜ ਖਿਲਾਫ ਪ੍ਰਦਰਸ਼ਨ ਕਰਦੀਆਂ ਕਸ਼ਮੀਰੀ ਔਰਤਾਂ (ਫਾਈਲ ਫੋਟੋ)

ਲਸ਼ਕਰ ਕਮਾਂਡਰ ਨੇ ਘਾਟੀ ‘ਚ ਔਰਤਾਂ ਦੀਆਂ ਗੁੱਤਾਂ ਕੱਟਣ ਪਿੱਛੇ ਭਾਰਤੀ ਖ਼ੁਫ਼ੀਆ ਏਜੰਸੀਆਂ ਦੀ ਸਾਜ਼ਸ਼ ਕਰਾਰ ਦਿੰਦਿਆਂ ਕਿਹਾ ਕਿ ਇਹ ਸਭ ਕੁਝ ਲੋਕਾਂ ‘ਚ ਖ਼ੌਫ਼ ਪੈਦਾ ਕਰਨ ਤੇ ਉਨ੍ਹਾਂ ਨੂੰ ਘਰਾਂ ‘ਚ ਬੰਦ ਕਰਨ ਲਈ ਕੀਤਾ ਜਾ ਰਿਹਾ ਹੈ। ਤਾਂ ਜੋ ਮੁਕਾਬਲਿਆਂ ਦੌਰਾਨ ਮੁਜਾਹਦੀਨਾਂ ਦੀ ਮਦਦ ਦੇ ਲਈ ਨਾ ਨਿਕਲ ਸਕਣ। ਉਸ ਨੇ ਕਿਹਾ ਕਿ ਲਸ਼ਕਰ ਦੇ ਲੜਾਕੇ ਕਸ਼ਮੀਰ ਦੀਆਂ ਔਰਤਾਂ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਵਾਰਨ ‘ਤੋਂ ਪਿੱਛੇ ਨਹੀਂ ਹਟਣਗੇ। ਹੁਰੀਅਤ ਕਾਨਫਰੰਸ ਦੇ ਆਗੂ ਸਈਦ ਅਲੀ ਸ਼ਾਹ ਗਿਲਾਨੀ, ਮੀਰਵਾਈਜ਼ ਉਮਰ ਫਰੂਕ ਅਤੇ ਮੁਹੰਮਦ ਯਾਸੀਨ ਮਲਿਕ ਵਲੋਂ ਗੁੱਤਾਂ ਕੱਟਣ ਦੀਆਂ ਘਟਨਾਵਾਂ ਦੇ ਵਿਰੋਧ ‘ਚ ਸੋਮਵਾਰ (9 ਅਕਤੂਬਰ) ਨੂੰ ਕਸ਼ਮੀਰ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version