Site icon Sikh Siyasat News

ਸ਼ਹੀਦ ਕਰਤਾਰ ਸਿੰਘ ਸਰਾਭਾ ‘ਤੇ ਲਿਖੀ ਗਈ ਨਵੀਂ ਕਿਤਾਬ ਉਨ੍ਹਾਂ ਦੇ ਜੱਦੀ ਪਿੰਡ ‘ਚ ਹੋਈ ਜਾਰੀ

ਲੁਧਿਆਣਾ: ਸ਼ਹੀਦ ਕਰਤਾਰ ਸਿੰਘ ਸਰਾਭਾ ‘ਤੇ ਲਿਖੀ ਗਈ ਨਵੀਂ ਕਿਤਾਬ 7 ਮਾਰਚ ਨੂੰ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ (ਜ਼ਿਲ੍ਹਾ ਲੁਧਿਆਣਾ) ਵਿਖੇ ਜਾਰੀ ਕੀਤੀ ਗਈ। ਸਿੱਖ ਇਤਿਹਾਸਕਾਰ ਅਤੇ ਲੇਖਕ ਅਜਮੇਰ ਸਿੰਘ ਵਲੋਂ ਲਿਖੀ ਕਿਤਾਬ ਸ਼ਹੀਦ ਕਰਤਾਰ ਸਿੰਘ ਸਰਾਭਾ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੀਬੀ ਸਤਵੰਤ ਕੌਰ ਨੇ ਜਾਰੀ ਕੀਤੀ।

ਸ਼ਹੀਦ ਕਰਤਾਰ ਸਿੰਘ ਸਰਾਭਾ ‘ਤੇ ਲਿਖੀ ਗਈ ਨਵੀਂ ਕਿਤਾਬ ਉਨ੍ਹਾਂ ਦੇ ਜੱਦੀ ਪਿੰਡ ‘ਚ ਹੋਈ ਜਾਰੀ

ਬਾਅਦ ‘ਚ ਸਰਾਭਾ ਪਿੰਡ ‘ਚ ਹੀ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਕਾਲਜ ‘ਚ ਇਕ ਪ੍ਰੋਗਰਾਮ ਰੱਖਿਆ ਗਿਆ। ਜਿਸ ਵਿਚ ਭਾਈ ਅਜਮੇਰ ਸਿੰਘ ਅਤੇ ਰਾਜਵਿੰਦਰ ਸਿੰਘ (ਕਾਮਾਗਾਟਾ ਮਾਰੂ ਦਾ ਅਸਲੀ ਸੱਚ ਕਿਤਾਬ ਦੇ ਲਿਖਾਰੀ) ਨੇ ਇਕੱਠ ਨੂੰ ਸੰਬੋਧਨ ਕੀਤਾ।

ਭਾਈ ਅਜਮੇਰ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਕਾਲਜ ਵਿਚ ਸੰਬੋਧਨ ਕਰਦੇ ਹੋਏ

ਭਾਈ ਅਜਮੇਰ ਸਿੰਘ ਨੇ ਦੱਸਿਆ ਕਿ ਗਦਰ ਲਹਿਰ ਦਾ ਇਤਿਹਾਸ ਲਿਖਣ ਵਾਲੇ ਲਿਖਾਰੀਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਭੂਮਿਕਾ ਨੂੰ ਅਣਦੇਖਿਆ ਕੀਤਾ। ਉਨ੍ਹਾਂ ਕਿਹਾ ਕਿ ਗਦਰ ਲਹਿਰ ਨਾਲ ਸਬੰਧਤ ਇਤਿਹਾਸ ਦਾ ਅਧਿਐਨ ਕਰਨ ‘ਤੇ ਉਨ੍ਹਾਂ ਮਹਿਸੂਸ ਕੀਤਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨਾ ਸਿਰਫ ਗਦਰ ਲਹਿਰ ਦੇ ਮੁੱਖ ਆਗੂ ਹੀ ਸਨ ਸਗੋਂ ਅਸਾਧਾਰਣ ਕਾਬਲੀਅਤ ਵਾਲੀ ਮਹਾਨ ਇਤਿਹਾਸਕ ਸ਼ਖਸੀਅਤ ਸਨ।

ਸ਼ਹੀਦ ਕਰਤਾਰ ਸਿੰਘ ਸਰਾਭਾ ਕਾਲਜ ‘ਚ ਇਕੱਠ ਦਾ ਦ੍ਰਿਸ਼

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

New Book on Shaheed Kartar Singh Sarabha Launched at his Ancestral house in Sarbha village …

ਆਨ ਲਾਈਨ ਕਿਤਾਬ ਖਰੀਦਣ ਲਈ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version