Site icon Sikh Siyasat News

ਸਕੂਲੀ ਬੱਚਿਆਂ ਤੋਂ ਬਾਬਰੀ ਮਸਜਿਦ ਢਾਹੁਣ ਦਾ ਨਾਟਕ ਕਰਾਉਣ ਵਾਲੇ ਆਰ.ਐਸ.ਐਸ. ਆਗੂਆਂ ‘ਤੇ ਮਾਮਲਾ ਦਰਜ

ਬੰਗਲੂਰੂ: ਕਰਨਾਟਕ ਦੇ ਦੱਖਣੀ ਕੰਨੜ ਜ਼ਿਲ੍ਹੇ ਦੇ ਬਾਂਤਵਾਲ ਨੇੜੇ ਸਕੂਲ ਦੇ ਪ੍ਰਬੰਧਕਾਂ ਚੋਂ ਪੰਜ ਜਣਿਆਂ ਖਿਲਾਫ ਸਲਾਨਾ ਖੇਡ ਦਿਹਾੜੇ ਦੌਰਾਨ ਵਿਦਿਆਰਥੀਆਂ ਨੂੰ ਬਾਬਰੀ ਮਸਜਿਦ ਢਾਹੇ ਜਾਣ ਦੀ ਨਾਟਕੀ ਪੇਸ਼ਕਾਰੀ ਕਰਾਉਣ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ।

ਆਰ.ਐੱਸ.ਐੱਸ. ਦੇ ਆਗੂ ਕੱਲਡਕਾ ਪ੍ਰਭਾਕਰ ਭੱਟ ਅਤੇ ਮੰਗਲੁਰੂ ਤੋਂ ਕਰੀਬ 30 ਕਿਲੋਮੀਟਰ ਦੂਰ ਪਿੰਡ ਕੱਲਡਕਾ ਵਿਖੇ ਰਾਮ ਵਿਦਿਆ ਮੰਦਰ ਸਕੂਲ ਦਾ ਸੰਚਾਲਨ ਕਰਨ ਵਾਲੇ ਚਾਰ ਹੋਰ ਮੈਬਰਾਂ ਵਿਰੁੱਧ ਸੰਵਿਧਾਨ ਦੀ ਧਾਰਾ 295 (ਏ) ਅਤੇ 298 ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਕਾਰਵਾਈ ਇਸ ਇਲਾਕੇ ਵਿੱਚ ਰਹਿਣ ਵਾਲੇ ਪੌਪੋਰਟ ਫਰੰਟ ਆਫ਼ ਇੰਡੀਆ (ਪੀਐਫਆਈ) ਦੇ ਨੇਤਾ ਅਬੂਬਕਰ ਸਿਦੀਕ ਦੀ ਸ਼ਿਕਾਇਤ ‘ਤੇ ਕੀਤੀ ਹੈ।

ਮਸ਼ਹੂਰ ਸਮਾਜ ਸ਼ਾਸਤਰੀ ਅਤੇ ਟਿੱਪਣੀਕਾਰ ਸ਼ਿਵਾ ਵਿਸ਼ਵਨਾਥਨ ਨੇ ਇਸ ਨਾਟਕ ਦੀ ਪੇਸ਼ਕਾਰੀ ਨੂੰ ਬੱਚਿਆਂ ਦੀ ਮਾਸੂਮੀਅਤ ਨੂੰ ਘਿਣਾਉਣੀ ਅਤੇ ਨੁਕਸਾਨ ਪਹੁੰਚਾਉਣ ਵਾਲੀ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚੇ ਮਾਸੂਮ ਹੁੰਦੇ ਹਨ। ਬੱਚਿਆਂ ਦਾ ਇੱਕ ਵੱਡਾ ਹਿੱਸਾ ਅਜਿਹੀ ਨਾਟਕੀ ਪੇਸ਼ਕਾਰੀ ਨੂੰ ਸੱਚ ਮੰਨਦੇ ਹੋਏ ਆਪਣੇ ਅਵਚੇਤਨ ਮਨ ਵਿਚ ਬੈਠਾ ਲੈਦਾ ਹੈ। ਅਜਿਹੀ ਸਿੱਖਿਆ ਲੈ ਕੇ ਵੱਡੇ ਹੋਣ ਵਾਲੇ ਬੱਚੇ ਭੀੜਾਂ ਦਾ ਰੂਪ ਧਾਰਨ ਕਰਕੇ ਘੱਟ-ਗਿਣਤੀਆਂ ਤੇ ਹਮਲੇ ਦੇ ਰੂਪ ਵਿਚ ਆਪਣੇ ਅਮਲ ਦਾ ਪ੍ਰਗਟਾਅ ਕਰਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version