Site icon Sikh Siyasat News

ਹੁਣ ਕੈਨੇਡਾ ਵਿੱਚ ਅੰਮ੍ਰਿਤਧਾਰੀ ਸਿੱਖ ਛੋਟੀ ਕਿਰਪਾਨ ਨਾਲ ਹਵਾਈ ਸਫਰ ਕਰ ਸਕਣਗੇ

ਓਟਾਵਾ: ਵਿਸ਼ਵ ਸਿੱਖ ਸੰਸਥਾ (WSO), ਕੈਨੇਡਾ ਵਿੱਚ ਘਰੇਲੂ ਅਤੇ ਕੌਮਾਂਤਰੀ ਊਡਾਣਾਂ ਮੌਕੇ ਅੰਮ੍ਰਿਤਧਾਰੀ ਸਿੱਖਾਂ ਨੂੰ 6 ਸੈਂਟੀਮੀਟਰ ਦੀ ਲੰਬਾਈ ਦੇ ਬਲੇਡ ਵਾਲੀ ਕਿਰਪਾਨ ਪਾਉਣ ਦੀ ਆਗਿਆ ਦੇਣ ਲਈ ਟਰਾਂਸਪੋਰਟ ਕੈਨੇਡਾ ਦੇ ਫੈਸਲੇ ਦਾ ਸਵਾਗਤ ਕਰਦੀ ਹੈ।

ਕੱਲ੍ਹ (6 ਨਵੰਬਰ, 2017) ਦੇ ਐਲਾਨ ਅਨੁਸਾਰ ਟਰਾਂਸਪੋਰਟ ਕੈਨੇਡਾ ਨੇ ਵਰਜਿਤ ਚੀਜ਼ਾਂ ਦੀ ਸੂਚੀ ਵਿੱਚ ਸੋਧ ਕੀਤੀ ਹੈ ਤਾਂ ਜੋ ਘਰੇਲੂ ਜਾਂ ਕੌਮਾਂਤਰੀ ਉਡਾਣਾਂ ‘ਤੇ ਛੋਟੇ ਬਲੇਡ (6 ਸੈਂਟੀਮੀਟਰ ਤੋਂ ਤਕ) ਦੀ ਪਾਬੰਦੀ ਨਹੀਂ ਹੋਵੇਗੀ।

ਇਹ ਛੋਟ ਅਮਰੀਕਾ ਨੂੰ ਜਾਣ ਵਾਲੀ ਕਿਸੇ ਵੀ ਉਡਾਣ ‘ਤੇ ਲਾਗੂ ਨਹੀਂ ਹੋਵੇਗੀ।

ਯੂਕੇ ਵਿੱਚ ਸਿੱਖਾਂ ਨੂੰ ਪਹਿਲਾਂ ਹੀ ਯੂਰਪੀ ਯੂਨੀਅਨ ਦੇ ਮਿਆਰ ਅਨੁਸਾਰ ਕੁੱਝ ਸਮੇ ਤੋਂ 6 ਸੈਂਟੀਮੀਟਰ ਤੱਕ ਦੇ ਬਲੇਡ ਵਾਲੀ ਕਿਰਪਾਨ ਨਾਲ ਹਵਾਈ ਸਫਰ ਕਰਨ ਦੀ ਆਗਿਆ ਦਿੱਤੀ ਗਈ ਸੀ।

ਪ੍ਰਤੀਕਾਤਮਕ ਤਸਵੀਰ

ਡਬਲਯੂ ਐਸ ਓ ਦੇ ਪ੍ਰਧਾਨ ਸ. ਮੁਖਬੀਰ ਸਿੰਘ ਨੇ ਕਿਹਾ, “ਅਸੀਂ ਅੱਜ ਦੇ ਐਲਾਨ ਦਾ ਸਵਾਗਤ ਕਰਦੇ ਹਾਂ। ਅਸੀਂ ਕੁਝ ਮਹੀਨੇ ਪਹਿਲਾਂ ਟਰਾਂਸਪੋਰਟ ਕੈਨੇਡਾ ਨਾਲ ਛੋਟੀਆ ਕਿਰਪਾਨਾਂ ਦੀ ਮਨਜ਼ੂਰੀ ਬਾਰੇ ਅਪਣੇ ਵੀਚਾਰ ਸਾਂਝੇ ਕੀਤੇ ਸਨ ਅਤੇ ਇਸ ਮਸਲੇ ਦੇ ਸੰਬੰਧ ਵਿੱਚ ਉਨ੍ਹਾਂ ਨਾਲ ਗੱਲਬਾਤ ਜਾਰੀ ਰੱਖੀ ਸੀ।ਇਸ ਫੈਸਲੇ ਨਾਲ ਹੁਣ ਕੈਨੇਡਾ ਦੇ ਅੰਮ੍ਰਿਤਧਾਰੀ ਸਿੱਖ ਯਾਤਰੂ ਛੋਟੀਆਂ ਕਿਰਪਾਨਾਂ, ਜਿਹਨਾਂ ਦੇ ਬਲੇਡ 6 ਸੈਂਟੀਮੀਟਰ ਤੋਂ ਘਟ ਹੋਣਗੇ, ਸੱਜਾ ਕੇ ਸਫਰ ਕਰ ਸਕਣਗੇ। ਇਹ ਧਿਆਨ ਰਖਣਾ ਜ਼ਰੂਰੀ ਹੈ ਕਿ ਆਕਾਰ ਦੀ ਆਗਿਆ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਸਹੀ ਲੰਬਾਈ ਵਾਲੀ ਕਿਰਪਾਨ ਨਾਲ ਹੀ ਸਫਰ ਕਰਨ ਦਿੱਤਾ ਜਾਵੇਗਾ।”

ਵਿਸ਼ਵ ਸਿੱਖ ਸੰਸਥਾ (WSO) ਇਕ ਨਾਂ-ਮੁਨਾਫ਼ਾ ਸੰਸਥਾ ਹੈ ਜੋ ਕਨੇਡਾ ਦੇ ਸਿੱਖਾਂ ਦੇ ਹਿਤਾਂ ਨੂੰ ਮਹਿਫ਼ੂਜ਼ ਰੱਖਣ ਅਤੇ ਇਨ੍ਹਾਂ ਦੀ ਪ੍ਰੌੜਤਾ ਦੇ ਨਾਲ ਨਾਲ ਸਾਰੇ ਹੀ ਸ਼ਹਿਰੀਆਂ ਦੇ ਮਨੁੱਖੀ ਹੱਕਾਂ ਦੀ ਰਾਖੀ ਲਈ ਯਤਨਸ਼ੀਲ ਹੈ ਭਾਂਵੇਂ ਉਹ ਕਿਸੇ ਵੀ ਨਸਲ, ਧਰਮ, ਲਿੰਗ, ਸੱਭਿਆਚਾਰ, ਸਮਾਜਕ ਜਾਂ ਆਰਥਕ ਪੱਧਰ ਨਾਲ ਸਬੰਧ ਰਖਦੇ ਹੋਣ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Sikhs Allowed to Wear Small Kirpan on Domestic and International Flights in Canada …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version